ਹੁਣ ਬਾਰਾਬੰਕੀ 'ਚ ਦਲਿਤ ਕੁੜੀ ਦਾ ਜਬਰ ਜ਼ਿਨਾਹ ਤੋਂ ਬਾਅਦ ਕਤਲ, ਪੋਸਟਮਾਰਟਮ ਰਿਪੋਰਟ 'ਚ ਹੋਈ ਪੁਸ਼ਟੀ

Friday, Oct 16, 2020 - 02:17 PM (IST)

ਹੁਣ ਬਾਰਾਬੰਕੀ 'ਚ ਦਲਿਤ ਕੁੜੀ ਦਾ ਜਬਰ ਜ਼ਿਨਾਹ ਤੋਂ ਬਾਅਦ ਕਤਲ, ਪੋਸਟਮਾਰਟਮ ਰਿਪੋਰਟ 'ਚ ਹੋਈ ਪੁਸ਼ਟੀ

ਬਾਰਾਬੰਕੀ- ਉੱਤਰ ਪ੍ਰਦੇਸ਼ 'ਚ ਹਾਥਰਸ ਮਾਮਲੇ ਤੋਂ ਬਾਅਦ ਹੁਣ ਬਾਰਾਬੰਕੀ ਜ਼ਿਲ੍ਹੇ 'ਚ ਵੀ ਇਕ ਦਲਿਤ ਕੁੜੀ ਨਾਲ ਜਬਰ ਜ਼ਿਨਾਹ ਤੋਂ ਬਾਅਦ ਕਤਲ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਬਾਰਾਬੰਕੀ ਜ਼ਿਲ੍ਹੇ ਦੇ ਥਾਣਾ ਸਤਰਿਖ ਦੇ ਇਕ ਪਿੰਡ ਦੀ ਵਾਸੀ 18 ਸਾਲਾ ਦਲਿਤ ਕੁੜੀ ਦੀ ਲਾਸ਼ ਖੇਤ 'ਚ ਮਿਲੀ ਸੀ, ਜਿਸ ਤੋਂ ਬਾਅਦ ਪੁਲਸ ਸੁਪਰਡੈਂਟ ਆਰ.ਐੱਸ. ਗੌਤਮ ਨੇ ਸ਼ੁੱਕਰਵਾਰ ਨੂੰ ਪੋਸਟਮਾਰਟਮ ਰਿਪੋਰਟ ਦਾ ਖੁਲਾਸਾ ਕਰਦੇ ਹੋਏ ਦੱਸਿਆ ਕਿ ਕੁੜੀ ਨਾਲ ਕਤਲ ਤੋਂ ਪਹਿਲਾਂ ਜਬਰ ਜ਼ਿਨਾਹ ਵੀ ਕੀਤਾ ਗਿਆ ਸੀ। ਪੁਲਸ ਅਧਿਕਾਰੀ ਨੇ ਦੱਸਿਆ ਕਿ ਜਾਂਚ ਦੌਰਾਨ ਕੁਝ ਸ਼ੱਕੀ ਲੋਕਾਂ ਨੂੰ ਹਿਰਾਸਤ 'ਚ ਲੈ ਕੇ ਪੁੱਛ-ਗਿੱਛ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਬੇਦਰਦੀ ਦੀ ਇੰਤਹਾਅ: ਪਤਨੀ ਨੂੰ ਡੇਢ ਸਾਲ ਤੱਕ ਗੁਸਲਖ਼ਾਨੇ ਅੰਦਰ ਰੱਖਿਆ ਬੰਦ, ਹਾਲਤ ਜਾਣ ਆਵੇਗਾ ਰੋਣਾ

