ਨਾਜਾਇਜ਼ ਸੰਬੰਧਾਂ ਦੇ ਸ਼ੱਕ ''ਚ ਪਤਨੀ ਦਾ ਕੀਤਾ ਕਤਲ, ਵੱਢਿਆ ਸਿਰ ਲੈ ਕੇ ਥਾਣੇ ਪਹੁੰਚਿਆ ਪਤੀ

Friday, Oct 09, 2020 - 11:06 AM (IST)

ਨਾਜਾਇਜ਼ ਸੰਬੰਧਾਂ ਦੇ ਸ਼ੱਕ ''ਚ ਪਤਨੀ ਦਾ ਕੀਤਾ ਕਤਲ, ਵੱਢਿਆ ਸਿਰ ਲੈ ਕੇ ਥਾਣੇ ਪਹੁੰਚਿਆ ਪਤੀ

ਬਾਂਦਾ- ਉੱਤਰ ਪ੍ਰਦੇਸ਼ ਦੇ ਬਾਂਦਾ ਜ਼ਿਲ੍ਹੇ ਦੇ ਬਬੇਰੂ ਕਸਬੇ 'ਚ ਸ਼ੁੱਕਰਵਾਰ ਸਵੇਰੇ ਨਾਜਾਇਜ਼ ਸੰਬੰਧਾਂ ਨੂੰ ਲੈ ਕੇ ਹੋਏ ਝਗੜੇ 'ਚ ਇਕ ਵਿਅਕਤੀ ਨੇ ਤੇਜ਼ਧਾਰ ਹਥਿਆਰ ਨਾਲ ਆਪਣੀ ਪਤਨੀ ਦਾ ਸਿਰ ਵੱਢ ਦਿੱਤਾ। ਇਸ ਤੋਂ ਬਾਅਦ ਪਤੀ ਵੱਢਿਆ ਹੋਇਆ ਸਿਰ ਲੈ ਕੇ ਕੋਤਵਾਲੀ ਪਹੁੰਚਿਆ ਅਤੇ ਪੁਲਸ ਦੇ ਸਾਹਮਣੇ ਆਤਮਸਮਰਪਣ ਕਰ ਦਿੱਤਾ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਅਨੁਸਾਰ ਵੱਢਿਆ ਸਿਰ ਲੈ ਕੇ ਪਤੀ ਦੇ ਕੋਤਵਾਲੀ ਜਾਂਦੇ ਹੋਏ ਕਿਸੇ ਨੇ ਵੀਡੀਓ ਵੀ ਬਣਾ ਲਿਆ ਅਤੇ ਇਸ ਨੂੰ ਸੋਸ਼ਲ ਮੀਡੀਆ 'ਤੇ ਵੀ ਪਾ ਦਿੱਤਾ ਹੈ। ਐਡੀਸ਼ਨਲ ਪੁਲਸ ਸੁਪਰਡੈਂਟ (ਏ.ਐੱਸ.ਪੀ.) ਮਹੇਂਦਰ ਪ੍ਰਤਾਪ ਸਿੰਘ ਚੌਹਾਨ ਨੇ ਦੱਸਿਆ ਕਿ ਸ਼ੁੱਕਰਵਾਰ ਸਵੇਰੇ ਕਰੀਬ 7.30 ਵਜੇ ਬਬੇਰੂ ਕਸਬੇ ਦੇ ਨੇਤਾ ਨਗਰ ਮੁਹੱਲੇ 'ਚ ਨਾਜਾਇਜ਼ ਸੰਬੰਧਾਂ ਕਾਰਨ ਚਿੰਨਰ ਯਾਦਵ (38) ਅਤੇ ਉਸ ਦੀ ਪਤਨੀ ਵਿਮਲਾ (35) ਦਰਮਿਆਨ ਝਗੜਾ ਹੋਇਆ।

ਸ਼ਰੇਆਮ ਬਜ਼ਾਰ ਤੋਂ ਹੁੰਦਾ ਹੋਇਆ ਪਹੁੰਚਿਆ ਥਾਣਾ
ਗੁੱਸੇ 'ਚ ਆ ਕੇ ਚਿੰਨਰ ਨੇ ਤੇਜ਼ਧਾਰ ਹਥਿਆਰ ਨਾਲ ਪਤਨੀ ਦਾ ਸਿਰ ਧੜ ਨਾਲੋਂ ਵੱਖ ਕਰ ਦਿੱਤਾ ਅਤੇ ਫਿਰ ਵੱਢਿਆ ਹੋਇਆ ਸਿਰ ਲੈ ਕੇ ਕੋਤਵਾਲੀ (ਥਾਣੇ) ਪਹੁੰਚਿਆ ਅਤੇ ਪੁਲਸ ਦੇ ਸਾਹਮਣੇ ਆਤਮ ਸਮਰਪਣ ਕਰ ਦਿੱਤਾ। ਉਨ੍ਹਾਂ ਨੇ ਦੱਸਿਆ ਕਿ ਪੁਲਸ ਨੇ ਕਤਲ 'ਚ ਵਰਤੇ ਗਏ ਤੇਜ਼ਧਾਰ ਹਥਿਆਰ ਨਾਲ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਜਨਾਨੀ ਦੀ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਹੈ। ਬਬੇਰੂ ਕੋਤਵਾਲੀ ਦੇ ਇੰਚਾਰਜ ਇੰਸਪੈਕਟਰ ਜੈਸ਼ਾਮ ਸ਼ੁਕਲਾ ਨੇ ਦੱਸਿਆ ਕਿ ਕਾਤਲ ਆਪਣੇ ਹੱਥ 'ਚ ਜਨਾਨੀ ਦਾ ਵੱਢਿਆ ਸਿਰ ਲੈ ਕੇ ਸ਼ਰੇਆਮ ਬਜ਼ਾਰ ਤੋਂ ਹੁੰਦਾ ਹੋਇਆ ਕੋਤਵਾਲੀ ਪਹੁੰਚਿਆ। ਇਸ ਦਾ ਕਿਸੇ ਨੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਚ ਵੀ ਵਾਇਰਲ ਕੀਤਾ ਹੈ। ਪੁਲਸ ਨੇ ਦੱਸਿਆ ਕਿ ਕਾਤਲ ਪਤੀ ਚਿੰਨਰ ਯਾਦਵ ਨੇ ਪੁੱਛ-ਗਿੱਛ 'ਚ ਦੱਸਿਆ ਕਿ ਉਸ ਦੀ ਪਤਨੀ ਦੇ ਕਿਸੇ ਵਿਅਕਤੀ ਨਾਲ ਨਾਜਾਇਜ਼ ਸੰਬੰਧ ਸਨ, ਇਸ ਲਈ ਉਸ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਹੈ।


author

DIsha

Content Editor

Related News