ਮਣੀਪੁਰ ਮੁੱਦੇ 'ਤੇ PM ਮੋਦੀ ਦੇ ਸਮਰਥਨ 'ਚ ਆਈ ਮਸ਼ਹੂਰ ਗਾਇਕਾ, ਕਿਹਾ- ਭਾਰਤ ਨੂੰ ਆਪਣੇ ਨੇਤਾ 'ਤੇ ਭਰੋਸਾ

08/11/2023 3:19:38 PM

ਵਾਸ਼ਿੰਗਟਨ (ਏਜੰਸੀ)— ਮਣੀਪੁਰ ਮੁੱਦੇ 'ਤੇ ਜਿੱਥੇ ਵਿਰੋਧੀ ਗਠਜੋੜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ ਨਾਅਰੇਬਾਜ਼ੀ ਕਰ ਰਿਹਾ ਹੈ ਅਤੇ ਪ੍ਰਦਰਸ਼ਨ ਕਰ ਰਿਹਾ ਹੈ। ਉਥੇ ਹੀ ਅਮਰੀਕਾ ਦੀ ਗਾਇਕਾ ਮੈਰੀ ਮਿਲਬੇਨ ਨੇ ਮਣੀਪੁਰ ਮੁੱਦੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਮਰਥਨ ਕੀਤਾ ਹੈ। ਮੈਰੀ ਨੇ ਕਿਹਾ ਕਿ ਪੀ.ਐੱਮ. ਮੋਦੀ ਹਮੇਸ਼ਾ ਉੱਤਰ-ਪੂਰਬੀ ਰਾਜ ਦੇ ਲੋਕਾਂ ਲਈ ਲੜਦੇ ਰਹਿਣਗੇ। ਮੈਰੀ ਦੀ ਇਹ ਟਿੱਪਣੀ ਕੇਂਦਰ ਸਰਕਾਰ ਦੇ ਖਿਲਾਫ ਬੇਭਰੋਸਗੀ ਮਤੇ ਦੇ ਜਵਾਬ ਵਿੱਚ ਵੀਰਵਾਰ ਨੂੰ ਸੰਸਦ ਵਿੱਚ ਪ੍ਰਧਾਨ ਮੰਤਰੀ ਮੋਦੀ ਦੇ ਭਾਸ਼ਣ ਤੋਂ ਤੁਰੰਤ ਬਾਅਦ ਆਈ ਹੈ। ਮੈਰੀ ਨੇ ਟਵਿੱਟਰ (ਐਕਸ) 'ਤੇ ਇਕ ਪੋਸਟ ਵਿਚ ਭਾਰਤ ਦੀਆਂ ਵਿਰੋਧੀ ਪਾਰਟੀਆਂ 'ਤੇ ਵੀ ਚੁਟਕੀ ਲਈ। ਉਨ੍ਹਾਂ ਕਿਹਾ ਕਿ ਉਹ ਵਿਦੇਸ਼ਾਂ ਵਿੱਚ ਭਾਰਤ ਨੂੰ ਜ਼ਲੀਲ ਕਰਨ ਦੀ ਕੋਸ਼ਿਸ਼ ਕਰਦੇ ਹਨ।

ਇਹ ਵੀ ਪੜ੍ਹੋ: 16 ਸਾਲਾ ਚੀਅਰਲੀਡਰ ਕੁੜੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ, Long QT ਸਿੰਡਰੋਮ ਨਾਲ ਸੀ ਪੀੜਤ

