ਸਨਸਨੀ ਵਾਰਦਾਤ: ਨੌਜਵਾਨ ਦਾ ਬੇਰਹਿਮੀ ਨਾਲ ਕਤਲ, ਜੀਭ ਕੱਟ ਕੇ ਦਰੱਖ਼ਤ ਨਾਲ ਲਟਕਾਈ ਲਾਸ਼

10/20/2020 10:50:22 AM

ਪ੍ਰਤਾਪਗੜ੍ਹ— ਉੱਤਰ ਪ੍ਰਦੇਸ਼ ਵਿਚ ਆਏ ਦਿਨ ਘਿਣੌਨੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਹਨ। ਜਨਾਨੀਆਂ ਅਤੇ ਮਾਸੂਮ ਬੱਚੀਆਂ ਹਿੰਸਕ ਘਟਨਾਵਾਂ ਦਾ ਸ਼ਿਕਾਰ ਹੋ ਰਹੀਆਂ ਹਨ। ਤਾਜ਼ਾ ਮਾਮਲਾ ਪ੍ਰਤਾਪਗੜ੍ਹ ਵਿਚ ਸਾਹਮਣੇ ਆਇਆ ਹੈ, ਜਿੱਥੇ ਕਤਲ ਦੀ ਇਕ ਸਨਸਨੀਖੇਜ ਵਾਰਦਾਤ ਹੋਈ ਹੈ। ਪੁਲਸ ਨੂੰ ਦਰੱਖ਼ਤ ਨਾਲ ਇਕ ਨੌਜਵਾਨ ਦੀ ਲਟਕੀ ਹੋਈ ਲਾਸ਼ ਮਿਲੀ, ਜਿਸ ਦੀ ਜੀਭ ਕੱਟੀ ਹੋਈ ਸੀ ਅਤੇ ਗੁਪਤ ਅੰਗ ਨੂੰ ਵੀ ਕੱਟ ਕੇ ਵੱਖ ਕਰ ਦਿੱਤਾ ਗਿਆ ਸੀ। ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰਨ ਤੋਂ ਬਾਅਦ ਦਰੱਖ਼ਤ ਨਾਲ ਲਟਕਾ ਦਿੱਤਾ ਗਿਆ ਸੀ। 

ਇਹ ਵੀ ਪੜ੍ਹੋ: ਘਰ 'ਚੋਂ ਲਹੂ-ਲੁਹਾਨ ਮਿਲੀਆਂ ਦੋ ਲਾਸ਼ਾਂ, ਪੁੱਤ ਨੇ ਬਾਹਰ ਆ ਕੇ ਰੌਲਾ ਪਾਇਆ- 'ਪਾਪਾ ਜਾਗ ਨਹੀਂ ਰਹੇ'

ਉਕਤ ਨੌਜਵਾਨ ਪ੍ਰਯਾਗਰਾਜ ਵਿਚ ਰਹਿ ਕੇ ਪੜ੍ਹਾਈ ਕਰਦਾ ਸੀ ਅਤੇ ਤਾਲਾਬੰਦੀ ਦੌਰਾਨ ਆਪਣੇ ਪਿੰਡ ਆਇਆ ਹੋਇਆ ਸੀ। ਪੁਲਸ ਨੇ ਜਦੋਂ ਨੌਜਵਾਨ ਦੀ ਲਾਸ਼ ਨੂੰ ਦਰੱਖ਼ਤ ਤੋਂ ਉਤਾਰ ਕੇ ਪੋਸਟਮਾਰਟਮ ਲਈ ਭੇਜਿਆ ਤਾਂ ਜਾ ਕੇ ਇਸ ਗੱਲ ਦਾ ਖ਼ੁਲਾਸਾ ਹੋਇਆ ਕਿ ਕਤਲ ਤੋਂ ਪਹਿਲਾਂ ਉਸ ਦੀ ਜੀਭ ਕੱਟ ਦਿੱਤੀ ਗਈ ਅਤੇ ਗੁਪਤ ਅੰਗ ਵੀ ਕੱਟ ਕੇ ਵੱਖ ਕਰ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ: ਦਰਦਨਾਕ ਹਾਦਸਾ: 8 ਸਾਲਾਂ ਬਾਅਦ ਮਾਂ ਨੇ ਵੇਖਿਆ ਸੀ ਪੁੱਤਾਂ ਦਾ ਮੂੰਹ, ਖੇਡ-ਖੇਡ 'ਚ ਹੋਈ ਦੋਹਾਂ ਦੀ ਮੌਤ

ਦਰੱਖ਼ਤ ਨਾਲ ਲਾਸ਼ ਲਟਕੇ ਹੋਣ ਦੀ ਜਾਣਕਾਰੀ ਪੁਲਸ ਨੂੰ ਪਿੰਡ ਦੇ ਪ੍ਰਧਾਨ ਨੇ ਦਿੱਤੀ ਸੀ। ਇਸ ਜਾਣਕਾਰੀ 'ਤੇ ਪੁਲਸ ਪੁੱਜੀ ਅਤੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਮ੍ਰਿਤਕ ਦੇ ਮਾਤਾ-ਪਿਤਾ ਨੇ ਕਿਹਾ ਕਿ ਸਾਡਾ ਪੁੱਤਰ ਪ੍ਰਯਾਗਰਾਜ ਵਿਚ ਰਹਿ ਕੇ ਪੜ੍ਹਾਈ ਕਰਦਾ ਸੀ ਅਤੇ ਤਾਲਾਬੰਦੀ ਤੋਂ ਬਾਅਦ ਘਰ 'ਚ ਹੀ ਰਹਿ ਰਿਹਾ ਸੀ। ਸਾਡੇ ਪੁੱਤਰ ਦਾ ਕਤਲ ਕਰ ਕੇ ਉਸ ਦੀ ਜ਼ੁਬਾਨ ਅਤੇ ਗੁਪਤ ਅੰਗ ਕੱਟ ਲਿਆ ਗਿਆ ਅਤੇ ਲਾਸ਼ ਨੂੰ ਦਰੱਖ਼ਤ ਨਾਲ ਲਟਕਾ ਦਿੱਤਾ ਗਿਆ। ਪਰਿਵਾਰ ਵਾਲਿਆਂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੇ ਪੁੱਤਰ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ। ਉਕਤ ਨੌਜਵਾਨ ਆਪਣੇ ਮਾਪਿਆਂ ਦੀ ਇਕਲੌਤੀ ਔਲਾਦ ਸੀ। ਅਜਿਹੇ ਵਿਚ ਲੋਕ ਜਾਇਦਾਦ ਨੂੰ ਲੈ ਕੇ ਕਤਲ ਹੋਣ ਦਾ ਖ਼ਦਸ਼ਾ ਜਤਾ ਰਹੇ ਹਨ। ਪੁਲਸ ਹਰ ਪਹਿਲੂ ਨਾਲ ਮਾਮਲੇ ਦੀ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ: ਬੇਦਰਦੀ ਦੀ ਇੰਤਹਾਅ: ਪਤਨੀ ਨੂੰ ਡੇਢ ਸਾਲ ਤੱਕ ਗੁਸਲਖ਼ਾਨੇ ਅੰਦਰ ਰੱਖਿਆ ਬੰਦ, ਹਾਲਤ ਜਾਣ ਆਵੇਗਾ ਰੋਣਾ

ਇਹ ਵੀ ਪੜ੍ਹੋ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸ਼ਾਮ 6 ਵਜੇ ਰਾਸ਼ਟਰ ਦੇ ਨਾਮ ਦੇਣਗੇ ਸੰਦੇਸ਼


Tanu

Content Editor Tanu