ਦੱਸਣਯੋਗ ਹੈ ਕਿ ਇਕ ਪਿੰਡ ਵਾਸੀ ਜਗਜੀਵਨ ਨੇ ਥਾਣੇ 'ਚ ਪੁਲਸ ਨੂੰ ਸੂਚਨਾ ਦਿੱਤੀ ਸੀ ਕਿ 14 ਅਕਤੂਬਰ ਲਗਭਗ ਸ਼ਾਮ 4 ਵਜੇ ਉਸ ਦੀ 18 ਸਾਲਾ ਧੀ ਝੋਨੇ ਦਾ ਕੱਟਣ ਗਈ ਸੀ ਅਤੇ ਉਹ ਦੇਰ ਸ਼ਾਮ ਤੱਕ ਵਾਪਸ ਨਹੀਂ ਆਈ ਤਾਂ ਉਹ ਉਸ ਨੂੰ ਲੱਭਣ ਗਿਆ, ਜਿੱਥੇ ਖੇਤ 'ਚ ਉਸ ਦੀ ਲਾਸ਼ ਮਿਲੀ। ਸੂਚਨਾ 'ਤੇ ਸਥਾਨਕ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਸ਼ੁਰੂਆਤੀ ਸਬੂਤ ਇਕੱਠੇ ਕੀਤੇ ਅਤੇ ਪ੍ਰਾਪਤ ਸ਼ਿਕਾਇਤ ਦੇ ਆਧਾਰ 'ਤੇ ਮੁਕੱਦਮਾ ਦਰਜ ਕੀਤਾ। ਪਿੰਡ ਵਾਸੀਆਂ ਦਾ ਕਹਿਣਾ ਸੀ ਕਿ ਉਸ ਦੇ ਹੱਥ ਪਿੱਛੇ ਨੂੰ ਮੁੜੇ ਹੋਏ ਸਨ ਅਤੇ ਲੱਗ ਰਿਹਾ ਸੀ ਜਿਵੇਂ ਹੱਥ ਪਿੱਛੇ ਬੰਨ੍ਹੇ ਗਏ ਹੋਣ। ਲਾਸ਼ ਦੀ ਸਥਿਤੀ ਨੂੰ ਦੇਖਦੇ ਹੋਏ ਕੁੜੀ ਨਾਲ ਜਬਰ ਜ਼ਿਨਾਹ ਦਾ ਸ਼ੱਕ ਜਤਾਇਆ ਜਾ ਰਿਹਾ ਸੀ। 

ਇਹ ਵੀ ਪੜ੍ਹੋ : 13 ਸਾਲਾ ਕੁੜੀ ਦੇ ਗਰਭਵਤੀ ਹੋਣ 'ਤੇ ਸਾਹਮਣੇ ਆਇਆ ਜਬਰ ਜ਼ਿਨਾਹ ਦਾ ਮਾਮਲਾ, ਬੱਚੀ ਨੇ ਦੱਸੀ ਚੁੱਪ ਰਹਿਣ ਦੀ ਵਜ੍ਹਾ

ਗੌਤਮ ਨੇ ਦੱਸਿਆ ਕੁੜੀ ਦਾ ਗਲਾ ਦਬਾ ਕੇ ਕਤਲ ਕਰਨ ਤੋਂ ਪਹਿਲਾਂ ਦਰਿੰਦਿਆਂ ਨੇ ਉਸ ਨਾਲ ਜਬਰ ਜ਼ਿਨਾਹ ਦੀ ਘਟਨਾ ਨੂੰ ਅੰਜਾਮ ਦਿੱਤਾ ਸੀ। ਇਸ ਗੱਲ ਦਾ ਖੁਲਾਸਾ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੋਇਆ। ਪੁਲਸ ਨੇ ਰਿਪੋਰਟ 'ਚ ਕਤਲ ਦੇ ਨਾਲ ਦੋਸ਼ੀਆਂ 'ਤੇ ਜਬਰ ਜ਼ਿਨਾਹ ਦਾ ਵੀ ਮੁਕੱਦਮਾ ਦਰਜ ਕਰ ਲਿਆ ਹੈ।


author

DIsha

Content Editor

Related News