ਮਾਂ-ਬੇਟੀ ਨਾਲ ਤਾਂਤਰਿਕ ਨੇ ਕੀਤਾ ਰੇਪ, ਇਕ ਗ੍ਰਿਫਤਾਰ

02/13/2020 1:10:03 PM

ਸ਼ਾਹਜਹਾਂਪੁਰ (ਉੱਤਰ ਪ੍ਰਦੇਸ਼)— ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਜ਼ਿਲੇ 'ਚ ਬੀਮਾਰੀ ਠੀਕ ਕਰਨ ਦੇ ਨਾਂ 'ਤੇ ਤੰਤਰ-ਮੰਤਰ ਦੇ ਬਹਾਨੇ ਮਾਂ-ਬੇਟੀ ਨਾਲ ਰੇਪ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਰੇਪ ਦੇ ਦੋਸ਼ 'ਚ ਇਕ ਤਾਂਤਰਿਕ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਸ ਨਿਰੀਖਕ (ਗ੍ਰਾਮੀਣ) ਅਪਰਣਾ ਗੌਤਮ ਨੇ ਵੀਰਵਾਰ ਨੂੰ ਦੱਸਿਆ ਕਿ ਖੁਟਾਰ ਥਾਣਾ ਖੇਤਰ ਦੇ ਇਕ ਪਿੰਡ 'ਚ ਰਹਿਣ ਵਾਲੀ ਇਕ ਔਰਤ ਨੇ ਆਪਣੇ ਬੀਮਾਰ ਪਿਤਾ ਦੇ ਇਲਾਜ ਲਈ ਔਰੰਗਾਬਾਦ ਵਾਸੀ ਤਾਂਤਰਿਕ ਸਗੀਰ ਖਾਨ ਨਾਲ ਸੰਪਰਕ ਕੀਤਾ ਸੀ। ਸਗੀਰ ਨੇ ਔਰਤ ਦੇ ਪਤੀ 'ਤੇ ਭੂਤ ਦਾ ਸਾਇਆ ਹੋਣ ਦੀ ਗੱਲ ਕਹਿੰਦੇ ਹੋਏ ਉਸ ਨੂੰ ਠੀਕ ਕਰਨ ਦਾ ਭਰੋਸਾ ਦਿੱਤਾ ਸੀ।

ਔਰਤ ਦਾ ਦੋਸ਼ ਹੈ ਕਿ 9 ਫਰਵਰੀ ਦੀ ਰਾਤ ਤਾਂਤਰਿਕ ਆਪਣੇ ਸਾਥੀ ਇਦਰੀਸ ਨਾਲ ਔਰਤ ਦੇ ਘਰ ਪੁੱਜਿਆ ਅਤੇ ਉਸ ਨੇ ਉਸ ਦੇ ਪਤੀ ਅਤੇ ਉਸ ਦੇ ਬੱਚਿਆਂ ਨੂੰ ਕਮਰੇ 'ਚ ਬੰਦ ਕਰ ਦਿੱਤਾ। ਉਸ ਤੋਂ ਬਾਅਦ ਦੋਹਾਂ ਨੇ ਤੰਤਰ-ਮੰਤਰ ਦਾ ਹਵਾਲਾ ਦਿੰਦੇ ਹੋਏ ਔਰਤ ਅਤੇ ਉਸ ਦੀ 12 ਸਾਲਾ ਬੇਟੀ ਨਾਲ ਰੇਪ ਕੀਤਾ। ਔਰਤ ਦੀ ਸ਼ਿਕਾਇਤ 'ਤੇ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ। ਪੁਲਸ ਨੇ ਦੋਸ਼ੀ ਤਾਂਤਰਿਕ ਸਗੀਰ ਅਤੇ ਇਦਰੀਸ ਦੇ ਵਿਰੁੱਧ ਰੇਪ ਦਾ ਮਾਮਲਾ ਦਰਜ ਕਰਨ ਤੋਂ ਬਾਅਦ ਬੁੱਧਵਾਰ ਦੀ ਰਾਤ ਸਗੀਰ ਨੂੰ ਗ੍ਰਿਫਤਾਰ ਕਰ ਕੇ ਅੱਜ ਯਾਨੀ ਵੀਰਵਾਰ ਨੂੰ ਜੇਲ ਭੇਜ ਦਿੱਤਾ। ਪੁਲਸ ਦੂਜੇ ਦੋਸ਼ੀ ਦੀ ਤਲਾਸ਼ ਕਰ ਰਹੀ ਹੈ।


DIsha

Content Editor

Related News