ਸਰਯੂ ਨਦੀ ’ਚੋਂ ਮਿਲਿਆ 30 ਕਿਲੋ ਵਜ਼ਨੀ ਚਾਂਦੀ ਦਾ ਸ਼ਿਵਲਿੰਗ, ਸ਼ਰਧਾਲੂਆਂ ਦੀ ਲੱਗੀ ਭੀੜ

Sunday, Jul 17, 2022 - 12:15 PM (IST)

ਸਰਯੂ ਨਦੀ ’ਚੋਂ ਮਿਲਿਆ 30 ਕਿਲੋ ਵਜ਼ਨੀ ਚਾਂਦੀ ਦਾ ਸ਼ਿਵਲਿੰਗ, ਸ਼ਰਧਾਲੂਆਂ ਦੀ ਲੱਗੀ ਭੀੜ

ਮਊ- ਸਾਉਣ ਮਹੀਨੇ ਦੀ ਸ਼ੁਰੂਆਤ ਹੋ ਚੁੱਕੀ ਹੈ। ਇਸ ਦਰਮਿਆਨ ਉੱਤਰ ਪ੍ਰਦੇਸ਼ ਦੇ ਮਊ ’ਚ ਸਰਯੂ ਨਦੀ ਪੁਲ ਦੇ ਹੇਠਾਂ ਰੇਤ ’ਚ 30 ਕਿਲੋਗ੍ਰਾਮ ਦਾ ਚਾਂਦੀ ਦਾ ਸ਼ਿਵਲਿੰਗ ਮਿਲਿਆ ਹੈ। ਚਾਂਦੀ ਦੇ ਸ਼ਿਵਲਿੰਗ ਦਾ ਮਿਲਣਾ ਲੋਕ ਚਮਤਕਾਰ ਮੰਨ ਰਹੇ ਹਨ। ਸੂਚਨਾ ਮਿਲਣ ’ਤੇ ਪਹੁੰਚੀ ਪੁਲਸ ਉਸ ਨੂੰ ਥਾਣੇ ਲੈ ਆਈ। ਬਾਅਦ ’ਚ ਪੰਡਤ ਉਸ ਨੂੰ ਮੰਦਰ ਲਿਆਏ ਅਤੇ ਉਸ ਦਾ ਰੁਦਰਾਭਿਸ਼ੇਕ ਕੀਤਾ। 

ਇਹ ਵੀ ਪੜ੍ਹੋ- ਸੇਵਾਮੁਕਤ ਅਧਿਆਪਕ ਮਾਂ ਨੂੰ ਪੁੱਤ ਦਾ ਤੋਹਫ਼ਾ, ਹੈਲੀਕਾਪਟਰ 'ਤੇ ਦਵਾਏ ਝੂਟੇ, ਚੰਨ ’ਤੇ ਖ਼ਰੀਦੀ ਜ਼ਮੀਨ

ਜਾਣਕਾਰੀ ਮੁਤਾਬਕ ਦੋਹਰੀਘਾਟ ਕਸਬਾ ਵਾਸੀ ਰਾਮਮਿਲਨ ਨਿਸ਼ਾਦ ਸਵੇਰੇ ਨਦੀ ’ਚ ਨਹਾਉਣ ਗਏ ਸਨ। ਉਹ ਪੂਜਾ ਦੇ ਭਾਂਡੇ-ਘੜੇ ਨੂੰ ਧੋਣ ਲਈ ਨਦੀ ’ਚੋਂ ਮਿੱਟੀ ਕੱਢ ਰਿਹਾ ਸੀ ਕਿ ਉਸ ਨੂੰ ਰੇਤ ’ਚ ਕੁਝ ਹੋਣ ਦਾ ਆਭਾਸ ਹੋਇਆ ਤਾਂ ਉਹ ਉੱਥੇ ਮਿੱਟੀ ਖੋਦਣ ਲੱਗਾ। ਇਸ ਦਰਮਿਆਨ ਉਸ ਨੇ ਮੱਛੀ ਫੜ ਰਹੇ ਰਾਮਚੰਦਰ ਨੂੰ ਬੁਲਾਇਆ। ਦੋਹਾਂ ਨੂੰ ਖੋਦਾਈ ’ਚ ਚਾਂਦੀ ਦਾ ਸ਼ਿਵਲਿੰਗ ਮਿਲਿਆ ਤਾਂ ਉਹ ਹੈਰਾਨ ਰਹਿ ਗਏ।

PunjabKesari

ਸਵਾ ਫੁੱਟ ਉੱਚਾ ਹੈ ਸ਼ਿਵਲਿੰਗ

ਸੂਚਨਾ ਮਿਲਣ ’ਤੇ ਰਾਮਚੰਦਰ ਦੀ ਕੁੜੀ ਸਵਾ ਫੁੱਟ ਉੱਚੇ ਲਗਭਗ 25 ਤੋਂ 30 ਕਿਲੋ ਵਜ਼ਨੀ ਵਾਲੇ ਚਾਂਦੀ ਦੇ ਸ਼ਿਵਲਿੰਗ ਨੂੰ ਘਰ ਲਿਆਈ ਅਤੇ ਉਸ ਨੂੰ ਸਾਫ ਕੀਤਾ। ਘਰ ਦੇ ਨੇੜੇ ਪ੍ਰਾਚੀਨ ਸ਼ਿਵ ਮੰਦਰ ’ਚ ਸਾਉਣ ਮਹੀਨੇ ’ਚ ਭਗਵਾਨ ਭੋਲੇਨਾਥ ਦਾ ਰੁਦਰਾਭਿਸ਼ੇਕ ਕਰ ਰਹੇ ਪੰਡਤ ਉੱਥੇ ਪਹੁੰਚੇ ਅਤੇ ਸ਼ਿਵਲਿੰਗ ਨੂੰ ਮੰਦਰ ’ਚ ਲਿਆਏ। ਪੰਡਤ ਸ਼ਿਆਮਜੀ ਪਾਂਡੇ ਦੀ ਸੂਚਨਾ ’ਤੇ ਪੁਲਸ ਪਹੁੰਚੀ ਅਤੇ ਸ਼ਿਵਲਿੰਗ ਨੂੰ ਥਾਣੇ ਲੈ ਆਈ। 

