ਹੁਣ ਨਹੀਂ ਆਏਗੀ ਤੇਲ ਦੀ ਕਮੀ ! ਸਮੁੰਦਰ 'ਚ ਫ਼ਸੇ ਜਹਾਜ਼ਾਂ ਨੂੰ ਲੈ ਕੇ ਅਮਰੀਕਾ ਨੇ ਕਰ'ਤਾ ਵੱਡਾ ਐਲਾਨ
Saturday, Mar 21, 2026 - 02:04 PM (IST)
ਇੰਟਰਨੈਸ਼ਨਲ ਡੈਸਕ- ਮਿਡਲ ਈਸਟ 'ਚ ਜਾਰੀ ਜੰਗ ਕਾਰਨ ਤੇਲ ਦੀਆਂ ਵਧਦੀਆਂ ਕੀਮਤਾਂ ਨੂੰ ਨੱਥ ਪਾਉਣ ਲਈ ਟਰੰਪ ਪ੍ਰਸ਼ਾਸਨ ਨੇ ਇੱਕ ਅਹਿਮ ਰਣਨੀਤਕ ਫੈਸਲਾ ਲਿਆ ਹੈ। ਅਮਰੀਕੀ ਵਿਦੇਸ਼ ਮੰਤਰਾਲੇ ਅਤੇ ਵਿੱਤ ਮੰਤਰਾਲੇ ਨੇ ਸਮੁੰਦਰ ਵਿੱਚ ਫਸੇ ਹੋਏ ਇਰਾਨੀ ਤੇਲ ਦੀ ਵਿਕਰੀ 'ਤੇ ਲੱਗੀਆਂ ਪਾਬੰਦੀਆਂ ਨੂੰ ਅਸਥਾਈ ਤੌਰ 'ਤੇ ਹਟਾ ਦਿੱਤਾ ਹੈ।
ਅਮਰੀਕੀ ਵਿੱਤ ਸਕੱਤਰ ਸਕਾਟ ਬੇਸੈਂਟ ਅਨੁਸਾਰ, ਇਸ ਫੈਸਲੇ ਨਾਲ ਲਗਭਗ 14 ਕਰੋੜ ਬੈਰਲ ਤੇਲ ਗਲੋਬਲ ਮਾਰਕੀਟ ਵਿੱਚ ਆਵੇਗਾ, ਜੋ ਹੁਣ ਤੱਕ ਸਮੁੰਦਰੀ ਜਹਾਜ਼ਾਂ ਵਿੱਚ ਫਸਿਆ ਹੋਇਆ ਸੀ। ਇਹ ਇਜਾਜ਼ਤ ਸਿਰਫ਼ ਉਸ ਤੇਲ ਲਈ ਹੈ ਜੋ 20 ਮਾਰਚ ਤੱਕ ਜਹਾਜ਼ਾਂ ਵਿੱਚ ਲੱਦਿਆ ਜਾ ਚੁੱਕਾ ਸੀ। ਇਹ ਛੋਟ 19 ਅਪ੍ਰੈਲ 2026 ਤੱਕ ਲਾਗੂ ਰਹੇਗੀ। ਹਾਲਾਂਕਿ ਅਮਰੀਕਾ ਖੁਦ ਇਰਾਨੀ ਤੇਲ ਨਹੀਂ ਖਰੀਦਦਾ, ਪਰ ਉਸ ਨੇ ਸੰਕੇਤ ਦਿੱਤਾ ਹੈ ਕਿ ਭਾਰਤ, ਜਾਪਾਨ, ਮਲੇਸ਼ੀਆ ਅਤੇ ਸਿੰਗਾਪੁਰ ਵਰਗੇ ਦੇਸ਼ ਇਸ ਵਾਧੂ ਸਪਲਾਈ ਦਾ ਲਾਭ ਉਠਾ ਸਕਦੇ ਹਨ।
ਇਹ ਵੀ ਪੜ੍ਹੋ- ''ਮੈਂ ਨਹੀਂ ਚਾਹੁੰਦਾ ਜੰਗਬੰਦੀ..!'', ਇਰਾਨ ਨਾਲ ਜੰਗ ਵਿਚਾਲੇ ਟਰੰਪ ਨੇ ਦੇ'ਤਾ ਵੱਡਾ ਬਿਆਨ
ਸਕਾਟ ਬੇਸੈਂਟ ਨੇ ਇਸ ਕਾਰਵਾਈ ਨੂੰ ਰਾਸ਼ਟਰਪਤੀ ਟਰੰਪ ਦੇ 'ਆਪਰੇਸ਼ਨ ਐਪਿਕ ਫਿਊਰੀ' ਦਾ ਹਿੱਸਾ ਦੱਸਿਆ ਹੈ। ਉਨ੍ਹਾਂ ਕਿਹਾ, "ਇਰਾਨ ਗਲੋਬਲ ਪੱਧਰ 'ਤੇ ਅੱਤਵਾਦ ਦਾ ਸਿਰਾ ਹੈ। ਅਸੀਂ ਇਸ ਜੰਗ ਨੂੰ ਉਮੀਦ ਤੋਂ ਤੇਜ਼ੀ ਨਾਲ ਜਿੱਤ ਰਹੇ ਹਾਂ।" ਅਮਰੀਕਾ ਦਾ ਮੰਨਣਾ ਹੈ ਕਿ ਇਸ ਤੇਲ ਨੂੰ ਬਾਜ਼ਾਰ ਵਿੱਚ ਲਿਆਉਣ ਨਾਲ ਇਰਾਨ ਦਾ ਉਹ ਦਬਾਅ ਖ਼ਤਮ ਹੋ ਜਾਵੇਗਾ ਜੋ ਉਸ ਨੇ ਹਰਮੁਜ਼ ਦੀ ਖਾੜੀ ਵਿੱਚ ਰੁਕਾਵਟਾਂ ਪਾ ਕੇ ਬਣਾਇਆ ਹੋਇਆ ਹੈ।
