ਕਮਾਲ ਦਾ ਹੁਨਰ: 14 ਸਾਲ ਦੇ ਮੁੰਡੇ ਨੇ ਬਣਾਈ LED ਬਲਬ ਬਣਾਉਣ ਦੀ ਕੰਪਨੀ, ਕਈਆਂ ਦੀ ਖੁੱਲ੍ਹੀ ਕਿਸਮਤ

Wednesday, Nov 04, 2020 - 12:45 PM (IST)

ਗੋਰਖਪੁਰ— ਕੋਰੋਨਾ ਵਾਇਰਸ ਕਾਰਨ ਲੱਗੀ ਤਾਲਾਬੰਦੀ ਕਾਰਨ ਕਈ ਉਦਯੋਗ ਧੰਦੇ ਠੱਪ ਹੋ ਗਏ। ਤਾਲਾਬੰਦੀ ਕਾਰਨ ਲੋਕਾਂ ਨੂੰ ਜਿੱਥੇ ਵੱਡੀ ਪਰੇਸ਼ਾਨੀ ਝੱਲਣੀ ਪਈ, ਉੱਥੇ ਹੀ ਮਹਿਜ 14 ਸਾਲ ਦਾ ਅਮਰ ਪ੍ਰਜਾਪਤੀ ਗੋਰਖਪੁਰ ਜ਼ਿਲ੍ਹੇ ਦਾ ਉੱਦਮੀ ਬਣ ਕੇ ਉੱਭਰਿਆ ਹੈ। 8ਵੀਂ ਜਮਾਤ ਵਿਚ ਪੜ੍ਹਨ ਵਾਲੇ 14 ਸਾਲ ਦੇ ਵਿਦਿਆਰਥੀ ਅਮਰ ਪ੍ਰਜਾਪਤੀ ਨੇ ਕੋਰੋਨਾ ਕਾਲ 'ਚ ਸਕੂਲ-ਕਾਲਜ ਬੰਦ ਹੋਣ ਤੋਂ ਬਾਅਦ ਬਲਬ ਬਣਾਉਣ ਦੀ ਸਿਖਲਾਈ ਲਈ ਅਤੇ ਛੋਟੇ ਪੱਧਰ 'ਤੇ ਆਪਣਾ ਕੰਮ ਸ਼ੁਰੂ ਕੀਤਾ। ਕੁਝ ਹੀ ਦਿਨਾਂ ਵਿਚ ਮਿਲੇ ਚੰਗੇ ਨਤੀਜਿਆਂ ਤੋਂ ਅੱਜ ਉਹ ਐੱਲ. ਈ. ਡੀ. ਬਲਬ ਨਿਰਮਾਣ ਕੰਪਨੀ ਚਲਾ ਰਿਹਾ ਹੈ। ਇਹ ਪੜ੍ਹ ਕੇ ਤੁਹਾਨੂੰ ਥੋੜ੍ਹਾ ਅਜੀਬ ਜ਼ਰੂਰ ਲੱਗੇਗਾ ਪਰ ਇਹ ਸੱਚ ਹੈ। ਇੰਨਾ ਹੀ ਨਹੀਂ ਅਮਨ ਨੇ 4 ਲੋਕਾਂ ਨੂੰ ਰੁਜ਼ਗਾਰ ਵੀ ਦਿੱਤਾ ਹੈ। ਉਸ ਨੇ ਆਪਣੀ ਕੰਪਨੀ ਦੀ ਇਕ ਵੈੱਬਸਾਈਟ ਵੀ ਬਣਾਈ ਹੈ। ਹੁਣ ਇਹ ਮੁੰਡਾ ਆਪਣੇ ਉਤਪਾਦਾਂ ਨੂੰ ਆਨਲਾਈਨ ਵੇਚਣ ਦੀ ਯੋਜਨਾ ਬਣਾ ਰਿਹਾ ਹੈ।

PunjabKesari

ਇਹ ਵੀ ਪੜ੍ਹੋ: ਦੀਵਾਲੀ ਦੀਆਂ ਤਿਆਰੀਆਂ ਦੌਰਾਨ ਘਰ 'ਚ ਪੈ ਗਿਆ ਚੀਕ-ਚਿਹਾੜਾ, ਮਾਸੂਮ ਦੀ ਦਰਦਨਾਕ ਮੌਤ

