ਕਲਰਕ ਦੀ ‘ਲੀਵ’ ਐਪਲੀਕੇਸ਼ਨ ਵਾਇਰਲ, ਲਿਖਿਆ- ਸਾਬ੍ਹ ਛੁੱਟੀ ਦੇ ਦਿਓ, ਰੁੱਸੀ ਪਤਨੀ ਨੂੰ ਮਨਾਉਣ ਸਹੁਰੇ ਜਾਣਾ ਹੈ
Thursday, Aug 04, 2022 - 03:45 PM (IST)
ਕਾਨਪੁਰ– ਉੱਤਰ ਪ੍ਰਦੇਸ਼ ਦੇ ਕਾਨਪੁਰ ਜ਼ਿਲ੍ਹੇ ’ਚ ਇਕ ਕਲਰਕ ਨੇ ਰੁੱਸੀ ਪਤਨੀ ਨੂੰ ਮਨਾ ਕੇ ਲਿਆਉਣ ਲਈ ਆਪਣੇ ਅਧਿਕਾਰੀ ਨੂੰ ਚਿੱਠੀ ਲਿਖੀ ਹੈ। ਇਹ ਚਿੱਠੀ ਹੁਣ ਸੋਸ਼ਲ ਮੀਡੀਆ ’ਤੇ ਜਮ ਕੇ ਵਾਇਰਲ ਹੋ ਰਹੀ ਹੈ। ਚਿੱਠੀ ’ਚ ਕਲਰਕ ਨੇ ਅਧਿਕਾਰੀ ਨੂੰ ਬੇਨਤੀ ਕੀਤੀ ਹੈ ਕਿ ਉਸ ਦੀ ਪਤਨੀ ਰੁੱਸ ਕੇ ਪੇਕੇ ਚਲੀ ਗਈ ਹੈ। ਉਸ ਨੂੰ ਵਾਪਸ ਲਿਆਉਣ ਲਈ 3 ਦਿਨ ਦੀ ਛੁੱਟੀ ਚਾਹੀਦੀ ਹੈ। ਜਾਣਕਾਰੀ ਮੁਤਾਬਕ ਸ਼ਮਸ਼ਾਦ ਅਹਿਮਦ ਨਾਮੀ ਸ਼ਖਸ ਪ੍ਰੇਮ ਨਗਰ ਦਫ਼ਤਰ ’ਚ ਕਲਰਕ ਦੇ ਅਹੁਦੇ ’ਤੇ ਵਰਕਰ ਹੈ। ਸ਼ਮਸ਼ਾਦ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪਿਛਲੇ ਇਕ ਸਾਲ ਤੋਂ ਛੁੱਟੀ ਨਹੀਂ ਮਿਲੀ ਹੈ, ਜਿਸ ਦੇ ਚੱਲਦੇ ਉਨ੍ਹਾਂ ਦੀ ਪਤਨੀ ਨਾਰਾਜ਼ ਹੋ ਕੇ ਪੇਕੇ ਚਲੀ ਗਈ ਹੈ। ਪਤਨੀ ਦੇ ਨਾਰਾਜ਼ ਹੋਣ ਕੇ ਪੇਕੇ ਚੱਲੇ ਜਾਣ ’ਤੇ ਸ਼ਮਸ਼ਾਦ ਨੇ ਆਪਣੇ ਅਧਿਕਾਰੀ ਨੂੰ ਚਿੱਠੀ ਲਿਖੀ ਹੈ।
ਇਹ ਵੀ ਪੜ੍ਹੋ- ਪਿਆਰ ਚੜ੍ਹਿਆ ਪਰਵਾਨ; ਜੰਗ ਦਰਮਿਆਨ ਰੂਸ ਦੇ ਮੁੰਡੇ ਨੇ ਯੂਕ੍ਰੇਨ ਦੀ ਕੁੜੀ ਨਾਲ ਕਰਵਾਇਆ ਵਿਆਹ
