ਵਾਲ ਕੱਟਵਾਉਣ ਗਿਆ ਲਾੜਾ ਹੋਇਆ ਗਾਇਬ, ਵਿਆਹ ਦੀਆਂ ਤਿਆਰੀਆਂ ਵਿਚ ਹੀ ਰੁਕੀਆਂ

07/02/2020 6:27:52 PM

ਓਰੈਯਾ- ਉੱਤਰ ਪ੍ਰਦੇਸ਼ 'ਚ ਓਰੈਯਾ ਜ਼ਿਲ੍ਹੇ ਦੇ ਦਿਬਿਆਪੁਰ ਖੇਤਰ 'ਚ ਬਰਾਤ ਜਾਣ ਦੇ ਸਮੇਂ ਸ਼ੱਕੀ ਹਾਲਾਤਾਂ 'ਚ ਲਾੜੇ ਦੇ ਗਾਇਬ ਹੋਣ ਕਾਰਨ ਲਾੜਾ-ਲਾੜੀ ਪੱਖ ਵਲੋਂ ਵਿਆਹ ਲਈ ਕੀਤੀਆਂ ਗਈਆਂ ਤਿਆਰੀਆਂ ਵਿਚ ਹੀ ਰਹਿ ਗਈਆਂ। ਪੁਲਸ ਸੂਤਰਾਂ ਨੇ ਵੀਰਵਾਰ ਨੂੰ ਇੱਥੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਸ਼ਾਹਪੁਰ ਵਾਸੀ ਵੰਸ਼ਲਾਲ ਦੇ 24 ਸਾਲਾ ਬੇਟੇ ਸੋਨਪਾਲ ਉਰਫ਼ ਸੋਨੂੰ ਦਾ ਵਿਆਹ ਕਾਨਪੁਰ ਦੇਹਾਤ ਦੇ ਪਿੰਡ ਜਫ਼ਰਪੁਰਾ ਵਾਸੀ ਰੂਪ ਸਿੰਘ ਰਾਠੌੜ ਦੀ ਬੇਟੀ ਨਾਲ ਤੈਅ ਸੀ। ਸੋਨਪਾਲ ਦੀ ਬਰਾਤ 30 ਜੂਨ ਨੂੰ ਜਾਣੀ ਸੀ।

ਉਨ੍ਹਾਂ ਨੇ ਦੱਸਿਆ ਕਿ ਬਰਾਤ ਜਾਣ ਤੋਂ ਪਹਿਲਾਂ ਉਹ ਕਸਬਾ ਕੰਚੌਸੀ ਸੈਲੂਨ 'ਤੇ ਵਾਲ ਕੱਟਵਾਉਣ ਲਈ ਘਰੋਂ ਨਿਕਲਿਆ ਸੀ। ਉਹ ਸ਼ੱਕੀ ਹਾਲਾਤਾਂ 'ਚ ਗਾਇਬ ਹੋ ਗਿਆ ਅਤੇ ਸ਼ਾਮ ਨੂੰ ਉਸ ਦੀ ਬਰਾਤ ਜਾਣੀ ਸੀ। ਸੋਨੂੰ ਦੇ ਸ਼ਾਮ ਤੱਕ ਘਰ ਵਾਪਸ ਨਹੀਂ ਪਹੁੰਚਣ 'ਤੇ ਘਰ ਵਾਲਿਆਂ ਨੂੰ ਚਿੰਤਾ ਹੋਈ ਅਤੇ ਉਨ੍ਹਾਂ ਨੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਪਰ ਉਸ ਦਾ ਕਿਤੇ ਕੋਈ ਪਤਾ ਨਹੀਂ ਲੱਗਾ। ਉਨ੍ਹਾਂ ਨੇ ਦੱਸਿਆ ਕਿ ਦੂਜੇ ਦਿਨ ਰਿਸ਼ਤੇਦਾਰਾਂ ਆਦਿ ਨਾਲ ਕੰਚੌਸੀ ਅਤੇ ਨੇੜਲੇ ਇਲਾਕਿਆਂ 'ਚ ਵੀ ਉਸ ਨੂੰ ਲੱਭਿਆ ਪਰ ਕਿਤੇ ਕੋਈ ਪਤਾ ਨਹੀਂ ਲੱਗਣ 'ਤੇ ਵੀਰਵਾਰ ਨੂੰ ਪਿਤਾ ਵੰਸ਼ਲਾਲ ਨੇ ਥਾਣੇ 'ਚ ਬੇਟੇ ਦੀ ਗੁੰਮਸ਼ੁਦਗੀ ਦੀ ਸ਼ਿਕਾਇਤ ਕੀਤੀ। ਚੌਕੀ ਇੰਚਾਰਜ ਕੰਚੌਸੀ ਨੇ ਦੱਸਿਆ ਕਿ ਗੁੰਮਸ਼ੁਦਗੀ ਦਰਜ ਕਰ ਲਈ ਗਈ ਹੈ ਅਤੇ ਪਰਿਵਾਰ ਵਾਲਿਆਂ ਦੀ ਮਦਦ ਨਾਲ ਨੌਜਵਾਨ ਨੂੰ ਲੱਭਿਆ ਜਾ ਰਿਹਾ ਹੈ।


DIsha

Content Editor

Related News