ਓਰੈਯਾ ਹਾਦਸੇ ''ਤੇ ਬੋਲੀ ਪ੍ਰਿਯੰਕਾ- ਕੀ ਸਰਕਾਰ ਦਾ ਕੰਮ ਸਿਰਫ਼ ਬਿਆਨਬਾਜ਼ੀ ਕਰਨਾ ਰਹਿ ਗਿਆ ਹੈ

Saturday, May 16, 2020 - 02:34 PM (IST)

ਓਰੈਯਾ ਹਾਦਸੇ ''ਤੇ ਬੋਲੀ ਪ੍ਰਿਯੰਕਾ- ਕੀ ਸਰਕਾਰ ਦਾ ਕੰਮ ਸਿਰਫ਼ ਬਿਆਨਬਾਜ਼ੀ ਕਰਨਾ ਰਹਿ ਗਿਆ ਹੈ

ਨਵੀਂ ਦਿੱਲੀ- ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਉੱਤਰ ਪ੍ਰਦੇਸ਼ ਦੇ ਓਰੈਯਾ ਜ਼ਿਲੇ 'ਚ ਸੜਕ ਹਾਦਸੇ 'ਚ 24 ਮਜ਼ਦੂਰਾਂ ਦੀ ਮੌਤ 'ਤੇ ਸ਼ਨੀਵਾਰ ਨੂੰ ਦੁੱਖ ਪ੍ਰਗਟ ਕਰਦੇ ਹੋਏ ਸਵਾਲ ਕੀਤਾ ਕਿ ਕੀ ਸਰਕਾਰ ਦਾ ਕੰਮ ਸਿਰਫ਼ ਬਿਆਨਬਾਜ਼ੀ ਕਰਨਾ ਰਿਹ ਗਿਆ ਹੈ। ਪਾਰਟੀ ਦੀ ਉੱਤਰ ਪ੍ਰਦੇਸ਼ ਇੰਚਾਰਜ ਪ੍ਰਿਯੰਕਾ ਨੇ ਟਵੀਟ ਕੀਤਾ,''ਓਰੈਯਾ ਦੀ ਘਟਨਾ ਨੇ ਇਕ ਵਾਰ ਫਿਰ ਇਹ ਪ੍ਰਸ਼ਨ ਖੜ੍ਹਾ ਕਰ ਦਿੱਤਾ ਹੈ ਕਿ ਆਖਰ ਸਰਕਾਰ ਕੀ ਸੋਚ ਕੇ ਇਨ੍ਹਾਂ ਮਜ਼ੂਦਰਾਂ ਦੇ ਘਰ ਜਾਣ ਦੀ ਪੂਰੀ ਵਿਵਸਥਾ ਨਹੀਂ ਕਰ ਰਹੀ ਹੈ? ਪ੍ਰਦੇਸ਼ ਦੇ ਅੰਦਰ ਮਜ਼ੂਦਰਾਂ ਨੂੰ ਲਿਜਾਉਣ ਲਈ ਬੱਸਾਂ ਕਿਉਂ ਨਹੀਂ ਚਲਾਈਅਂ ਜਾ ਰਹੀਆਂ ਹਨ?'' ਉਨ੍ਹਾਂ ਨੇ ਦੋਸ਼ ਲਗਾਇਆ,''ਜਾਂ ਤਾਂ ਸਰਕਾਰ ਨੂੰ ਕੁਝ ਦਿੱਸ ਨਹੀਂ ਰਿਹਾ ਜਾਂ ਉਹ ਸਭ ਕੁਝ ਦੇਖ ਕੇ ਅਣਜਾਣ ਬਣੀ ਹੋਈ ਹੈ। ਕੀ ਸਰਕਾਰ ਦਾ ਕੰਮ ਸਿਰਫ਼ ਬਿਆਨਬਾਜ਼ੀ ਕਰਨਾ ਰਹਿ ਗਿਆ ਹੈ?''

PunjabKesariਦੱਸਣਯੋਗ ਹੈ ਕਿ ਓਰੈਯਾ ਜ਼ਿਲੇ 'ਚ ਸ਼ਨੀਵਾਰ ਤੜਕੇ ਇਕ ਟਰੱਕ ਅਤੇ ਇਕ ਡੀ.ਸੀ.ਐੱਮ. ਮੇਟਾਡੋਰ (ਟਰੱਕ ਤੋਂ ਛੋਟਾ ਵਾਹਨ) ਦੀ ਟੱਕਰ 'ਚ 24 ਪ੍ਰਵਾਸੀ ਮਜ਼ਦੂਰਾਂ ਦੀ ਮੌਤ ਹੋ ਗਈ, ਜਦੋਂ ਕਿ 36 ਹੋਰ ਮਜ਼ਦੂਰ ਜ਼ਖਮੀ ਹੋ ਗਏ। ਦੋਵੇਂ ਵਾਹਨਾਂ 'ਚ ਪ੍ਰਵਾਸੀ ਮਜ਼ਦੂਰ ਸਨ ਅਤੇ ਹਾਦਸੇ ਉਦੋਂ ਹੋਇਆ ਜਦੋਂ ਸੜਕ ਕਿਨਾਰੇ ਖੜ੍ਹੀ ਮੇਟਾਡੋਰ ਨੂੰ ਪਿੱਛਿਓਂ ਆ ਰਹੇ ਟਰੱਕ ਨੇ ਟੱਕਰ ਮਾਰ ਦਿੱਤੀ। ਪੁਲਸ ਨੇ ਦੱਸਿਆ ਕਿ ਗੰਭੀਰ ਰੂਪ ਨਾਲ ਜ਼ਖਮੀ 14 ਮਜ਼ਦੂਰਾਂ ਨੂੰ ਇਟਾਵਾ ਜ਼ਿਲੇ ਦੇ ਸੈਫਈ ਸਥਿਤ ਪੀ.ਜੀ.ਆਈ. 'ਚ ਭਰਤੀ ਕਰਵਾਇਆ ਗਿਆ ਹੈ।


author

DIsha

Content Editor

Related News