ਉੱਤਰ ਪ੍ਰਦੇਸ਼ ਦੀ ਕੈਬਨਿਟ ਮੰਤਰੀ ਕਮਲ ਵਰੁਣ ਦਾ ਦਿਹਾਂਤ, ਕੋਰੋਨਾ ਵਾਇਰਸ ਤੋਂ ਸੀ ਪੀੜਤ

08/02/2020 11:48:07 AM

ਲਖਨਊ— ਉੱਤਰ ਪ੍ਰਦੇਸ਼ ਦੀ ਕੈਬਨਿਟ ਮੰਤਰੀ ਕਮਲ ਰਾਨੀ ਵਰੁਣ ਦਾ ਅੱਜ ਯਾਨੀ ਕਿ ਐਤਵਾਰ ਨੂੰ ਦਿਹਾਂਤ ਹੋ ਗਿਆ ਹੈ। ਉਹ 62 ਸਾਲ ਦੀ ਸੀ। ਉਹ ਕੋਰੋਨਾ ਵਾਇਰਸ ਤੋਂ ਪੀੜਤ ਸੀ। ਕਾਨਪੁਰ 'ਚ ਘਾਟਮਪੁਰ ਦੀ ਵਿਧਾਇਕ ਕਮਲ ਵਰੁਣ 18 ਜੁਲਾਈ ਨੂੰ ਕੋਰੋਨਾ ਪਾਜ਼ੇਟਿਵ ਆਉਣ ਕਾਰਨ ਲਖਨਊ ਦੇ ਸੰਜੇ ਗਾਂਧੀ ਪੋਸਟ ਗਰੈਜੂਏਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸੇਜ਼ (ਐੱਸ. ਜੀ. ਪੀ. ਜੀ. ਆਈ.) 'ਚ ਦਾਖ਼ਲ ਕਰਵਾਇਆ ਗਿਆ ਸੀ, ਜਿੱਥੇ ਇਲਾਜ ਦੌਰਾਨ ਉਨ੍ਹਾਂ ਦਾ ਦਿਹਾਂਤ ਹੋ ਗਿਆ। ਅੱਜ ਸਵੇਰੇ ਉਨ੍ਹਾਂ ਨੇ ਆਖਰੀ ਸਾਹ ਲਿਆ। ਦੱਸ ਦੇਈਏ ਕਿ ਕਮਲ ਰਾਨੀ ਉੱਤਰ ਪ੍ਰਦੇਸ਼ ਵਿਚ ਤਕਨੀਕੀ ਸਿੱਖਿਆ ਮੰਤਰੀ ਸੀ। ਉਹ 11ਵੀਂ ਅਤੇ 12ਵੀਂ ਲੋਕ ਸਭਾ 'ਚ ਕਾਨਪੁਰ ਦੀ ਸੰਸਦ ਮੈਂਬਰ ਰਹਿ ਚੁੱਕੀ ਹੈ।

PunjabKesari

ਕਮਲ ਰਾਣੀ ਵਰੁਣ ਉੱਤਰ ਪ੍ਰਦੇਸ਼ ਸਰਕਾਰ 'ਚ ਕੈਬਨਿਟ ਮੰਤਰੀ ਸੀ, ਕਮਲ ਦੀ ਕੋਰੋਨਾ ਨਾਲ ਮੌਤ ਹੋ ਗਈ। ਕਮਲ ਰਾਣੀ ਦਾ ਜਨਮ 3 ਮਈ 1958 ਨੂੰ ਹੋਇਆ ਸੀ। ਪਿਛਲੇ ਮਹੀਨੇ ਉਨ੍ਹਾਂ ਦਾ ਕੋਰੋਨਾ ਟੈਸਟ ਕਰਵਾਇਆ ਗਿਆ ਸੀ, ਜਿਸ 'ਚ ਉਹ ਪੀੜਤ ਪਾਈ ਗਈ ਸੀ। ਉਨ੍ਹਾਂ ਦੇ ਦਿਹਾਂਤ 'ਤੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਉਨ੍ਹਾਂ ਨੇ ਅੱਜ ਆਪਣਾ ਅਯੁੱਧਿਆ ਦਾ ਦੌਰਾ ਰੱਦ ਕਰ ਦਿੱਤਾ। ਉਨ੍ਹਾਂ ਨੇ ਮਰਹੂਮ ਨੇਤਾ ਨੂੰ ਭਾਵਭੀਨੀ ਸ਼ਰਧਾਂਜਲੀ ਭੇਟ ਕਰਦੇ ਹੋਏ ਟਵੀਟ ਕੀਤਾ ਕਿ ਉੱਤਰ ਪ੍ਰਦੇਸ਼ ਸਰਕਾਰ ਵਿਚ ਮੇਰੀ ਸਹਿਯੋਗੀ, ਕੈਬਨਿਟ ਮੰਤਰੀ ਸ਼੍ਰੀਮਤੀ ਕਮਲ ਰਾਨੀ ਵਰੁਣ ਜੀ ਦੇ ਅਚਾਨਕ ਦਿਹਾਂਤ ਦੀ ਸੂਚਨਾ ਦੁਖੀ ਕਰਨ ਵਾਲੀ ਹੈ। ਪ੍ਰਦੇਸ਼ ਨੇ ਅੱਜ ਇਕ ਸਮਰਪਿਤ ਜਨ ਨੇਤਰੀ ਨੂੰ ਗੁਆ ਦਿੱਤਾ। ਉਨ੍ਹਾਂ ਦੇ ਪਰਿਵਾਰ ਪ੍ਰਤੀ ਮੇਰੀ ਹਮਦਰਦੀ। ਪਰਮਾਤਮਾ ਮਰਹੂਮ ਆਤਮਾ ਨੂੰ ਆਪਣੇ ਚਰਨਾਂ ਵਿਚ ਸਥਾਨ ਪ੍ਰਦਾਨ ਕਰੇ। ਓਮ ਸ਼ਾਂਤੀ। ਓਧਰ ਸੂਤਰਾਂ ਨੇ ਦੱਸਿਆ ਕਿ ਕਮਲ ਰਾਨੀ ਕਾਨਪੁਰ ਦੇ ਬਰਰ ਖੇਤਰ ਦੀ ਵਾਸੀ ਸੀ। ਉਨ੍ਹਾਂ ਦਾ ਅੰਤਿਮ ਸੰਸਕਾਰ ਕਾਨਪੁਰ ਵਿਚ ਕੋਵਿਡ ਪ੍ਰੋੋਟੋਕਾਲ ਤਹਿਤ ਕੀਤਾ ਜਾਵੇਗਾ।


Tanu

Content Editor

Related News