ਆਪਣੀ ਸਾਰੀ ਜ਼ਮੀਨ PM ਮੋਦੀ ਦੇ ਨਾਂ ਕਰਨਾ ਚਾਹੁੰਦੀ ਹੈ 85 ਸਾਲ ਦੀ 'ਬੀਬੀ', ਵਜ੍ਹਾ ਕਰੇਗੀ ਭਾਵੁਕ

Thursday, Dec 03, 2020 - 01:15 PM (IST)

ਆਪਣੀ ਸਾਰੀ ਜ਼ਮੀਨ PM ਮੋਦੀ ਦੇ ਨਾਂ ਕਰਨਾ ਚਾਹੁੰਦੀ ਹੈ 85 ਸਾਲ ਦੀ 'ਬੀਬੀ', ਵਜ੍ਹਾ ਕਰੇਗੀ ਭਾਵੁਕ

ਨੈਸ਼ਨਲ ਡੈਸਕ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਲੋਕਪ੍ਰਿਯਤਾ ਕਿਸੇ ਤੋਂ ਵੀ ਲੁਕੀ ਨਹੀਂ ਹੈ। ਦੇਸ਼ ਹੋਵੇ ਜਾਂ ਵਿਦੇਸ਼ ਲੋਕ ਉਨ੍ਹਾਂ ਨੂੰ ਪਸੰਦ ਕਰਦੇ ਹਨ। ਮੋਦੀ ਦੀ ਲੋਕਪ੍ਰਿਯਤਾ ਦਾ ਅਜਿਹਾ ਹੀ ਮਾਮਲਾ ਉੱਤਰ ਪ੍ਰਦੇਸ਼ ਦੇ ਮੈਨਪੁਰੀ 'ਚ ਦੇਖਣ ਨੂੰ ਮਿਲਿਆ। ਜਿੱਥੇ ਇਕ 85 ਸਾਲਾ ਬਿੱਟਨ ਦੇਵੀ ਨਾਂ ਦੀ ਬਜ਼ੁਰਗ ਆਪਣੀ ਸਾਰੀ ਜ਼ਮੀਨ-ਜਾਇਦਾਦ ਪੀ.ਐੱਮ. ਮੋਦੀ ਦੇ ਨਾਂ ਕਰਨਾ ਚਾਹੁੰਦੀ ਹੈ। ਪ੍ਰਧਾਨ ਮੰਤਰੀ ਦੇ ਨਾਂ 'ਤੇ ਖੇਤ ਕਰਨ ਦੀ ਗੱਲ ਸੁਣ ਕੇ ਵਕੀਲ ਵੀ ਹੈਰਾਨ ਰਹਿ ਗਏ। ਉੱਥੇ ਹੀ ਇਸ ਦੇ ਪਿੱਛੇ ਦਾ ਕਾਰਨ ਕਾਫ਼ੀ ਭਾਵੁਕ ਕਰਨ ਵਾਲਾ ਹੈ।

ਇਹ ਵੀ ਪੜ੍ਹੋ : NRI ਨੂੰ ਵੱਡਾ ਤੋਹਫ਼ਾ ਦੇਣ ਦੀ ਤਿਆਰੀ 'ਚ ਮੋਦੀ ਸਰਕਾਰ, ਚੋਣਾਂ 'ਚ ਸਿੱਧੇ ਕਰ ਸਕਣਗੇ ਵੋਟ

ਬਜ਼ੁਰਗ ਕੋਲ ਹੈ ਸਾਢੇ 12 ਵੀਘਾ ਜ਼ਮੀਨ
ਦਰਅਸਲ ਬਿੱਟਨ ਦੇਵੀ ਕੋਲ ਕਰੀਬ ਸਾਢੇ 12 ਵੀਘਾ ਜ਼ਮੀਨ ਹੈ। ਬੁੱਧਵਾਰ ਨੂੰ ਅਚਾਨਕ ਬਿੱਟਨ ਦੇਵੀ ਮੈਨਪੁਰੀ ਦੀ ਤਹਿਸੀਲ ਦੇ ਵਕੀਲ ਕ੍ਰਿਸ਼ਨ ਪ੍ਰਤਾਪ ਸਿੰਘ ਦੇ ਚੈਂਬਰ 'ਚ ਗਈ। ਉੱਥੇ ਉਨ੍ਹਾਂ ਨੇ ਵਕੀਲ ਨਾਲ ਗੱਲ ਕੀਤੀ ਅਤੇ ਆਪਣੀ ਸਾਰੀ ਜ਼ਮੀਨ ਪੀ.ਐੱਮ. ਮੋਦੀ ਦੇ ਨਾਂ 'ਤੇ ਕਰਨ ਦੀ ਇੱਛਾ ਜਤਾਈ, ਜਿਸ ਨੂੰ ਸੁਣ ਕੇ ਉੱਥੇ ਬੈਠੇ ਸਾਰੇ ਲੋਕਾਂ ਦੇ ਹੋਸ਼ ਉੱਡ ਗਏ। ਬਜ਼ੁਰਗ ਜਨਾਨੀ ਨੂੰ ਵਕੀਲ ਨੇ ਬਹੁਤ ਸਮਝਾਇਆ ਪਰ ਉਹ ਆਪਣੀ ਜਿੱਦ 'ਤੇ ਅੜੀ ਹੋਈ ਹੈ। ਉਨ੍ਹਾਂ ਨੇ ਵਕੀਲ ਤੋਂ ਜ਼ਮੀਨ ਪੀ.ਐੱਮ. ਮੋਦੀ ਦੇ ਨਾਂ ਕਰਨ ਲਈ ਕਿਹਾ ਹੈ। ਇਸ ਤੋਂ ਬਾਅਦ ਵਕੀਲ ਨੇ ਉਨ੍ਹਾਂ ਬਾਰੇ ਜਾਣਕਾਰੀ ਮੰਗੀ।

