ਉੱਤਰ ਪ੍ਰਦੇਸ਼ : ਗੰਗਾ ਨਦੀ ''ਚ ਨਹਾਉਣ ਗਏ 5 ਨਾਬਾਲਗਾਂ ਦੀ ਡੁੱਬਣ ਨਾਲ ਮੌਤ

5/29/2020 5:32:58 PM

ਵਾਰਾਣਸੀ- ਉੱਤਰ ਪ੍ਰਦੇਸ਼ ਦੇ ਵਾਰਾਣਸੀ 'ਚ ਰਾਮਨਗਰ ਥਾਣਾ ਖੇਤਰ ਸਥਿਤ ਸਿਪਹੀਆ ਘਾਟ 'ਤੇ ਗੰਗਾ ਨਦੀ 'ਚ ਨਹਾਉਣ ਗਏ 5 ਨਾਬਾਲਗਾਂ ਦੀ ਡੁੱਬਣ ਨਾਲ ਮੌਤ ਹੋ ਗਈ। ਪੁਲਸ ਨੇ ਗੋਤਾਖੋਰਾਂ ਦੀ ਮਦਦ ਨਾਲ 5 ਨਾਬਾਲਗਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਹਨ। ਪੁਲਸ ਸੂਤਰਾਂ ਅਨੁਸਾਰ ਰਾਮਨਗਰ ਥਾਣਾ ਦੇ ਵਾਰੀਗਢਹੀ ਦੇ ਤੌਸੀਫ (17), ਫਰਦੀਨ (14), ਸ਼ੈਫ (15), ਰਿਜਵਾ (15) ਅਤੇ ਸਕੀ (14) ਆਪਣੇ 2 ਹੋਰ ਦੋਸਤਾਂ ਨਾਲ ਘਰੋਂ ਲਗਭਗ ਇਕ ਕਿਲੋਮੀਟਰ ਦੂਰ ਗੰਗਾ ਨਦੀ 'ਚ ਨਹਾਉਣ ਗਏ ਸਨ।

ਉਨ੍ਹਾਂ ਨੇ ਦੱਸਿਆ ਕਿ 5 ਨਾਬਾਲਗਾਂ ਨੇ ਪਹਿਲਾਂ ਰੇਤ 'ਤੇ ਟਿਕ-ਟਾਕ ਵੀਡੀਓ ਬਣਾਇਆ ਅਤੇ ਇਸ ਤੋਂ ਬਾਅਦ ਨਦੀ 'ਚ ਨਹਾਉਣ ਲੱਗੇ। ਇਸੇ ਦੌਰਾਨ ਇਕ ਨਾਬਾਲਗ ਡੁੱਬਣ ਲੱਗਾ, ਜਿਸ ਨੂੰ ਬਚਾਉਣ ਦੀ ਕੋਸ਼ਿਸ਼ 'ਚ ਚਾਰ ਹੋਰ ਨਾਬਾਲਗ ਵੀ ਡੁੱਬ ਗਏ। ਸੂਤਰਾਂ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ 'ਤੇ ਪਹੁੰਚੀ ਪੁਲਸ ਨੇ ਗੋਤਾਖੋਰਾਂ ਦੀ ਮਦਦ ਨਾਲ 5 ਨਾਬਾਲਗਾਂ ਨੂੰ ਨਦੀ 'ਚੋਂ ਕੱਢ ਕੇ ਟਰਾਮਾ ਸੈਂਟਰ ਲੈ ਗਈ, ਜਿੱਥੇ ਡਾਕਟਰਾਂ ਨੇ ਸਾਰਿਆਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਪੁਲਸ ਅਨੁਸਾਰ 5 ਨਾਬਾਲਗ ਘਰੋਂ ਕਿਸੇ ਕੰਮ ਦਾ ਬਹਾਨਾ ਬਣਾ ਕੇ ਨਿਕਲੇ ਸਨ, ਕਿਸੇ ਨੇ ਘਰ 'ਤੇ ਗੰਗਾ 'ਚ ਇਸ਼ਨਾਨ ਕਰਨ ਜਾਣ ਦੀ ਗੱਲ ਨਹੀਂ ਦੱਸੀ ਸੀ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

DIsha

Content Editor DIsha