ਉੱਤਰ ਪ੍ਰਦੇਸ਼ : ਕਲਯੁਗੀ ਮਾਂ ਨੇ ਨਵਜਾਤ ਬੱਚੀ ਨੂੰ ਨਾਲੇ 'ਚ ਸੁੱਟਿਆ

Monday, May 04, 2020 - 12:27 PM (IST)

ਉੱਤਰ ਪ੍ਰਦੇਸ਼ : ਕਲਯੁਗੀ ਮਾਂ ਨੇ ਨਵਜਾਤ ਬੱਚੀ ਨੂੰ ਨਾਲੇ 'ਚ ਸੁੱਟਿਆ

ਸ਼ਾਮਲੀ- ਉੱਤਰ ਪ੍ਰਦੇਸ਼ 'ਚ ਸ਼ਾਮਲੀ ਦੇ ਬਾਬਰੀ ਖੇਤਰ 'ਚ ਇਕ ਕਲਯੁਗੀ ਮਾਂ ਨੇ ਆਪਣੀ ਨਵਜਾਤ ਬੱਚੀ ਨੂੰ ਨਾਲੇ 'ਚ ਸੁੱਟ ਦਿੱਤਾ। ਬੱਚੀ ਦੀ ਰੋਣ ਦੀ ਆਵਾਜ਼ 'ਤੇ ਇਕੱਠੇ ਹੋਏ ਪਿੰਡ ਵਾਸੀਆਂ ਨੇ ਪੁਲਸ ਨੂੰ ਸੂਚਨਾ ਦਿੱਤੀ। ਪੁਲਸ ਸੂਤਰਾਂ ਨੇ ਸੋਮਵਾਰ ਨੂੰ ਦੱਸਿਆ ਕਿ ਬਾਬਰੀ ਖੇਤਰ ਦੇ ਬਨਤੀਖੇੜਾ ਪਿੰਡ 'ਚ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਐਤਵਾਰ ਰਾਤ ਕਲਯੁੱਗੀ ਮਾਂ ਨੇ ਆਪਣੀ ਇਕ ਨਵਜਾਤ ਬੱਚੀ ਨੂੰ ਨਾਲੇ 'ਚ ਸੁੱਟ ਕਰ ਕੇ ਇਨਸਾਨੀਅਤ ਨੂੰ ਤਾਰ-ਤਾਰ ਕਰ ਦਿੱਤਾ ਹੈ।

ਸਵੇਰੇ ਬੱਚੀ ਦੀ ਰੋਣ ਦੀ ਆਵਾਜ਼ ਸੁਣ ਕੇ ਪਿੰਡ ਵਾਸੀਆਂ ਨੇ ਦੇਖਿਆ ਤਾਂ ਹੈਰਾਨ ਰਹਿ ਗਏ। ਜਲਦੀ 'ਚ ਬੱਚੀ ਨੂੰ ਚੁੱਕ ਕੇ ਬਾਹਰ ਲਿਆਂਦਾ ਗਿਆ। ਦੇਖਿਆ ਕਿ ਬੱਚੀ ਨੇ ਰਾਤ ਨੂੰ ਹੀ ਜਨਮ ਲਿਆ ਹੈ, ਜਿਸ ਨੂੰ ਕਿਸੇ ਨੇ ਨਾਲੇ 'ਚ ਸੁੱਟ ਦਿੱਤਾ। ਬੱਚੀ ਦੇ ਸਿਰ 'ਤੇ ਹਲਕੀ ਜਿਹੀ ਸੱਟ ਲੱਗੀ ਹੈ। ਉਨਾਂ ਨੇ ਦੱਸਿਆ ਕਿ ਪਿੰਡ ਵਾਸੀਆਂ ਦੀ ਸੂਚਨਾ 'ਤੇ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਬੱਚੀ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਨਵਜਾਤ ਬੱਚੀ ਦਾ ਨਾਲੇ 'ਚ ਮਿਲਣਾ ਇਲਾਕੇ 'ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।


author

DIsha

Content Editor

Related News