ਰੇਪ ਪੀੜਤਾ ਨੇ ਮਾਂ-ਬਾਪ ਨਾਲ ਖਾਧਾ ਜ਼ਹਿਰ, ਪ੍ਰਿਯੰਕਾ ਬੋਲੀ- ਮੰਤਰੀਆਂ ਨੂੰ ਆਉਣੀ ਚਾਹੀਦੀ ਹੈ ਸ਼ਰਮ

Tuesday, Dec 24, 2019 - 12:01 PM (IST)

ਰੇਪ ਪੀੜਤਾ ਨੇ ਮਾਂ-ਬਾਪ ਨਾਲ ਖਾਧਾ ਜ਼ਹਿਰ, ਪ੍ਰਿਯੰਕਾ ਬੋਲੀ- ਮੰਤਰੀਆਂ ਨੂੰ ਆਉਣੀ ਚਾਹੀਦੀ ਹੈ ਸ਼ਰਮ

ਲਖਨਊ— ਉੱਤਰ ਪ੍ਰਦੇਸ਼ ਦੇ ਵਾਰਾਣਸੀ 'ਚ ਰੇਪ ਦੀ ਪੀੜਤਾ ਨੇ ਆਪਣੇ ਮਾਂ-ਬਾਪ ਨਾਲ ਜ਼ਹਿਰ ਖਾ ਲਿਆ। ਤਿੰਨਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਪੀੜਤਾ ਦੇ ਸੁਸਾਈਡ ਨੋਟ 'ਚ ਆਪਣੀ ਮੌਤ ਲਈ ਸੀ.ਓ.  ਕੈਂਟ, ਇੰਸਪੈਕਟਰ ਕੈਂਟ, ਪਹਾੜੀਆ ਚੌਕੀ ਇੰਚਾਰਜ ਸਮੇਤ ਤਿੰਨਾਂ ਦੋਸ਼ੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਪੀੜਤਾ ਦਾ ਦੋਸ਼ ਹੈ ਕਿ ਇਨ੍ਹਾਂ ਲੋਕਾਂ ਨੇ ਉਨ੍ਹਾਂ 'ਤੇ ਬਿਆਨ ਬਦਲਣ ਦਾ ਦਬਾਅ ਬਣਾਇਆ ਸੀ। ਇਸ ਮਾਮਲੇ 'ਚ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਯੋਗੀ ਸਰਕਾਰ 'ਤੇ ਨਿਸ਼ਾਨਾ ਸਾਧਿਆ। ਪ੍ਰਿਯੰਕਾ ਨੇ ਕਿਹਾ,''ਉੱਤਰ ਪ੍ਰਦੇਸ਼ ਦੇ ਹਾਲਾਤ ਦੇਖੋ। ਸੈਂਕੜੇ ਭਿਆਨਕ ਘਟਨਾਵਾਂ ਹੋਣ ਤੋਂ ਬਾਅਦ ਵੀ ਮਹਿਲਾ ਸੁਰੱਖਿਆ ਦੇ ਮੁੱਦੇ 'ਤੇ ਸਰਕਾਰ ਵਲੋਂ ਕੋਈ ਹੱਲਚੱਲ ਨਹੀਂ ਦਿੱਸਦੀ ਹੈ। ਮੁੱਖ ਮੰਤਰੀ ਅਤੇ ਮੰਤਰੀਆਂ ਨੂੰ ਸ਼ਰਮ ਆਉਣੀ ਚਾਹੀਦੀ ਹੈ। ਉਹ ਕਿਹੜੀ ਚੀਜ਼ ਦਾ ਇੰਤਜ਼ਾਰ ਕਰ ਰਹੇ ਹਨ? ਤੁਸੀਂ ਆਪਣੀਆਂ ਮਹਿਲਾ ਨਾਗਰਿਕਾਂ ਨੂੰ ਇਨਸਾਫ਼ ਦਾ ਭਰੋਸਾ ਹੀ ਨਹੀਂ ਦੇ ਪਾ ਰਹੇ ਹਨ।''

PunjabKesariਕਾਨੂੰਨ ਵਿਵਸਥਾ ਦੇ ਮੁੱਦੇ 'ਤੇ ਪ੍ਰਿਯੰਕਾ ਗਾਂਧੀ ਲਗਾਤਾਰ ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਨੂੰ ਨਿਸ਼ਾਨਾ ਬਣਾ ਰਹੀ ਹੈ। ਮਿਸ਼ਨ-2022 ਦੀ ਤਿਆਰੀ ਕਰ ਰਹੀ ਕਾਂਗਰਸ ਉੱਤਰ ਪ੍ਰਦੇਸ਼ 'ਚ ਮਹਿਲਾ ਅਪਰਾਧਾਂ ਨੂੰ ਵੱਡਾ ਹਥਿਆਰ ਬਣਾ ਕੇ ਮੈਦਾਨ 'ਚ ਉਤਰਨਾ ਚਾਅ ਰਹੀ ਹੈ। ਇਸੇ ਰਣਨੀਤੀ ਨੂੰ ਸਹੀ ਬਣਾਉਣ ਲਈ ਪ੍ਰਿਯੰਕਾ ਗਾਂਧੀ ਨੇ ਆਪਣੀ ਨਵੀਂ ਟੀਮ ਨੂੰ ਤਿਆਰੀ ਕਰਨ ਲਈ ਕਿਹਾ ਹੈ। ਸਹਾਰਨਪੁਰ, ਓਨਾਵ, ਮੈਨਪੁਰੀ 'ਚ ਤਾਂ ਪ੍ਰਿਯੰਕਾ ਨੇ ਖੁਦ ਕਮਾਨ ਸੰਭਾਲੀ ਸੀ। ਇਸ ਦੇ ਬਾਅਦ ਤੋਂ ਉਹ ਆਪਣੀ ਨਵੀਂ ਟੀਮ ਨੂੰ ਇਸ ਮੁੱਦੇ ਨੂੰ ਜ਼ੋਰਾਂ ਨਾਲ ਚੁੱਕਣ ਲਈ ਕਿਹਾ ਹੈ। ਭਾਵੇਂ ਹੀ ਹਾਲੇ ਰਾਜ ਵਿਧਾਨ ਸਭਾ ਦੀਆਂ ਚੋਣਾਂ 'ਚ ਢਾਈ ਸਾਲ ਦਾ ਸਮਾਂ ਬਾਕੀ ਹੋਵੇ ਪਰ ਉੱਥੇ ਸਿਆਸੀ ਗਰਮੀ ਹੁਣ ਤੋਂ ਵਧਣ ਲੱਗੀ ਹੈ।


author

DIsha

Content Editor

Related News