ਉੱਤਰ ਪ੍ਰਦੇਸ਼ ''ਚ 3 ਸਾਲਾ ਬੱਚੀ ਦਾ ਜਬਰ ਜ਼ਿਨਾਹ ਤੋਂ ਬਾਅਦ ਕਤਲ, 20 ਦਿਨਾਂ ''ਚ ਤੀਜੀ ਘਟਨਾ

Friday, Sep 04, 2020 - 10:21 AM (IST)

ਉੱਤਰ ਪ੍ਰਦੇਸ਼ ''ਚ 3 ਸਾਲਾ ਬੱਚੀ ਦਾ ਜਬਰ ਜ਼ਿਨਾਹ ਤੋਂ ਬਾਅਦ ਕਤਲ, 20 ਦਿਨਾਂ ''ਚ ਤੀਜੀ ਘਟਨਾ

ਲਖੀਮਪੁਰ ਖੀਰੀ- ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਜ਼ਿਲ੍ਹੇ 'ਚ 3 ਸਾਲਾ ਬੱਚੀ ਦੀ ਲਾਸ਼ ਵੀਰਵਾਰ ਨੂੰ ਗੰਨੇ ਦੇ ਖੇਤ 'ਚ ਮਿਲੀ। ਪੁਲਸ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਬੱਚੀ ਨਾਲ ਜਬਰ ਜ਼ਿਨਾਹ ਤੋਂ ਬਾਅਦ ਉਸ ਦਾ ਗਲਾ ਦਬਾ ਕੇ ਕਤਲ ਕੀਤਾ ਗਿਆ ਹੈ। ਲਖੀਮਪੁਰ ਖੀਰੀ ਜ਼ਿਲ੍ਹੇ 'ਚ 20 ਦਿਨਾਂ 'ਚ ਜਬਰ ਜ਼ਿਨਾਹ ਦੀ ਇਹ ਤੀਜੀ ਘਟਨਾ ਹੈ। ਦੱਸਿਆ ਜਾ ਰਿਹਾ ਹੈ ਕਿ ਬੱਚੀ ਬੁੱਧਵਾਰ ਤੋਂ ਗਾਇਬ ਸੀ। ਪਿੰਡ ਦੇ ਕੋਲ ਹੀ ਉਸ ਦੀ ਲਾਸ਼ ਮਿਲੀ। ਉਸ ਦੇ ਸਿਰ 'ਤੇ ਸੱਟ ਦੇ ਨਿਸ਼ਾਨ ਪਾਏ ਗਏ ਸਨ। ਬੱਚੀ ਦੇ ਪਿਤਾ ਨੇ ਆਪਣੀ ਸ਼ਿਕਾਇਤ 'ਚ ਪਿੰਡ 'ਚ ਰਹਿਣ ਵਾਲੇ ਲੇਖਰਾਮ ਨਾਂ ਦੇ ਸ਼ਖਸ 'ਤੇ ਦੋਸ਼ ਲਗਾਇਆ ਹੈ। ਉਨ੍ਹਾਂ ਦਾ ਦੋਸ਼ ਹੈ ਕਿ ਪੁਰਾਣੀ ਦੁਸ਼ਮਣੀ 'ਚ ਉਨ੍ਹਾਂ ਦੀ ਬੇਟੀ ਨੂੰ ਅਗਵਾ ਕੀਤਾ ਗਿਆ ਅਤੇ ਉਸ ਦਾ ਕਤਲ ਕਰ ਦਿੱਤਾ ਗਿਆ। ਵੀਰਵਾਰ ਨੂੰ ਬੱਚੀ ਦੀ ਲਾਸ਼ ਦੇ ਪੋਸਟਮਾਰਟਮ ਰਿਪੋਰਟ 'ਚ ਜਬਰ ਜ਼ਿਨਾਹ ਦੀ ਪੁਸ਼ਟੀ ਹੋਈ ਹੈ।

