ਸੀਤਾਪੁਰ ਜੇਲ੍ਹ ''ਚ ਬੰਦ ਸਪਾ ਸੰਸਦ ਮੈਂਬਰ ਮੁਹੰਮਦ ਆਜ਼ਮ ਖਾਨ ਹੋਏ ਕੋਰੋਨਾ ਪਾਜ਼ੇਟਿਵ

Saturday, May 01, 2021 - 05:13 PM (IST)

ਸੀਤਾਪੁਰ ਜੇਲ੍ਹ ''ਚ ਬੰਦ ਸਪਾ ਸੰਸਦ ਮੈਂਬਰ ਮੁਹੰਮਦ ਆਜ਼ਮ ਖਾਨ ਹੋਏ ਕੋਰੋਨਾ ਪਾਜ਼ੇਟਿਵ

ਸੀਤਾਪੁਰ- ਉੱਤਰ ਪ੍ਰਦੇਸ਼ ਦੇ ਸੀਤਾਪੁਰ ਜ਼ਿਲ੍ਹਾ ਜੇਲ੍ਹ 'ਚ ਸਮਾਜਵਾਦੀ ਪਾਰਟੀ ਦੇ ਸੀਨੀਅਰ ਨੇਤਾ ਅਤੇ ਰਾਮਪੁਰ ਦੇ ਸੰਸਦ ਮੈਂਬਰ ਮੁਹੰਮਦ ਆਜ਼ਮ ਖਾਨ ਸਮੇਤ 13 ਕੈਦੀ ਕੋਰੋਨਾ ਵਾਇਰਸ ਨਾਲ ਪੀੜਤ ਹੋ ਗਏ ਹਨ। ਸੀਤਾਪੁਰ ਜ਼ਿਲ੍ਹਾ ਜੇਲ੍ਹ ਦੇ ਜੇਲ੍ਹਰ ਆਰ.ਐੱਸ. ਯਾਦਵ ਨੇ ਸ਼ਨੀਵਾਰ ਨੂੰ ਦੱਸਿਆ ਕਿ ਰੈਪਿਡ ਐਂਟੀਜਨ ਜਾਂਚ ਅਤੇ ਆਰ.ਟੀ.-ਪੀ.ਸੀ.ਆਰ.) ਦੋਵੇਂ ਜਾਂਚ 'ਚ ਸੰਸਦ ਮੈਂਬਰ ਖਾਨ ਸਮੇਤ 13 ਕੈਦੀਆਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਉਨ੍ਹਾਂ ਦੱਸਿਆ ਕਿ ਬੁਖਾਰ ਅਤੇ ਖੰਘ ਦੀ ਸ਼ਿਕਾਇਤ 'ਤੇ ਉਨ੍ਹਾਂ  ਸਾਰਿਆਂ ਦਾ ਟੈਸਟ ਕੀਤਾ ਗਿਆ, ਪਹਿਲੇ ਰੈਪਿਡ ਐਂਟੀਜਨ ਅਤੇ ਫਿਰ ਆਰ.ਟੀ.-ਪੀ.ਸੀ.ਆਰ. ਲਈ ਨਮੂਨੇ ਭੇਜੇ ਗਏ, ਜਿਨ੍ਹਾਂ ਦੀ ਸ਼ੁੱਕਰਵਾਰ ਨੂੰ ਪਾਜ਼ੇਟਿਵ ਰਿਪੋਰਟ ਆਈ ਹੈ। 

ਇਹ ਵੀ ਪੜ੍ਹੋ : UP ਪੰਚਾਇਤ ਚੋਣਾਂ 'ਤੇ ਬੋਲੀ ਪ੍ਰਿਯੰਕਾ ਗਾਂਧੀ- 'ਡਿਊਟੀ ਦੌਰਾਨ 700 ਅਧਿਆਪਕਾਂ ਦੀ ਹੋ ਚੁਕੀ ਹੈ ਮੌਤ'

ਯਾਦਵ ਅਨੁਸਾਰ ਆਜ਼ਮ ਖਾਨ ਦਾ ਇਲਾਜ ਕੋਵਿਡ-19 ਪ੍ਰੋਟੋਕਾਲ ਦੇ ਅਧੀਨ ਚੱਲ ਰਿਹਾ ਹੈ ਅਤੇ ਉਨ੍ਹਾਂ ਨੂੰ ਏਕਾਂਤਵਾਸ 'ਚ ਰੱਖਿਆ ਗਿਆ ਹੈ। ਜੇਲ੍ਹਰ ਅਨੁਸਾਰ ਆਜ਼ਮ ਖਾਨ ਦੀ ਹਾਲਤ ਸਥਿਰ ਹੈ ਅਤੇ ਉਹ ਡਾਕਟਰਾਂ ਦੀ ਨਿਗਰਾਨੀ 'ਚ ਹਨ। ਹੋਰ ਬੰਦੀ ਵੀ ਏਕਾਂਤਵਾਸ 'ਚ ਇਲਾਜ ਅਧੀਨ ਹਨ। ਜ਼ਮੀਨ ਹਥਿਆਉਣ ਅਤੇ ਹੋਰ ਅਪਰਾਧਕ ਮਾਮਲਿਆਂ 'ਚ ਆਜ਼ਮ ਖਾਨ ਆਪਣੇ ਪੁੱਤਰ ਨਾਲ ਫਰਵਰੀ 2020 ਤੋਂ ਹੀ ਸੀਤਾਪੁਰ ਜ਼ਿਲ੍ਹਾ ਜੇਲ੍ਹ 'ਚ ਬੰਦ ਹਨ। ਇਸ ਵਿਚ ਸਮਾਜਵਾਦੀ ਪਾਰਟੀ ਨੇ ਆਜ਼ਮ ਖਾਨ ਲਈ ਬਿਹਤਰ ਮੈਡੀਕਲ ਸਹੂਲਤ ਦੀ ਮੰਗ ਕਰਦੇ ਹੋਏ ਭਾਜਪਾ ਦੀ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ। 

ਇਹ ਵੀ ਪੜ੍ਹੋ : ਕੋਰੋਨਾ ਕਾਲ ਦੀ ਦਰਦਨਾਕ ਤਸਵੀਰ: ਇਕ-ਇਕ ਸਾਹ ਲਈ ਤੜਫ਼ਦੀ ਰਹੀ ਜਨਾਨੀ, ਹਸਪਤਾਲ ਦੇ ਬਾਹਰ ਤੋੜਿਆ ਦਮ


author

DIsha

Content Editor

Related News