ਸ਼ਮਸ਼ਾਦ ਨੇ ਚਿੱਠੀ ’ਚ ਲਿਖਿਆ, ‘‘ਸ਼੍ਰੀਮਾਨ ਜੀ, ਪਤਨੀ ਨੂੰ ਪੇਕੇ ਤੋਂ ਲਿਆਉਣ ਲਈ ਛੁੱਟੀ ਦੇ ਸਬੰਧ ’ਚ ਉਪਰੋਕਤ ਵਿਸ਼ੇ ਦੇ ਸਬੰਧ ’ਚ ਤੁਹਾਡੇ ਧਿਆਨ ’ਚ ਲਿਆਉਂਦਾ ਹਾਂ ਕਿ ਪਤਨੀ ਨਾਲ ਪਿਆਰ-ਮੁਹੱਬਤ ਦੀ ਗੱਲ ਨੂੰ ਲੈ ਕੇ ਕੁਝ ਤਕਰਾਰ ਹੋ ਗਈ ਹੈ। ਪਤਨੀ ਬੱਚਿਆਂ ਨੂੰ ਲੈ ਕੇ ਰੁੱਸ ਕੇ ਪੇਕੇ ਚਲੀ ਗਈ ਹੈ, ਜਿਸ ਕਾਰਨ ਮੈਂ ਮਾਨਸਿਕ ਰੂਪ ਤੋਂ ਕਾਫੀ ਪਰੇਸ਼ਾਨ ਹਾਂ। ਉਸ ਨੂੰ ਪੇਕੇ ਤੋਂ ਮਨਾ ਕੇ ਲਿਆਉਣ ਲਈ ਪਿੰਡ ਜਾਣਾ ਪੈ ਰਿਹਾ ਹੈ। ਬੇਨਤੀ ਹੈ ਕਿ ਮੈਨੂੰ ਤਿੰਨ ਦਿਨ ਦੀ ਜ਼ਰੂਰੀ ਛੁੱਟੀ ਮਨਜ਼ੂਰ ਕਰਨ ਨਾਲ ਹੀ ਸਟੇਸ਼ਨ ਛੱਡਣ ਦੀ ਆਗਿਆ ਪ੍ਰਦਾਨ ਕਰਨ ਦੀ ਕ੍ਰਿਪਾ ਕਰੋ। ਕਲਰਕ ਦੀ ਲੀਵ ਐਪਲੀਕੇਸ਼ਨ ਹੁਣ ਸੋਸ਼ਲ ਮੀਡੀਆ ’ਤੇ ਖੂਬ ਸੁਰਖੀਆਂ ਬਟੋਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਸ਼ਮਸ਼ਾਦ ਪਹਿਲਾਂ ਵੀ ਕਈ ਵਾਰ ਛੁੱਟੀ ਲਈ ਅਰਜ਼ੀ ਦੇ ਚੁੱਕੇ ਹਨ ਪਰ ਉਸ ਦੀ ਸੁਣਵਾਈ ਨਹੀਂ ਹੋ ਰਹੀ ਸੀ।
ਇਹ ਵੀ ਪੜ੍ਹੋ- ED ਦੀ ਕਾਰਵਾਈ ’ਤੇ ਰਾਹੁਲ ਦੇ ਤਿੱਖੇ ਤੇਵਰ, ਕਿਹਾ- ਕਰ ਲਓ ਜੋ ਕਰਨਾ ਹੈ, ਮੈਂ ਪ੍ਰਧਾਨ ਮੰਤਰੀ ਤੋਂ ਡਰਦਾ ਨਹੀਂ
ਇਹ ਚਿੱਠੀ ਸੋਸ਼ਲ ਮੀਡੀਆ ’ਤੇ ਜਮ ਕੇ ਵਾਇਰਲ ਹੋ ਰਹੀ ਹੈ। ਇਸ ਚਿੱਠੀ ’ਤੇ ਉਸ ਦੇ ਸਾਥੀ ਕਰਮਚਾਰੀ ਮਜ਼ਾਕ ਉੱਡਾ ਰਹੇ ਹਨ ਪਰ ਸ਼ਮਸ਼ਾਦ ਦਾ ਕਹਿਣਾ ਹੈ ਕਿ ਜੋ ਸੱਚ ਸੀ ਲਿਖ ਦਿੱਤਾ। ਇਸ ਦਰਮਿਆਨ ਖੁਸ਼ੀ ਦੀ ਗੱਲ ਹੈ ਕਿ ਕਲਰਕ ਸ਼ਮਸ਼ਾਦ ਨੂੰ ਛੁੱਟੀ ਮਿਲ ਗਈ ਹੈ ਅਤੇ ਪਤਨੀ ਨੂੰ ਮਨਾਉਣ ਲਈ ਸਹੁਰੇ ਰਵਾਨਾ ਹੋ ਗਏ ਹਨ।
ਇਹ ਵੀ ਪੜ੍ਹੋ- ਅਫਗਾਨਿਸਤਾਨ ’ਚ ਜ਼ੁਲਮਾਂ ਦਰਮਿਆਨ ਭਾਰਤ ਪਹੁੰਚੇ 30 ਹੋਰ ਸਿੱਖ, ਚਿਹਰੇ ’ਤੇ ਦਿੱਸੀ ਖੁਸ਼ੀ (ਤਸਵੀਰਾਂ)