ਪੋਸਟਮਾਰਟਮ ਰਿਪੋਰਟ 'ਚ ਹੋਈ ਜਬਰ ਜ਼ਿਨਾਹ ਦੀ ਪੁਸ਼ਟੀ
ਜਾਣਕਾਰੀ ਅਨੁਸਾਰ ਸਿੰਗਾਹੀ ਥਾਣਾ ਖੇਤਰ ਦੇ ਪਿੰਡ ਦੀ ਵਾਸੀ ਇਹ ਬੱਚੀ ਬੁੱਧਵਾਰ ਸਵੇਰੇ 10 ਵਜੇ ਘਰ ਦੇ ਬਾਹਰ ਖੇਡ ਰਹੀ ਸੀ ਅਤੇ ਉੱਥੋਂ ਗਾਇਬ ਹੋ ਗਈ ਸੀ। ਵੀਰਵਾਰ ਨੂੰ ਉਸ ਦੀ ਲਾਸ਼ ਪਿੰਡ ਦੇ ਕੋਲ ਹੀ ਗੰਨੇ ਦੇ ਖੇਤ 'ਚ ਮਿਲੀ ਸੀ। ਘਟਨਾ 'ਚ ਪੁਲਸ ਨੇ ਪਿੰਡ ਦੇ ਹੀ ਲੇਖਰਾਮ ਵਿਰੁੱਧ ਕਤਲ ਦੀ ਰਿਪੋਰਟ ਦਰਜ ਕੀਤੀ ਸੀ। ਦੇਰ ਰਾਤ ਤਿੰਨ ਡਾਕਟਰਾਂ ਦੇ ਬੈਨਲ ਨੇ ਬੱਚੀ ਦੀ ਲਾਸ਼ ਦਾ ਪੋਸਟਮਾਰਟਮ ਕੀਤਾ, ਜਿਸ 'ਚ ਜਬਰ ਜ਼ਿਨਾਹ ਤੋਂ ਬਾਅਦ ਗਲਾ ਦਬਾ ਕੇ ਕਤਲ ਕੀਤੇ ਜਾਣ ਦੀ ਪੁਸ਼ਟੀ ਹੋਈ ਹੈ।

20 ਦਿਨਾਂ 'ਚ ਜਬਰ ਜ਼ਿਨਾਹ ਦੀ ਇਹ ਤੀਜੀ ਘਟਨਾ
ਦੱਸਣਯੋਗ ਹੈ ਕਿ ਪਿਛਲੇ 20 ਦਿਨਾਂ 'ਚ ਇਸ ਤਰ੍ਹਾਂ ਦੀ ਦਰਿੰਦਗੀ ਦੀ ਜ਼ਿਲ੍ਹੇ 'ਚ ਇਹ ਤੀਜੀ ਘਟਨਾ ਹੈ। ਇਸ ਤੋਂ ਪਹਿਲਾਂ 14 ਅਗਸਤ ਨੂੰ ਈਸਾਨਗਰ ਥਾਣਾ ਖੇਤਰ 'ਚ 13 ਸਾਲਾ ਕੁੜੀ ਦਾ ਜਬਰ ਜ਼ਿਨਾਹ ਤੋਂ ਬਾਅਦ ਕਤਲ ਕੀਤਾ ਗਿਆ ਹੈ, ਫਿਰ 24 ਅਗਸਤ ਨੂੰ ਨੀਮਗਾਂਵ ਖੇਤਰ 'ਚ ਵਿਦਿਆਰਥਣ ਦਾ ਜਬਰ ਜ਼ਿਨਾਹ ਤੋਂ ਬਾਅਦ ਗਲਾ ਵੱਢ ਕੇ ਕਤਲ ਕੀਤਾ ਗਿਆ ਸੀ। ਹੁਣ ਸਿੰਗਾਹੀ ਖੇਤਰ 'ਚ ਮਾਸੂਮ ਨਾਲ ਦਰਿੰਦਗੀ ਤੋਂ ਕਤਲ ਦੀ ਘਟਨਾ ਨੇ ਇੱਥੇ ਕਾਨੂੰਨ ਵਿਵਸਥਾ 'ਤੇ ਸਵਾਲ ਖੜ੍ਹੇ ਕਰ ਦਿੱਤੇ ਹਨ।


author

DIsha

Content Editor

Related News