UP: ਝੋਨੇ ਦਾ ਸਰਕਾਰੀ ਭਾਅ 1888, ਕਿਸਾਨ 1100-1200 'ਚ ਵੇਚਣ ਲਈ ਮਜਬੂਰ, ਕਰਜ਼ ਨੇ ਵਿਗਾੜੀ ਖੇਡ

10/10/2020 3:02:04 PM

ਪੀਲੀਭੀਤ- ਉੱਤਰ ਪ੍ਰਦੇਸ਼ 'ਚ ਪੀਲੀਭੀਤ ਜ਼ਿਲ੍ਹੇ ਦੇ ਰਹਿਣ ਵਾਲੇ ਕਿਸਾਨ ਜਰਨੈਲ ਸਿੰਘ (50) ਆਪਣਾ ਇਕ ਟਰਾਲੀ ਝੋਨਾ ਲੈ ਕੇ ਪਲੀਆ ਮੰਡੀ ਵੇਚਣ ਗਿਆ ਸੀ ਪਰ ਨਹੀਂ ਵਿਕਿਆ। ਜਿਸ ਕਾਰਨ ਉਨ੍ਹਾਂ ਨੂੰ ਉਦਾਸ ਹੋ ਕੇ ਘਰ ਵਾਪਸ ਆਉਣਾ ਪਿਆ। ਰਸਤੇ 'ਚ ਉਨ੍ਹਾਂ ਦੀ ਮੁਲਾਕਾਤ 'ਗਾਂਵ ਕਨੈਕਸ਼ਨ' ਨਾਲ ਹੋਈ। ਜਰਨੈਲ ਸਿੰਘ ਦੱਸਦੇ ਹਨ,''ਇਕ ਟਰਾਲੀ ਝੋਨਾ ਲੈ ਕੇ ਗਿਆ ਸੀ ਪਰ ਕਿਸੇ ਵਪਾਰੀ ਨੇ ਖਰੀਦਿਆ ਹੀ ਨਹੀਂ।  ਉਹ 1000-1100 ਰੁਪਏ ਕੁਇੰਟਲ ਝੋਨਾ ਖਰੀਦਣ ਦੀ ਪੇਸ਼ਕਸ਼ ਦੇ ਰਹੇ ਸਨ । ਕੋਈ ਸਰਕਾਰੀ ਖਰੀਦ ਕੇਂਦਰ ਚਾਲੂ ਨਹੀਂ ਹੈ ਪਰ ਅਸੀਂ ਅੱਜ ਵਾਪਸ ਲੈ ਆਏ ਹਾਂ ਤਾਂ ਕੱਲ ਵੇਚਣੀ ਪਵੇਗੀ, ਕਿਉਂਕਿ ਸਾਡੇ ਕੋਲ ਕੋਈ ਵਿਕਲਪ ਨਹੀਂ ਹੈ। ਕਿਸਾਨ ਝੋਨੇ ਨੂੰ ਘਰ ਨਹੀਂ  ਰੱਖ ਸਕਦਾ। ਉਸ ਕੋਲ ਨਾ ਕੋਈ ਗੋਦਾਮ ਹੈ ਨਾ ਅਗਲੀ ਫ਼ਸਲ ਦੀ ਬਿਜਾਈ ਲਈ ਪੈਸਾ। ਬੈਂਕ ਦਾ ਕਰਜ਼ ਦੇਣਾ ਹੈ, ਮਜ਼ਦੂਰਾਂ ਦਾ ਪੈਸਾ ਦੇਣਾ ਹੈ, ਸਾਡੀ ਇਸੇ ਮਜ਼ਬੂਰੀ ਦਾ ਫਾਇਦਾ ਆੜ੍ਹਤੀ ਅਤੇ ਕਾਰੋਬਾਰੀ ਚੁੱਕਦੇ ਹਨ।''

