ਮੁਰਾਦਾਬਾਦ ''ਚ ਕੋਰੋਨਾ ਜਾਂਚ ਕਰਨ ਗਈ ਮੈਡੀਕਲ ਟੀਮ ''ਤੇ ਹਮਲਾ, ਐਂਬੂਲੈਂਸ ''ਤੇ ਕੀਤਾ ਪਥਰਾਅ
Wednesday, Apr 15, 2020 - 02:54 PM (IST)

ਮੁਰਾਦਾਬਾਦ- ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ 'ਚ ਜਾਂਚ ਕਰਨ ਗਈ ਮੈਡੀਕਲ ਟੀਮ 'ਤੇ ਹਮਲਾ ਹੋਇਆ ਹੈ। ਇਹ ਘਟਨਾ ਜ਼ਿਲੇ ਦੇ ਨਾਗਫਨੀ ਥਾਣੇ ਦੇ ਹਾਜ਼ੀ ਨੇਬ ਦੀ ਮਸਜਿਦ ਇਲਾਕੇ 'ਚ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਕੋਰੋਨਾ ਪਾਜ਼ੀਟਿਵ ਸ਼ਖਸ ਸਰਤਾਜ ਦੀ 2 ਦਿਨ ਪਹਿਲਾਂ ਹੋਈ ਮੌਤ ਤੋਂ ਬਾਅਦ ਅੱਜ ਯਾਨੀ ਬੁੱਧਵਾਰ ਨੂੰ ਇਲਾਕੇ 'ਚ ਮੈਡੀਕਲ ਟੀਮ ਸਿਹਤ ਪ੍ਰੀਖਣ ਕਰਨ ਲਈ ਪਹੁੰਚੀ ਸੀ। ਇਸ ਦੌਰਾਨ ਉਨਾਂ 'ਤੇ ਹਮਲਾ ਕਰ ਦਿੱਤਾ ਗਿਆ। ਮਿਲੀ ਜਾਣਕਾਰੀ ਅਨੁਸਾਰ, ਇਲਾਕੇ ਦੇ ਲੋਕਾਂ ਨੇ 108 ਮੈਡੀਕਲ ਐਂਬੂਲੈਂਸ 'ਤੇ ਪਥਰਾਅ ਕੀਤਾ ਹੈ। ਇਸ ਹਾਦਸੇ 'ਚ ਐਂਬੂਲੈਂਸ ਕਰਮਚਾਰੀਆਂ ਨਾਲ ਡਾਕਟਰ ਅਤੇ ਮੈਡੀਕਲ ਸਟਾਫ਼ ਜ਼ਖਮੀ ਹਨ। ਦੱਸਿਆ ਜਾ ਰਿਹਾ ਹੈ ਕਿ ਹਾਲੇ ਹੋਰ ਡਾਕਟਰ ਹਾਦਸੇ ਵਾਲੀ ਜਗਾ ਘਿਰੇ ਹੋਏ ਹਨ। ਮੌਕੇ 'ਤੇ ਭਾਰੀ ਗਿਣਤੀ 'ਚ ਪੁਲਸ ਫੋਰਸ ਪਹੁੰਚ ਗਈ ਹੈ ਅਤੇ ਭੀੜ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਐਂਬੂਲੈਂਸ ਡਰਾਈਵਰ ਦਾ ਕਹਿਣਾ ਹੈ ਕਿ ਕੁਝ ਲੋਕਾਂ ਨੇ ਮੈਡੀਕਲ ਟੀਮ ਅਤੇ ਪੁਲਸ 'ਤੇ ਪਥਰਾਅ ਕੀਤਾ, ਜੋ ਸੰਭਾਵਿਤ ਰੂਪ ਨਾਲ ਇਨਫੈਕਟਡ ਨੂੰ ਲੈਣ ਗਏ ਸਨ। ਜਦੋਂ ਸਾਡੀ ਟੀਮ ਮਰੀਜ਼ ਨਾਲ ਐਂਬੂਲੈਂਸ 'ਚ ਸਵਾਰ ਹੋਈ, ਅਚਾਨਕ ਭੀੜ ਆਈ ਅਤੇ ਪਥਰਾਅ ਸ਼ੁਰੂ ਕਰ ਦਿੱਤਾ। ਇਸ ਤੋਂ ਪਹਿਲਾਂ ਮੇਰਠ 'ਚ ਮਸਜਿਦ ਦੇ ਇਮਾਮ ਸਮੇਤ 4 ਲੋਕਾਂ ਨੇ ਅਧਿਕਾਰੀਆਂ ਦੀ ਟੀਮ 'ਤੇ ਹਮਲਾ ਕਰ ਦਿੱਤਾ। ਦਰਅਸਲ , ਇੱਥੇ ਕੁਝ ਜਮਾਤੀ ਆਏ ਸਨ। ਉਹ ਦਾਰੀਵਾਲੀ ਮਸਜਿਦ 'ਚ ਰੁਕੇ ਸਨ। ਉਨਾਂ 'ਚੋਂ ਇਕ ਦੀ ਰਿਪੋਰਟ ਆਈ ਸੀ। ਇਸ ਤੋਂ ਬਾਅਦ ਅਧਿਕਾਰੀ ਪੁਲਸ ਫੋਰਸ ਨਾਲ ਮਸਜਿਦ ਸੀਲ ਕਰਨ ਗਏ ਸਨ। ਉਦੋਂ ਲੋਕਾਂ ਨੇ ਇਸ ਦਾ ਵਿਰੋਧ ਕੀਤਾ ਅਤੇ ਟੀਮ 'ਤੇ ਪਥਰਾਅ ਕਰ ਦਿੱਤਾ।