ਇਹ ਵੀ ਪੜ੍ਹੋ- ਚੰਡੀਗੜ੍ਹ ’ਚ ਸਾਡਾ 40 ਫ਼ੀਸਦੀ ਹਿੱਸਾ, ਸਾਨੂੰ ਸਾਡਾ ਪਾਣੀ ਦੇ ਦਿਓ, ਅਸੀਂ ਆਪਣੀ ਰਾਜਧਾਨੀ ਖ਼ੁਦ ਬਣਾ ਲਵਾਂਗੇ: ਹੁੱਡਾ

PunjabKesari

ਸ਼ਿਵਲਿੰਗ ਮਿਲਦੇ ਹੀ ਕਸਬੇ ’ਚ ਲੱਗੇ ਹਰ-ਹਰ ਮਹਾਦੇਵ ਦੇ ਜੈਕਾਰੇ

ਸਰਯੂ ਨਦੀ ਦੀ ਰੇਤ 'ਚ ਮਿਲੇ ਚਾਂਦੀ ਦੇ ਸ਼ਿਵਲਿੰਗ ਨੇ ਸ਼ਰਧਾਲੂਆਂ 'ਚ ਖੁਸ਼ੀ ਪੈਦਾ ਕਰ ਦਿੱਤੀ। ਕਸਬਾ ਹਰ-ਹਰ ਮਹਾਦੇਵ ਨਾਲ ਗੂੰਜ ਉੱਠਿਆ। ਹਜ਼ਾਰਾਂ ਲੋਕਾਂ ਨੇ ਇਕੱਠੇ ਹੋ ਕੇ ਸ਼ਿਵਲਿੰਗ ਦੀ ਪੂਜਾ ਕੀਤੀ। ਚਾਂਦੀ ਦਾ ਸ਼ਿਵਲਿੰਗ ਹੋਣ ਕਰਕੇ ਇਸ ਨੂੰ ਮੇਲਾ ਰਾਮ ਬਾਬਾ ਮੰਦਰ ਦੇ ਕੋਲ ਸਥਿਤ ਸ਼ਿਵ ਮੰਦਰ ਵਿਚ ਰੱਖਿਆ ਗਿਆ। ਇੱਥੇ ਸ਼ਿਵ ਮੰਦਰ ਦੇ ਪੁਜਾਰੀ ਸ਼ਿਆਮ ਬਾਬਾ ਨੇ ਰੁਦਰਾਭਿਸ਼ੇਕ ਕੀਤਾ ਅਤੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। ਹਾਲਾਂਕਿ ਪੁਲਸ ਨੇ ਸ਼ਿਵਲਿੰਗ ਨੂੰ ਸੁਰੱਖਿਆ ਲਈ ਥਾਣੇ ਲਿਆਂਦਾ ਸੀ ਪਰ ਸ਼ਰਧਾਲੂਆਂ ਦੀ ਭੀੜ ਉਸ ਚਾਂਦੀ ਦੇ ਸ਼ਿਵਲਿੰਗ ਨੂੰ ਵੇਖਣ ਅਤੇ ਉਸ ਦਾ ਦਰਸ਼ਨ ਕਰਨ ਦੀ ਲੱਗੀ ਰਹੀ। ਕਸਬੇ ਦੀ ਹਰ ਗਲੀ ਚੌਰਾਹੇ ’ਚ ਲੋਕ ਸ਼ਿਵਲਿੰਗ ਦੀਆਂ ਗੱਲਾਂ ਕਰਦੇ ਰਹੇ। ਲੋਕ ਇਸ ਨੂੰ ਮਹਾਦੇਵ ਦਾ ਚਮਤਕਾਰ ਕਹਿੰਦੇ ਰਹੇ ਕਿ ਉਨ੍ਹਾਂ ਨੇ ਨਗਰ ਵਾਸੀਆਂ ਨੂੰ ਦਰਸ਼ਨ ਦੇ ਕੇ ਉਨ੍ਹਾਂ ਨੂੰ ਸਾਉਣ ਮਹੀਨੇ ਦਾ ਉੱਤਮ ਪੁੰਨ ਬਖਸ਼ਿਆ।

ਇਹ ਵੀ ਪੜ੍ਹੋ- ‘ਰੇਵੜੀ ਕਲਚਰ’ ’ਤੇ ਸਿਆਸੀ ਘਮਾਸਾਨ, ਕੇਜਰੀਵਾਲ ਨੇ PM ਮੋਦੀ ਨੂੰ ਦਿੱਤਾ ਠੋਕਵਾਂ ਜਵਾਬ

 


author

Tanu

Content Editor

Related News