ਟਰੰਪ ਵੱਲੋਂ ਇਹ ਫੈਸਲਾ ਅਜਿਹੇ ਸਮੇਂ ਲਿਆ ਗਿਆ ਹੈ ਜਦੋਂ ਮਾਹਿਰ ਚਿਤਾਵਨੀ ਦੇ ਰਹੇ ਹਨ ਕਿ ਤੇਲ ਦੀਆਂ ਕੀਮਤਾਂ 200 ਡਾਲਰ ਪ੍ਰਤੀ ਬੈਰਲ ਤੱਕ ਜਾ ਸਕਦੀਆਂ ਹਨ। ਅਮਰੀਕਾ ਚਾਹੁੰਦਾ ਹੈ ਕਿ ਸਪਲਾਈ ਵਧਾ ਕੇ ਕੀਮਤਾਂ ਨੂੰ ਕੰਟਰੋਲ ਕੀਤਾ ਜਾਵੇ ਤਾਂ ਜੋ ਅਮਰੀਕੀ ਅਤੇ ਗਲੋਬਲ ਆਰਥਿਕਤਾ ਨੂੰ ਭੋਜਨ ਸੰਕਟ ਤੋਂ ਬਚਾਇਆ ਜਾ ਸਕੇ। ਅਮਰੀਕਾ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਇਸ ਤੇਲ ਦੀ ਵਿਕਰੀ ਤੋਂ ਹੋਣ ਵਾਲੀ ਕਮਾਈ ਇਰਾਨ ਤੱਕ ਨਹੀਂ ਪਹੁੰਚਣ ਦਿੱਤੀ ਜਾਵੇਗੀ। ਉਸ ਪੈਸੇ ਨੂੰ ਅੰਤਰਰਾਸ਼ਟਰੀ ਬੈਂਕਿੰਗ ਪ੍ਰਣਾਲੀ ਰਾਹੀਂ ਫ੍ਰੀਜ਼ ਰੱਖਿਆ ਜਾਵੇਗਾ।
ਅਮਰੀਕਾ ਦਾ ਦੋਸ਼ ਹੈ ਕਿ ਚੀਨ ਹੁਣ ਤੱਕ ਚੋਰੀ-ਛਿਪੇ ਇਰਾਨੀ ਤੇਲ ਸਸਤੇ ਭਾਅ 'ਤੇ ਜਮ੍ਹਾਂ ਕਰ ਰਿਹਾ ਸੀ। ਹੁਣ ਇਸ ਨੂੰ ਖੁੱਲ੍ਹੇ ਬਾਜ਼ਾਰ ਵਿੱਚ ਲਿਆ ਕੇ ਅਮਰੀਕਾ ਚੀਨ ਦੇ ਇਸ ਫਾਇਦੇ ਨੂੰ ਖ਼ਤਮ ਕਰਨਾ ਚਾਹੁੰਦਾ ਹੈ। ਹਾਲਾਂਕਿ, ਕੁਝ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਇਹ ਕਦਮ ਸ਼ਾਇਦ ਕੀਮਤਾਂ ਨੂੰ ਬਹੁਤਾ ਹੇਠਾਂ ਨਾ ਲਿਆ ਸਕੇ, ਕਿਉਂਕਿ ਜ਼ਿਆਦਾਤਰ ਤੇਲ ਪਹਿਲਾਂ ਹੀ ਵਿਕ ਚੁੱਕਾ ਹੈ ਅਤੇ ਬੈਂਕ ਇਰਾਨ ਨਾਲ ਜੁੜੇ ਕਿਸੇ ਵੀ ਲੈਣ-ਦੇਣ ਲਈ ਫੰਡਿੰਗ ਕਰਨ ਤੋਂ ਡਰ ਰਹੇ ਹਨ।
ਇਹ ਵੀ ਪੜ੍ਹੋ- ਨਾ ਰੁਤਬੇ ਦੀ ਪਰਵਾਹ ਨਾ ਅਹੁਦੇ ਦਾ ਮਾਣ ! ਸਭ ਦੇ ਸਾਹਮਣੇ ਖਿਡਾਰੀ ਅੱਗੇ ਗੋਡਿਆਂ ਭਾਰ ਹੋ ਗਏ ਪੁਤਿਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