PunjabKesari

ਮੈਰੀ ਦਾ ਟਵੀਟ

ਮੈਰੀ ਨੇ ਟਵੀਟ ਵਿਚ ਲਿਖਿਆ, 'ਸੱਚਾਈ ਇਹ ਹੈ ਕਿ ਭਾਰਤ ਨੂੰ ਆਪਣੇ ਨੇਤਾ 'ਤੇ ਭਰੋਸਾ ਹੈ। ਭਾਰਤ ਦੇ ਮਨੀਪੁਰ ਦੀਆਂ ਮਾਵਾਂ, ਧੀਆਂ ਅਤੇ ਔਰਤਾਂ ਨੂੰ ਇਨਸਾਫ਼ ਮਿਲੇਗਾ। ਪ੍ਰਧਾਨ ਮੰਤਰੀ ਮੋਦੀ ਹਮੇਸ਼ਾ ਤੁਹਾਡੀ ਆਜ਼ਾਦੀ ਲਈ ਲੜਦੇ ਰਹਿਣਗੇ।' ਵਿਰੋਧੀ ਧਿਰ 'ਤੇ ਚੁਟਕੀ ਲੈਂਦਿਆਂ ਉਨ੍ਹਾਂ ਅੱਗੇ ਲਿਖਿਆ, 'ਸੱਚਾਈ ਇਹ ਹੈ ਕਿ ਜਿਹੜੀ ਪਾਰਟੀ ਭਾਰਤ ਦੀ ਸੱਭਿਆਚਾਰਕ ਵਿਰਾਸਤ ਦਾ ਅਪਮਾਨ ਕਰਦੀ ਹੈ, ਬੱਚਿਆਂ ਨੂੰ ਆਪਣੇ ਦੇਸ਼ ਦਾ ਰਾਸ਼ਟਰੀ ਗੀਤ ਗਾਉਣ ਦੇ ਅਧਿਕਾਰ ਤੋਂ ਵਾਂਝਾ ਕਰਦੀ ਹੈ ਅਤੇ ਵਿਦੇਸ਼ਾਂ 'ਚ ਆਪਣੇ ਹੀ ਦੇਸ਼ ਦਾ ਅਪਮਾਨ ਕਰਦੀ ਹੈ, ਉਹ ਲੀਡਰਸ਼ਿਪ ਨਹੀਂ, ਸਿਧਾਂਤਹੀਣ ਹੈ।' ਮਾਰਟਿਨ ਲੂਥਰ ਕਿੰਗ ਜੂਨੀਅਰ ਦੇ ਸ਼ਬਦਾਂ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਅੱਗੇ ਲਿਖਿਆ, "ਭਾਰਤ, ਮੇਰੇ ਪਿਆਰੇ ਭਾਰਤ, ਸੱਚ ਦੀ ਘੰਟੀ ਵੱਜਣ ਦਿਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਮੈਨੂੰ ਤੁਹਾਡੇ 'ਤੇ ਭਰੋਸਾ ਹੈ। ਮੈਂ ਤੁਹਾਡੇ ਲਈ ਪ੍ਰਾਰਥਨਾ ਕਰ ਰਹੀ ਹਾਂ।'

ਇਹ ਵੀ ਪੜ੍ਹੋ: ਅਮਰੀਕੀ ਸੂਬੇ ਹਵਾਈ ਦੇ ਜੰਗਲਾਂ 'ਚ ਲੱਗੀ ਅੱਗ ਨੇ ਮਚਾਈ ਤਬਾਹੀ, ਮ੍ਰਿਤਕਾਂ ਦੀ ਗਿਣਤੀ ਹੋਈ 53

ਦੱਸ ਦੇਈਏ ਕਿ ਇਸ ਸਾਲ ਜੂਨ ਵਿੱਚ, ਮਿਲਬੇਨ ਨੇ ਅਮਰੀਕਾ ਦੇ ਦੌਰੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਸੀ। ਉਨ੍ਹਾਂ ਨੇ ਵਾਸ਼ਿੰਗਟਨ ਡੀਸੀ ਵਿੱਚ ਰੋਨਾਲਡ ਰੀਗਨ ਬਿਲਡਿੰਗ ਵਿੱਚ ਭਾਰਤ ਦਾ ਰਾਸ਼ਟਰੀ ਗੀਤ ਗਾਇਆ ਜਿੱਥੇ ਪ੍ਰਧਾਨ ਮੰਤਰੀ ਮੋਦੀ ਨੇ ਭਾਰਤੀ ਭਾਈਚਾਰੇ ਨੂੰ ਸੰਬੋਧਨ ਕੀਤਾ ਸੀ। 'ਜਨ ਗਣ ਮਨ' ਗੀਤ ਗਾਉਣ ਤੋਂ ਬਾਅਦ ਮੈਰੀ ਨੇ ਪੀ.ਐੱਮ. ਮੋਦੀ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਦੇ ਪੈਰ ਛੂਹ ਕੇ ਆਸ਼ੀਰਵਾਦ ਵੀ ਲਿਆ ਸੀ।

ਇਹ ਵੀ ਪੜ੍ਹੋ: ਪਰਿਵਾਰ 'ਤੇ ਟੁੱਟਾ ਦੁੱਖਾਂ ਦਾ ਪਹਾੜ, ਸਿਵਾ ਠੰਡਾ ਹੋਣ ਤੋਂ ਪਹਿਲਾਂ ਹੀ ਨਸ਼ੇ ਨਾਲ ਘਰ ਦੇ ਦੂਜੇ ਪੁੱਤ ਦੀ ਵੀ ਹੋਈ ਮੌਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


cherry

Content Editor

Related News