ਪਤੀ ਨੇ ਔਰਤ ਨੂੰ 6 ਧੀਆਂ ਸਮੇਤ ਘਰੋਂ ਕੱਢਿਆ

Tuesday, Dec 03, 2019 - 12:15 PM (IST)

ਪਤੀ ਨੇ ਔਰਤ ਨੂੰ 6 ਧੀਆਂ ਸਮੇਤ ਘਰੋਂ ਕੱਢਿਆ

ਬਾਂਦਾ— ਉੱਤਰ ਪ੍ਰਦੇਸ਼ ਦੇ ਬਾਂਦਾ ਜ਼ਿਲੇ ਦੇ ਬਿਸੰਡਾ ਥਾਣਾ ਖੇਤਰ ਦੀ ਇਕ ਔਰਤ ਨੇ ਆਪਣੇ ਪਤੀ 'ਤੇ 6 ਬੇਟੀਆਂ ਪੈਦਾ ਹੋਣ ਕਾਰਨ ਕੁੱਟਮਾਰ ਕਰਨ ਅਤੇ ਬੱਚੀਆਂ ਸਮੇਤ ਘਰੋਂ ਬਾਹਰ ਕੱਢਣ ਦਾ ਦੋਸ਼ ਲਗਾਇਆ ਹੈ। ਔਰਤ ਸ਼ਾਹਜਹਾਂ (40) ਸੋਮਵਾਰ ਨੂੰ ਆਪਣੀਆਂ ਸਾਰੀਆਂ 6 ਬੇਟੀਆਂ ਨਾਲ ਪੁਲਸ ਸੁਪਰਡੈਂਟ ਦਫ਼ਤਰ ਪੁੱਜੀ ਅਤੇ ਦੋਸ਼ ਲਗਾਇਆ ਕਿ ਸ਼ਨੀਵਾਰ ਰਾਤ ਉਸ ਦੇ ਸ਼ੌਹਰ ਲੁਕਮਾਨ ਨੇ 6 ਬੇਟੀਆਂ ਪੈਦਾ ਕਰਨ ਨੂੰ ਲੈ ਕੇ ਆਪਣੇ ਵੱਡੇ ਭਰਾ ਨਾਲ ਉਸ ਦੇ ਦੋਹਾਂ ਹੱਥਾਂ 'ਤੇ ਚਾਕੂ ਨਾਲ ਕਈ ਵਾਰ ਕੀਤੇ ਅਤੇ ਉਸ ਨੂੰ ਬੱਚੀਆਂ ਸਮੇਤ ਘਰੋਂ ਬਾਹਰ ਕੱਢ ਦਿੱਤਾ।

ਐੱਸ.ਪੀ. ਦੇ ਸਾਹਮਣੇ ਉਸ ਨੇ ਇਹ ਵੀ ਦੋਸ਼ ਲਗਾਇਆ ਕਿ ਪਿੰਡ ਦੀ ਇਕ ਔਰਤ ਨਾਲ ਉਸ ਦੇ ਪਤੀ ਦੇ ਨਾਜਾਇਜ਼ ਰਿਸ਼ਤੇ ਹਨ। ਉਹ ਤਲਾਕ ਦੇ ਕੇ ਉਸ ਔਰਤ ਨਾਲ ਵਿਆਹ ਕਰਨਾ ਚਾਹੁੰਦਾ ਹੈ, ਜਿਸ ਦਾ ਪੀੜਤਾ ਵਿਰੋਧ ਕਰਦੀ ਹੈ। ਪੁਲਸ ਸੁਪਰਡੈਂਟ ਗਣੇਸ਼ ਪ੍ਰਸਾਦ ਸਾਹਾ ਨੇ ਮੰਗਲਵਾਰ ਨੂੰ ਦੱਸਿਆ ਕਿ ਔਰਤ ਦੀ ਸ਼ਿਕਾਇਤ ਅਤੇ ਉਸ ਦੇ ਸ਼ੌਹਰ ਅਤੇ ਜੇਠ ਵਿਰੁੱਧ ਐਤਵਾਰ ਨੂੰ ਹੀ ਬਿਸੰਡਾ ਥਾਣੇ 'ਚ ਕੁੱਟਮਾਰ ਦੀ ਧਾਰਾ 'ਚ ਮੁਕੱਦਮਾ ਦਰਜ ਕੀਤਾ ਜਾ ਚੁਕਿਆ ਸੀ। ਹੁਣ ਦੋਸ਼ੀਆਂ ਦੀ ਤੁਰੰਤ ਗ੍ਰਿਫਤਾਰੀ ਲਈ ਬਿਸੰਡਾ ਪੁਲਸ ਨੂੰ ਨਿਰਦੇਸ਼ਿਤ ਕੀਤਾ ਗਿਆ ਹੈ।


author

DIsha

Content Editor

Related News