ਅਮਰੀਕੀ ਸੰਸਦੀ ਮੈਂਬਰਾਂ ਨੇ ਕਸ਼ਮੀਰ ’ਚ ਸਥਿਤੀ ਨੂੰ ਲੈ ਕੇ ਭਾਰਤ ਸਰਕਾਰ ਤੋਂ ਕੀਤੀ ਇਹ ਅਪੀਲ

09/17/2019 9:11:12 PM

ਵਾਸ਼ਿੰਗਟਨ - ਅਮਰੀਕਾ ਦੇ ਸੰਸਦੀ ਮੈਂਬਰਾਂ ਨੇ ਕਸ਼ਮੀਰ ’ਚ ਸਥਿਤੀ ਨੂੰ ਲੈ ਕੇ ਚਿੰਤਾ ਜਤਾਈ ਹੈ ਅਤੇ ਭਾਰਤ ਸਰਕਾਰ ਤੋਂ ਘਾਟੀ ’ਚ ਪਾਬੰਦੀਆਂ ਨੂੰ ਹਟਾਉਣ ਦੀ ਮੰਗ ਕੀਤੀ ਹੈ। ਕਾਂਗਰਸ ਦੇ ਮੈਂਬਰ ਐਂਟੋਨੀ ਜੀ ਬ੍ਰਾਨ ਨੇ ਆਖਿਆ ਕਿ ਮੈਂ ਕਸ਼ਮੀਰ ’ਚ ਹੋਈਆਂ ਹਾਲ ਦੀਆਂ ਗਤੀਵਿਧੀਅਂ ਨੂੰ ਲੈ ਕੇ ਚਿੰਤਤ ਹਾਂ। ਖੇਤਰ ਦਾ ਫੌਜੀਕਰਣ ਕਰਨ ਨਾਲ ਇਕ ਅਜਿਹੀ ਸਥਿਤੀ ਬਣ ਗਈ ਹੈ ਜਿਸ ’ਚ ਇਕ ਭੁੱਲ ਦੇ ਵਿਨਾਸ਼ਕਾਰੀ ਨਤੀਜੇ ਹੋ ਸਕਦੇ ਹਨ। ਬ੍ਰਾਨ ਸ਼ਕਤੀਸ਼ਾਲੀ ਹਾਊਸ ਆਮਰਡ ਸਰਵਿਸ ਕਮੇਟੀ ਦੇ ਉਪ ਪ੍ਰਧਾਨ ਹਨ। ਉਨ੍ਹਾਂ ਆਖਿਆ ਕਿ ਕਸ਼ਮੀਰ ’ਚ ਪ੍ਰਗਟਾਵੇ ਦੀ ਆਜ਼ਾਦੀ, ਲੋਕਂ ਦੇ ਇਕੱਠੇ ਹੋਣ ਅਤੇ ਉਨ੍ਹਾਂ ਦੀ ਆਵਾਜਾਈ ’ਤੇ ਪਾਬੰਦੀ ਲਗੀ ਹੋਈ ਹੈ, ਜੋ ਚਿੰਤਾ ਦਾ ਵਿਸ਼ਾ ਹੈ। ਬ੍ਰਾਨ ਨੇ ਮੰਗ ਕੀਤੀ ਕਿ ਇਨਾਂ ਅਧਿਕਾਰੀਆਂ ਨੂੰ ਤੁਰੰਤ ਬਹਾਲ ਕੀਤਾ ਜਾਣਾ ਚਾਹੀਦਾ ਹੈ।