ਆਓ ਜਾਣਦੇ ਹਾਂ ਕੌਣ ਹੈ ਅਮਰ ਪ੍ਰਜਾਪਤੀ—
ਗੋਰਖਪੁਰ ਦੇ ਸਿਵਿਲ ਲਾਇੰਸ ਇਲਾਕੇ ਵਿਚ ਰਹਿਣ ਵਾਲੇ ਰਮੇਸ਼ ਕੁਮਾਰ ਪ੍ਰਜਾਪਤੀ ਗੋਰਖਪੁਰ ਡਿਵੈਲਪਮੈਂਟ ਅਥਾਰਟੀ 'ਚ ਵਰਕਰ ਹਨ। ਤਿੰਨ ਬੱਚਿਆਂ 'ਚ ਅਮਰ ਉਨ੍ਹਾਂ ਦਾ ਛੋਟਾ ਪੁੱਤਰ ਹੈ। ਅਮਰ ਦਾ ਸੁਫ਼ਨਾ ਵਿਗਿਆਨੀ ਬਣਨ ਦਾ ਹੈ ਅਤੇ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮੇਕ ਇਨ ਇੰਡੀਆ ਤੋਂ ਪ੍ਰਭਾਵਿਤ ਹੈ। ਤਾਲਾਬੰਦੀ ਵਿਚ ਜਦੋਂ ਸਕੂਲ-ਕਾਲਜ ਬੰਦ ਹੋਏ ਤਾਂ ਉਸ ਦੀ ਪੜ੍ਹਾਈ ਵੀ ਠੱਪ ਹੋਈ। ਅਜਿਹੇ ਵਿਚ ਉਸ ਨੇ ਐੱਲ. ਈ. ਡੀ. ਬਲਬ ਬਣਾਉਣ ਦੀ ਸਿਖਲਾਈ ਲੈਣ ਦੀ ਇੱਛਾ ਜਤਾਈ, ਜਿਸ 'ਤੇ ਪਿਤਾ ਨੇ ਵੀ ਹਾਮੀ ਭਰ ਦਿੱਤੀ। 

 

PunjabKesari

ਇਹ ਵੀ ਪੜ੍ਹੋ: ਅਣਖ ਖਾਤਰ ਕਤਲ, ਅਣਵਿਆਹੀ ਗਰਭਵਤੀ ਧੀ ਨੂੰ ਕੁਹਾੜੀ ਮਾਰ-ਮਾਰ ਵੱਢਿਆ,ਦੋਸ਼ੀ ਮਾਂ-ਪਿਓ ਗ੍ਰਿਫ਼ਤਾਰ

ਮਾਂ ਨੂੰ ਬਣਾਇਆ ਕੰਪਨੀ ਦਾ ਮੈਨੇਜਿੰਗ ਡਾਇਰੈਕਟਰ—

ਅਮਰ ਨੇ ਉੱਦਮੀ ਵਿਵੇਕ ਸਿੰਘ ਤੋਂ 5 ਤਰ੍ਹਾਂ ਦੇ ਐੱਲ. ਈ. ਡੀ. ਬਲਬ ਬਣਾਉਣ ਮਹਿਜ 5 ਦਿਨਾਂ ਵਿਚ ਹੀ ਸਿੱਖ ਲਿਆ। ਇਸ ਤੋਂ ਬਾਅਦ ਉਸ ਨੇ ਘਰ 'ਚ ਹੀ ਬਲਬ ਬਣਾਉਣਾ ਸ਼ੁਰੂ ਕੀਤਾ। ਸ਼ੁਰੂਆਤ ਵਿਚ ਉਹ 10 ਤੋਂ 15 ਬਲਬ ਹੀ ਤਿਆਰ ਕਰਦਾ ਸੀ ਪਰ ਹੁਣ ਉਹ ਦਿਨ ਵਿਚ 500 ਤੋਂ 700 ਬਲਬ ਤਿਆਰ ਕਰ ਲੈਂਦਾ ਹੈ। ਅਮਰ ਨੇ ਆਪਣੀ ਕੰਪਨੀ ਦਾ ਨਾਂ ਆਪਣੇ ਪਿਤਾ ਦੇ ਗੁਰੂ ਦੇ ਨਾਂ 'ਤੇ 'ਜੀਵਨ ਪ੍ਰਕਾਸ਼ ਪ੍ਰਾਈਵੇਟ ਲਿਮਟਿਡ' ਰੱਖਿਆ ਹੈ। ਕੰਪਨੀ ਦੀ ਮੈਨੇਜਿੰਗ ਡਾਇਰੈਕਟਰ ਮਾਂ ਸੁਮਨ ਪ੍ਰਜਾਪਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਇੱਥੇ ਚਾਰ ਲੋਕਾਂ ਨੂੰ ਰੁਜ਼ਗਾਰ ਵੀ ਦਿੱਤਾ ਹੈ, ਜੋ ਉਸ ਦਾ ਹੱਥ ਵੰਡਾਉਂਦੇ ਹਨ।

PunjabKesari

ਇਹ ਵੀ ਪੜ੍ਹੋ: US 'ਚ ਭਾਰਤੀ ਸ਼ਖਸ ਦਾ ਕਤਲ, ਬੇਸੁੱਧ ਪਤਨੀ ਬੋਲੀ- 'ਪਤੀ ਦਾ ਆਖ਼ਰੀ ਵਾਰ ਮੂੰਹ ਵਿਖਾ ਦਿਓ'

