ਉੱਤਰ ਪ੍ਰਦੇਸ਼ ''ਚ ਸੜਕਾਂ ''ਤੇ ਆਰਤੀ ਕਰਨ ਤੇ ਨਮਾਜ਼ ਪੜ੍ਹਨ ''ਤੇ ਲੱਗੀ ਰੋਕ

Wednesday, Aug 14, 2019 - 05:12 PM (IST)

ਉੱਤਰ ਪ੍ਰਦੇਸ਼ ''ਚ ਸੜਕਾਂ ''ਤੇ ਆਰਤੀ ਕਰਨ ਤੇ ਨਮਾਜ਼ ਪੜ੍ਹਨ ''ਤੇ ਲੱਗੀ ਰੋਕ

ਲਖਨਊ— ਉੱਤਰ ਪ੍ਰਦੇਸ਼ ਪੁਲਸ ਨੇ ਪ੍ਰਦੇਸ਼ 'ਚ ਸੜਕਾਂ 'ਤੇ ਆਰਤੀ ਕਰਨ ਅਤੇ ਨਮਾਜ਼ ਪੜ੍ਹਨ 'ਤੇ ਰੋਕ ਲੱਗਾ ਦਿੱਤੀ ਹੈ। ਪੁਲਸ ਡਾਇਰੈਕਟਰ ਜਨਰਲ (ਡੀ.ਜੀ.ਪੀ.) ਓ.ਪੀ. ਸਿੰਘ ਨੇ ਇਹ ਆਦੇਸ਼ ਦਿੱਤਾ ਹੈ। ਸਿੰਘ ਅਨੁਸਾਰ ਜਨਤਕ ਥਾਂਵਾਂ 'ਤੇ ਅਜਿਹਾ ਕੁਝ ਨਹੀਂ ਕਰਨ ਦੀ ਮਨਜ਼ੂਰੀ ਦਿੱਤੀ ਜਾ ਸਕਦੀ ਹੈ, ਜਿਸ ਨਾਲ ਆਵਾਜਾਈ ਅਤੇ ਆਮ ਜੀਵਨ 'ਚ ਰੁਕਾਵਟ ਪੈਦਾ ਹੋਵੇ। ਡੀ.ਜੀ.ਪੀ. ਸਿੰਘ ਨੇ ਕਿਹਾ ਕਿ ਧਾਰਮਿਕ ਥਾਂਵਾਂ 'ਤੇ ਜਦੋਂ ਵੀ ਨਮਾਜ਼ ਜਾਂ ਆਰਤੀ ਦੀ ਵਿਵਸਥਾ ਹੋਵੇ ਤਾਂ ਉਸ 'ਚ ਕੋਈ ਵੀ ਵਿਅਕਤੀ ਸੜਕਾਂ 'ਤੇ ਨਹੀਂ ਆਉਣਾ ਚਾਹੀਦਾ ਤਾਂ ਕਿ ਆਵਾਜਾਈ ਪ੍ਰਭਾਵਿਤ ਨਾ ਹੋਵੇ। ਉਨ੍ਹਾਂ ਨੇ ਕਿਹਾ ਕਿ ਇਹ ਨਿਰਦੇਸ਼ ਪ੍ਰਦੇਸ਼ ਦੇ ਸਾਰੇ ਜ਼ਿਲਿਆਂ 'ਚ ਲਾਗੂ ਹੋਵੇਗਾ।

ਸਿੰਘ ਨੇ ਕਿਹਾ,''ਇਸ ਗੱਲ ਦੇ ਜ਼ੁਬਾਨੀ ਨਿਰਦੇਸ਼ 'ਚ ਅਸੀਂ ਕਿਹਾ ਹੈ ਕਿ ਪੀਸ ਕਮੇਟੀ ਦੀ ਮੀਟਿੰਗ ਬੁਲਾ ਕੇ ਆਪਸੀ ਸਦਭਾਵਨਾ ਦਾ ਵਾਤਾਵਰਣ ਬਣਾ ਕੇ ਇਸ ਤਰ੍ਹਾਂ ਦੀ ਕਾਰਵਾਈ ਸ਼ੁਰੂ ਕੀਤੀ ਜਾਵੇ। ਮੈਂ ਸਮਝਦਾ ਹਾਂ ਕਿ ਸਾਡਾ ਇਹ ਪ੍ਰਯੋਗ ਸਫ਼ਲ ਹੋਵੇਗਾ।'' ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਰਾਜ ਦੇ ਅਲੀਗੜ੍ਹ ਅਤੇ ਮੇਰਠ ਜ਼ਿਲੇ 'ਚ ਪੁਲਸ ਪ੍ਰਸ਼ਾਸਨ ਨੇ ਸਖਤ ਰੁਖ ਅਪਣਾਉਂਦੇ ਹੋਏ ਸੜਕਾਂ 'ਤੇ ਧਾਰਮਿਕ ਆਯੋਜਨਾਂ 'ਤੇ ਰੋਕ ਲੱਗਾ ਦਿੱਤੀ ਸੀ।


author

DIsha

Content Editor

Related News