ਸੰਸਦੀ ਮੈਂਬਰ ਨੇ ਆਖਿਆ ਕਿ ਮੈਂ ਭਾਰਤ ਅਤੇ ਪਾਕਿਸਤਾਨ ਦੀਆਂ ਸਰਕਾਰਾਂ ਤੋਂ ਸੰਯਮ ਵਰਤਣ ਦੀ ਅਪੀਲ ਕਰਦਾ ਹਾਂ ਅਤੇ ਉਨ੍ਹਾਂ ਤੋਂ ਅਮਰੀਕਾ ਦੇ ਨਾਲ ਮਿਲ ਕੇ ਤਣਾਅ ਘੱਟ ਕਰਨ ਲਈ ਗੱਲਬਾਤ ਦੀ ਮੇਜ਼ ’ਤੇ ਆਉਣ ਦੀ ਅਪੀਲ ਕਰਦਾ ਹਾਂ। ਉਨ੍ਹਾਂ ਆਖਿਆ ਕਿ ਉਹ ਇਸ ਮਨੁੱਖੀ ਸੰਕਟ ਦਾ ਸ਼ਾਂਤੀਪੂਰਣ ਹੱਲ ਕੱਢਣ ਲਈ ਕਾਂਗਰਸ ’ਚ ਆਪਣੇ ਸਹਿਯੋਗੀਆਂ ਅਤੇ ਪ੍ਰਸ਼ਾਸਨ ਦੇ ਨਾਲ ਕੰਮ ਕਰਦੇ ਰਹਿਣਗੇ। ਕਾਂਗਰਸ ਦੀ ਮੈਂਬਰ ਇਲਹਾਨ ਓਮਰ ਨੇ ਟਵੀਟ ਕੀਤਾ ਕਿ ਭਾਰਤ ਸਰਕਾਰ ਵੱਲੋਂ ਕਸ਼ਮੀਰ ’ਚ ਸਾਰੇ ਸੰਚਾਰ ਮਾਧਿਅਮ ਬੰਦ ਕੀਤੇ 40 ਦਿਨ ਤੋਂ ਜ਼ਿਆਦਾ ਸਮਾਂ ਹੋ ਗਿਆ ਹੈ। ਉਨ੍ਹਾਂ ਆਖਿਆ ਕਿ ਮੈਂ ਇਕ ਚਿੱਠੀ ਲਿਖ ਕੇ ਭਾਰਤ ਸਰਕਾਰ ਤੋਂ ਸਾਰੇ ਸੰਚਾਰ ਮਾਧਿਅਮਾਂ ਨੂੰ ਬਹਾਲ ਕਰਨ ਦੀ ਅਪੀਲ ਕੀਤੀ ਹੈ। ਨਾਲ ਹੀ ਭਾਰਤ ਅਤੇ ਪਾਕਿਸਤਾਨ ਸਰਕਾਰ ਤੋਂ ਖੇਤਰ ’ਚ ਨਿਰਪੱਖ ਜਾਂਚ ਦੀ ਇਜਾਜ਼ਤ ਦੀ ਵੀ ਅਪੀਲ ਕੀਤੀ ਹੈ।

ਭਾਰਤ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਸੰਵਿਧਾਨ ਦੀ ਧਾਰਾ 370 ਦੇ ਤਹਿਤ ਜੰਮੂ ਕਸ਼ਮੀਰ ਨੂੰ ਮਿਲੇ ਵਿਸ਼ੇਸ਼ ਦਰਜੇ ਨੂੰ ਖਤਮ ਕਰਨਾ ਦੇਸ਼ ਦਾ ਅੰਦਰੂਨੀ ਮਾਮਲਾ ਹੈ। ਭਾਰਤ ਨੇ ਕਸ਼ਮੀਰ ਘਾਟੀ ’ਚ ਪਾਬੰਦੀਆਂ ਲਾਉਣ ਦਾ ਬਚਾਅ ਕਰਦੇ ਹੋਏ ਆਖਿਆ ਕਿ ਅਜਿਹਾ ਪਾਕਿਸਤਾਨ ਨੂੰ ਖੇਤਰ ’ਚ ਅੱਤਵਾਦ ਫੈਲਾਉਣ ਤੋਂ ਰੋਕਣ ਲਈ ਕੀਤਾ ਗਿਆ ਹੈ। ਪਿਛਲੇ ਹਫਤੇ, ਭਾਰਤੀ-ਅਮਰੀਕੀ ਕਾਂਗਰਸ ਦੀ ਮੈਂਬਰ ਪ੍ਰਮੀਲਾ ਜੈਪਾਲ ਅਤੇ ਇਕ ਹੋਰ ਸੰਸਦੀ ਮੈਂਬਰ ੋਮਨੇ ਵਿਦੇਸ਼ ਮੰਤਰੀ ਮਾਇਕ ਪੋਂਪੀਓ ਤੋਂ ਅਪੀਲ ਕੀਤੀ ਸੀ ਕਿ ਉਹ ਭਾਰਤ ਨੂੰ ਜੰਮੂ ਕਸ਼ਮੀਰ ’ਚ ਸੰਚਾਰ ਮਾਧਿਅਮਾਂ ’ਤੇ ਰੋਕ ਨੂੰ ਤੁਰੰਤ ਹਟਾਉਣ ਲਈ ਸਮਝਾਉਣ।


Khushdeep Jassi

Content Editor

Related News