ਘਰ ਨਹੀਂ ਭੇਜੇ ਜਾਣ ਤੋਂ ਨਾਰਾਜ਼ ਹੋ ਕੇ ਦਰੱਖਤ ''ਤੇ ਚੜੀ ਉਤਰਾਖੰਡ ਦੀ ਔਰਤ

Tuesday, Apr 21, 2020 - 03:02 PM (IST)

ਘਰ ਨਹੀਂ ਭੇਜੇ ਜਾਣ ਤੋਂ ਨਾਰਾਜ਼ ਹੋ ਕੇ ਦਰੱਖਤ ''ਤੇ ਚੜੀ ਉਤਰਾਖੰਡ ਦੀ ਔਰਤ

ਉੱਤਰ ਪ੍ਰਦੇਸ਼- ਉੱਤਰ ਪ੍ਰਦੇਸ਼ ਦੇ ਬਰੇਲੀ 'ਚ ਨਾਰੀ ਨਿਕੇਤਨ ਹੋਸਟਲ 'ਚ ਲਾਕਡਾਊਨ ਕਾਰਨ ਪਰੇਸ਼ਾਨ ਇਕ ਔਰਤ ਨੇ ਮੰਗਲਵਾਰ ਸਵੇਰੇ ਅਜੀਬ ਕਦਮ ਚੁਕਿਆ। ਸਵੇਰੇ ਨਾਸ਼ਤੇ ਲਈ ਲਾਈਨ 'ਚ ਲੱਗਦੇ ਸਮੇਂ ਉਹ ਹੋਸਟਲ ਕੰਪਲੈਕਸ ਨਾਲ ਲੱਗਦੇ ਸੀ.ਆਈ. ਪਾਰਕ ਵੱਲ ਝੁਕੇ ਦਰੱਖਤ 'ਤੇ ਚੜ ਕੇ ਬੈਠ ਗਈ। ਉਸ ਨੂੰ ਅਜਿਹਾ ਕਰਦੇ ਦੇਖ ਉੱਥੇ ਭੀੜ ਇਕੱਠੀ ਹੋਣ ਲੱਗੀ। ਸੂਚਨਾ ਮਿਲਦੇ ਹੀ ਬਾਰਾਦਰੀ ਅਤੇ ਪ੍ਰੇਮ ਨਗਰ ਥਾਣਿਆਂ ਦੀ ਪੁਲਸ ਅਤੇ ਫਾਇਰ ਬ੍ਰਿਗੇਡ ਦੀ ਟੀਮ ਮੌਕੇ 'ਤੇ ਆ ਗਈ। ਬਹੁਤ ਮੁਸ਼ਕਲ ਨਾਲ 2 ਘੰਟਿਆਂ ਬਾਅਦ ਫਾਇਰ ਬ੍ਰਿਗੇਡ ਦੇ ਇਕ ਸਿਪਾਹੀ ਨੇ ਦਰੱਖਤ 'ਤੇ ਚੜ ਕੇ ਉਸ ਨੂੰ ਸਮਝਾ ਕੇ ਉਤਾਰਿਆ।

ਔਰਤ ਦਾ ਦੋਸ਼ ਸੀ ਕਿ ਉਹ ਕਾਫੀ ਪਰੇਸ਼ਾਨ ਹੈ, ਉਸ ਨੂੰ ਇੱਥੇ ਨਾਸ਼ਤਾ-ਖਾਣਾ ਵੀ ਢੰਗ ਨਾਲ ਨਹੀਂ ਮਿਲਦਾ ਹੈ। ਉੱਥੇ ਹੀ ਨਾਰੀ ਨਿਕੇਤਨ ਦੀ ਸੁਪਰਡੈਂਟ ਛਾਇਆ ਨੇ ਉਸ ਦੇ ਦੋਸ਼ਾਂ ਦਾ ਖੰਡਨ ਕਰਦੇ ਹੋਏ ਕਿਹਾ ਕਿ ਔਰਤ ਆਪਣੇ ਘਰ ਜਾਣਾ ਚਾਹੁੰਦੀ ਹੈ, ਇਸ ਲਈ ਅਜਿਹਾ ਕਰ ਰਹੀ ਹੈ। ਉਹ ਲੋਕ ਉਸ ਨੂੰ ਘਰ ਭੇਜਣ ਲਈ ਕੋਸ਼ਿਸ਼ ਵੀ ਕਰ ਰਹੇ ਹਨ।


author

DIsha

Content Editor

Related News