PunjabKesari

ਇਹ ਵੀ ਪੜ੍ਹੋ : ਆਮ ਹੋਵੇ ਜਾਂ ਖ਼ਾਸ ਹਰ ਕਿਸੇ ਨੇ ਫੜ੍ਹੀ ਕਿਸਾਨ ਦੀ ਬਾਂਹ, ਧਰਨੇ 'ਤੇ ਡਟੇ ਕਿਸਾਨਾਂ ਨੂੰ ਵੰਡ ਰਹੇ ਦੁੱਧ ਅਤੇ ਦੇਸੀ ਘਿਓ (ਵੀਡੀਓ)

ਇਸ ਕਾਰਨ PM ਮੋਦੀ ਦੇ ਨਾਂ ਕਰਨਾ ਚਾਹੁੰਦੀ ਹੈ ਜ਼ਮੀਨ
ਇਸ ਤੋਂ ਬਾਅਦ ਬਜ਼ੁਰਗ ਬੀਬੀ ਨੇ ਦੱਸਿਆ ਕਿ ਉਨ੍ਹਾਂ ਦੇ ਪਤੀ ਦੀ ਮੌਤ ਹੋ ਚੁਕੀ ਹੈ। ਉਨ੍ਹਾਂ ਦੇ 2 ਪੁੱਤ ਅਤੇ ਨੂੰਹਾਂ ਹਨ, ਜੋ ਕਿ ਉਨ੍ਹਾਂ ਦਾ ਬਿਲਕੁੱਲ ਖਿਆਲ ਨਹੀਂ ਰੱਖਦੇ। ਨਾ ਹੀ ਉਨ੍ਹਾਂ ਨੂੰ ਖਾਣਾ ਦਿੰਦੇ ਹਨ ਅਤੇ ਨਾ ਹੀ ਕਦੇ ਹਾਲ-ਚਾਲ ਪੁੱਛਿਆ। ਉਨ੍ਹਾਂ ਦਾ ਗੁਜ਼ਾਰਾ ਸਰਕਾਰ ਵਲੋਂ ਦਿੱਤੀ ਜਾ ਰਹੀ ਬੁਢਾਪਾ ਪੈਨਸ਼ਨ ਨਾਲ ਹੋ ਰਿਹਾ ਹੈ। ਇਸ ਲਈ ਉਹ ਆਪਣੀ ਜ਼ਮੀਨ ਪੀ.ਐੱਮ. ਮੋਦੀ ਨੂੰ ਦੇਣਾ ਚਾਹੁੰਦੀ ਹੈ। ਉਨ੍ਹਾਂ ਦੀ ਗੱਲ ਸੁਣ ਕੇ ਵਕੀਲ ਨੇ ਜ਼ਿਲ੍ਹਾ ਅਧਿਕਾਰੀ ਨਾਲ ਗੱਲ ਕਰਨ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਨੂੰ ਘਰ ਭੇਜ ਦਿੱਤਾ। ਹਾਲਾਂਕਿ ਬਜ਼ੁਰਗ ਬੀਬੀ ਆਪਣੀ ਸਾਰੀ ਜ਼ਮੀਨ ਪੀ.ਐੱਮ. ਮੋਦੀ ਦੇ ਨਾਂ ਕਰਨ 'ਚ ਅੜੀ ਹੋਈ ਹੈ। ਵਕੀਲ ਨੇ ਉਨ੍ਹਾਂ ਨੂੰ 2 ਦਿਨਾਂ ਬਾਅਦ ਫਿਰ ਆਉਣ ਲਈ ਕਿਹਾ ਹੈ। ਸੋਸ਼ਲ ਮੀਡੀਆ 'ਤੇ ਜਦੋਂ ਇਹ ਖ਼ਬਰ ਵਾਇਰਲ ਹੋਈ ਤਾਂ ਹਰ ਕੋਈ ਹੈਰਾਨ ਰਹਿ ਗਿਆ।

ਇਹ ਵੀ ਪੜ੍ਹੋ : ਪ੍ਰੇਮੀ ਦੇ ਵਿਆਹ ਤੋਂ ਨਾਰਾਜ਼ ਪ੍ਰੇਮਿਕਾ ਨੇ ਚੁੱਕਿਆ ਖ਼ੌਫ਼ਨਾਕ ਕਦਮ, ਲਾੜੀ ਦੀਆਂ ਅੱਖਾਂ 'ਚ ਪਾਇਆ ਫੈਵੀਕੁਇਕ


author

DIsha

Content Editor

Related News