ਮਾਪਿਆਂ ਨੇ ਆਪਣੇ ਪੁੱਤ ਦਾ ਦਿੱਤਾ ਪੂਰਾ ਸਾਥ—
ਇਸ ਕੰਮ ਵਿਚ ਅਮਰ ਦੇ ਮਾਪਿਆਂ ਨੇ ਪੂਰਾ ਸਹਿਯੋਗ ਦਿੱਤਾ। ਸ਼ੁਰੂਆਤ ਵਿਚ ਪਿਤਾ ਨੇ ਦੋ ਲੱਖ ਰੁਪਏ ਦਾ ਨਿਵੇਸ਼ ਕੀਤਾ। ਹੁਣ ਤੱਕ 8 ਲੱਖ ਰੁਪਏ ਇਸ ਕੰਪਨੀ 'ਚ ਨਿਵੇਸ਼ ਹੋ ਚੁੱਕੇ ਹਨ। 5 ਲੱਖ ਦਾ ਮਾਲ ਵਿਕ ਚੁੱਕਾ ਹੈ, ਜਿਸ ਤੋਂ ਢਾਈ ਲੱਖ ਰੁਪਏ ਦਾ ਮੁਨਾਫ਼ਾ ਹੋਇਆ ਹੈ। ਅਮਰ ਨੇ ਕਿਹਾ ਕਿ ਸਕੂਲ ਅਜੇ ਖੁੱਲ੍ਹੇ ਨਹੀਂ ਹਨ, ਇਸ ਲਈ ਆਨਲਾਈਨ ਜਮਾਤਾਂ ਚੱਲ ਰਹੀਆਂ ਹਨ, ਜੋ ਕਿ 12 ਵਜੇ ਤੱਕ ਖ਼ਤਮ ਹੋ ਜਾਂਦੀਆਂ ਹਨ। ਇਸ ਤੋਂ ਬਾਅਦ ਉਹ ਆਪਣੇ ਪ੍ਰੋਡੈਕਟ ਨੂੰ ਤਿਆਰ ਕਰਨ ਦੇ ਨਾਲ ਕੰਪਨੀ ਦੀ ਮੈਨੇਜਿੰਗ ਡਾਇਰੈਕਟਰ ਮਾਂ ਸੁਮਨ ਪ੍ਰਜਾਪਤੀ ਦੀ ਦੇਖ-ਰੇਖ ਵਿਚ ਨਵੇਂ ਕਾਮਿਆਂ ਨੂੰ ਇਸ ਦੇ ਗੁਰ ਸਿਖਾਉਂਦੇ ਹਨ।

PunjabKesari

ਇਹ ਵੀ ਪੜ੍ਹੋ: ਰਾਹੁਲ ਦਾ ਤਿੱਖਾ ਸ਼ਬਦੀ ਵਾਰ- ਪਹਿਲਾਂ ਨੋਟਬੰਦੀ, ਫਿਰ GST ਤੇ ਹੁਣ ਕਿਸਾਨਾਂ ਨੂੰ ਖ਼ਤਮ ਕਰਨ ਦਾ ਕਾਨੂੰਨ

ਮਾਂ ਨੇ ਕਿਹਾ- ਬੱਚੇ ਜਿਸ ਖੇਤਰ 'ਚ ਜਾਣਾ ਚਾਹੁਣ, ਜਾਣ ਦਿਓ—
ਅਮਰ ਦੀ ਮਾਂ ਸੁਮਨ ਦੱਸਦੀ ਹੈ ਕਿ ਉਨ੍ਹਾਂ ਦੇ ਪੁੱਤਰ  ਨੂੰ ਇਲੈਕਟ੍ਰਾਨਿਕ ਦੇ ਪ੍ਰੋਡੈਕਟ ਬਣਾਉਣ 'ਚ ਕਾਫੀ ਦਿਲਚਸਪੀ ਰਹੀ ਹੈ। ਤਾਲਾਬੰਦੀ ਦੌਰਾਨ ਉਸ ਨੇ 5 ਦਿਨ ਦੀ ਸਿਖਲਾਈ ਲਈ ਅਤੇ ਆਪਣੀ ਕੰਪਨੀ ਰਜਿਸਟਰਡ ਕਰਵਾ ਲਈ। ਅੱਜ ਉਹ 4 ਲੋਕਾਂ ਨੂੰ ਰੁਜ਼ਗਾਰ ਦੇ ਚੁੱਕੇ ਹਨ। ਮਾਂ ਦਾ ਕਹਿਣਾ ਹੈ ਕਿ ਬੱਚੇ ਜਿਸ ਖੇਤਰ 'ਚ ਜਾਣਾ ਚਾਹੁਣ, ਜਾਣ ਦਿਓ। ਮਾਪਿਆਂ ਨੂੰ ਉਨ੍ਹਾਂ ਦਾ ਪੂਰਾ ਸਹਿਯੋਗ ਕਰਨਾ ਚਾਹੀਦਾ ਹੈ, ਤਾਂ ਕਿ ਬੱਚੇ ਅੱਗੇ ਵੱਧ ਸਕਣ।


Tanu

Content Editor

Related News