ਜਰਨੈਲ ਸਿੰਘ ਪੀਲੀਭੀਤ ਦੇ ਟੋਕਰੀ ਫਾਰਮ ਕਬੀਰਗੰਜ 'ਚ ਰਹਿੰਦੇ ਹਨ, ਉਨ੍ਹਾਂ ਦਾ ਪਿੰਡ ਲਖੀਮਪੁਰ ਖੀਰੀ ਨੇੜੇ ਹੈ। ਜਰਨੈਲ ਵੱਡੇ ਕਿਸਾਨ ਹਨ ਅਤੇ ਇਸ ਵਾਰ ਉਨ੍ਹਾਂ ਕੋਲ 250 ਕੁਇੰਟਲ ਦੇ ਨੇੜੇ-ਤੇੜੇ ਚੰਗੀ ਕੁਆਲਿਟੀ ਦਾ ਝੋਨਾ ਹੈ। ਅੱਗੇ ਉਹ ਆਲੂ ਅਤੇ ਕਣਕ ਬੀਜਣਾ ਚਾਹੁੰਦੇ ਹਨ ਪਰ ਬਜ਼ਾਰ 'ਚ ਝੋਨੇ ਦੀ ਸਹੀ ਕੀਮਤ ਨਹੀਂ ਮਿਲ ਰਹੀ। ਜਸੋਂ ਉਨ੍ਹਾਂ ਨੂੰ ਪੁੱਛਿਆ ਕਿ ਸਰਕਾਰੀ ਖਰੀਦ ਕੇਂਦਰ 'ਤੇ ਝੋਨਾ ਕਿਉਂ ਨਹੀਂ ਵੇਚ ਰਹੇ ਤਾਂ ਇਸ ਦੇ ਜਵਾਬ 'ਚ ਜਰਨੈਲ ਕਹਿੰਦੇ ਹਨ,''ਸਰਕਾਰੀ ਕੇਂਦਰਾਂ 'ਤੇ ਆਮ ਕਿਸਾਨ ਦਾ ਝੋਨਾ ਖਰੀਦਿਆ ਹੀ ਨਹੀਂ ਜਾ ਰਿਹਾ ਹੈ। ਉਹ ਨਾਂ ਦੇ ਕੇਂਦਰ ਹਨ। ਉੱਥੇ ਆੜ੍ਹਤੀਆਂ ਅਤੇ ਵਪਾਰੀਆਂ ਦਾ ਝੋਨਾ ਖਰੀਦਿਆ ਜਾਂਦਾ ਹੈ।'' ਉੱਤਰ ਪ੍ਰਦੇਸ਼ 'ਚ ਚੰਗੇ ਝੋਨੇ (ਏ ਗਰੇਡ) ਦਾ ਵੱਧ ਤੋਂ ਵੱਧ ਸਰਕਾਰੀ ਭਾਅ 1888 ਰੁਪਏ ਪ੍ਰਤੀ ਕੁਇੰਟਲ ਹੈ ਪਰ ਜ਼ਿਆਦਾਤਰ ਜ਼ਿਲ੍ਹਿਆਂ 'ਚ ਕਿਸਾਨ 1000 ਰੁਪਏ ਤੋਂ ਲੈ ਕੇ 1200 ਰੁਪਏ ਪ੍ਰਤੀ ਕੁਇੰਟਲ ਵੇਚਣ ਨੂੰ ਮਜ਼ਬੂਰ ਹੈ। ਜਿਨ੍ਹਾਂ ਜ਼ਿਲ੍ਹਿਆਂ 'ਚ ਸਰਕਾਰੀ ਖਰੀਦ ਸ਼ੁਰੂ ਵੀ ਹੋ ਚੁਕੀ ਹੈ, ਉੱਥੇ ਵੀ ਕਿਸਾਨ 1000-1200 ਰੁਪਏ 'ਚ ਝੋਨਾ ਵੇਚ ਰਿਹਾ ਹੈ।

ਅਰਵਿੰਦ ਸ਼ੁਕਲਾ ਦੀ ਖ਼ਾਸ ਰਿਪੋਰਟ


DIsha

Content Editor

Related News