5 ਘੰਟੇ ਆਪਰੇਸ਼ਨ ਤੋਂ ਬਾਅਦ ਡਾਕਟਰਾਂ ਨੇ ਸਾਢੇ ਤਿੰਨ ਕਿਲੋ ਦਾ ਟਿਊਮਰ ਕੱਢਿਆ

11/29/2019 4:08:02 PM

ਇਟਾਵਾ— ਉੱਤਰ ਪ੍ਰਦੇਸ਼ 'ਚ ਇਟਾਵਾ ਦੇ ਸੈਫਈ ਮੈਡੀਕਲ ਯੂਨੀਵਰਸਿਟੀ ਦੇ ਯੂਰੋਲਾਜੀ ਵਿਭਾਗ ਦੇ ਡਾਕਟਰਾਂ ਨੇ ਇਕ ਬਜ਼ੁਰਗ ਦੇ ਗੁਰਦੇ 'ਚੋਂ ਸਾਢੇ ਤਿੰਨ ਕਿਲੋ ਦਾ ਟਿਊਮਰ ਕੱਢ ਕੇ ਉਸ ਨੂੰ ਨਵੀਂ ਜ਼ਿੰਦਗੀ ਦਿੱਤੀ ਹੈ। ਸੈਫਈ ਮੈਡੀਕਲ ਯੂਨੀਵਰਸਿਟੀ ਦੇ ਮੈਡੀਕਲ ਸੁਪਰਡੈਂਟ ਆਦੇਸ਼ ਕੁਮਾਰ ਨੇ ਇੱਥੇ ਕਿਹਾ ਕਿ ਇਟਾਵਾ ਜ਼ਿਲੇ ਦੇ ਚੈਬੀਆ ਖੇਤਰ 'ਚ ਪਿੰਡ ਬਰਾਲੋਕਪੁਰ ਦੇ ਰਹਿਣ ਵਾਲੇ 60 ਸਾਲਾ ਸ਼ਿਵਕਾਂਤ ਨੂੰ 4 ਸਾਲਾਂ ਤੋਂ ਪਿਸ਼ਾਬ 'ਚ ਖੂਨ ਆਉਣ ਦੀ ਸਮੱਸਿਆ ਸੀ। ਉਨ੍ਹਾਂ ਨੇ ਕਈ ਜਗ੍ਹਾ ਇਲਾਜ ਕਰਵਾਇਆ ਪਰ ਇਸ ਦਾ ਕਾਰਨ ਪਤਾ ਨਹੀਂ ਲੱਗ ਸਕਿਆ। ਉਨ੍ਹਾਂ ਦੇ ਪੇਟ 'ਚ ਕਮਰ 'ਚ ਸੋਜ ਅਤੇ ਦਰਦ ਹੋਣ 'ਤੇ ਉਨ੍ਹਾਂ ਨੇ ਸੈਫਈ ਮੈਡੀਕਲ ਯੂਨੀਵਰਸਿਟੀ ਦੇ ਯੂਰੋਲਾਜੀ ਵਿਭਾਗ ਦੇ ਡਾ. ਅੰਸ਼ੁਲ ਗਰਗ ਤੋਂ ਚਰਚਾ ਕੀਤੀ।

ਜਾਂਚ ਦੌਰਾਨ ਉਨ੍ਹਾਂ ਨੂੰ ਖੱਬੇ ਗੁਰਦੇ 'ਚ ਟਿਊਮਰ ਦਾ ਪਤਾ ਲੱਗਾ, ਜਿਸ ਦਾ ਆਕਾਰ ਕਾਫ਼ੀ ਵਧ ਗਿਆ ਸੀ ਅਤੇ ਪੇਟ ਦੇ ਅੱਧੇ ਹਿੱਸੇ 'ਚ ਫੈਲ ਚੁਕਿਆ ਸੀ। ਇਸ ਨਾਲ ਮਰੀਜ਼ ਦੀ ਜਾਨ ਨੂੰ ਖਤਰਾ ਸੀ। ਨਾਜ਼ੁਕ ਸਥਿਤੀ ਦੇਖਦੇ ਹੋਏ ਮਰੀਜ਼ ਦਾ ਆਪਰੇਸ਼ਨ ਕੀਤਾ ਗਿਆ, ਜੋ 5 ਘੰਟੇ ਤੱਕ ਚੱਲਿਆ। ਪੈਥੋਲਾਜੀ ਜਾਂਚ ਤੋਂ ਬਾਅਦ ਕੈਂਸਰ ਹੋਣ ਦੀ ਪੁਸ਼ਟੀ ਹੋ ਗਈ। ਇਸ ਦੀ ਵੀ ਪੁਸ਼ਟੀ ਕੀਤੀ ਗਈ ਕਿ ਟਿਊਮਰ ਦਾ ਕੋਈ ਵੀ ਹਿੱਸਾ ਸਰੀਰ 'ਚ ਬਚਿਆ ਹੋਇਆ ਤਾਂ ਨਹੀਂ ਰਹਿ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਮਰੀਜ਼ ਦਾ ਇਲਾਜ ਮੁਫ਼ਤ ਕੀਤਾ ਗਿਆ। ਗੁਰਦੇ ਦੇ ਇੰਨੇ ਵੱਡੇ ਟਿਊਮਰ ਦਾ ਇਹ ਯੂਨੀਵਰਸਿਟੀ 'ਚ ਪਹਿਲਾ ਸਫ਼ਲ ਆਪਰੇਸ਼ਨ ਹੈ।


DIsha

Content Editor

Related News