ਅਮਰੀਕਾ ਨੇ ਭਾਰਤ ਨੂੰ '100 ਵੈਂਟੀਲੇਟਰ' ਦੀ ਪਹਿਲੀ ਖੇਪ ਸੌਂਪੀ

Tuesday, Jun 16, 2020 - 05:36 PM (IST)

ਨਵੀਂ ਦਿੱਲੀ (ਭਾਸ਼ਾ) : ਭਾਰਤ ਵਿਚ ਅਮਰੀਕਾ ਦੇ ਰਾਜਦੂਤ ਕੇਨੇਥ ਜਸਟਰ ਨੇ ਮੰਗਲਵਾਰ ਨੂੰ ਕੋਰੋਨਾ ਵਾਇਰਸ ਖਿਲਾਫ ਲੜਾਈ ਵਿਚ ਭਾਰਤ ਦੀ ਮਦਦ ਲਈ 100 ਵੈਂਟੀਲੇਟਰਾਂ ਦੀ ਪਹਿਲੀ ਖੇਪ ਸੌਂਪੀ। ਭਾਰਤੀ ਰੈੱਡ ਕਰਾਸ ਸੋਸਾਇਟੀ ਨੇ ਇਹ ਜਾਣਕਾਰੀ ਦਿੱਤੀ। ਮਈ ਵਿਚ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਘੋਸ਼ਣਾ ਕੀਤੀ ਸੀ ਕਿ ਇਸ 'ਅਦ੍ਰਿਸ਼ ਦੁਸ਼ਮਨ' ਖਿਲਾਫ ਲੜਾਈ ਵਿਚ ਮਦਦ ਲਈ ਅਮਰੀਕਾ ਭਾਰਤ ਨੂੰ ਵੈਂਟੀਲੇਟਰ ਦੇਵੇਗਾ।

 

ਇੰਡੀਅਨ ਰੈੱਡ ਕਰਾਸ ਸੋਸਾਇਟੀ ਦੇ ਜਨਰਲ ਸਕੱਤਰ ਜਨਰਲ ਆਰ.ਕੇ ਜੈਨ ਨੇ ਅਮਰੀਕੀ ਰਾਜਦੂਤ ਤੋਂ ਆਈ.ਆਰ.ਸੀ.ਐੱਸ. ਰਾਸ਼ਟਰੀ ਹੈਡਕੁਆਰਟਰ ਵਿਚ ਵੈਂਟੀਲੇਟਰ ਪਹਿਲੀ ਖੇਪ ਸਵੀਕਾਰ ਕੀਤੀ। ਭਾਰਤੀ ਰੈਡ ਕਰਾਸ ਨੇ ਕਿਹਾ ਕਿ ਉਹ ਕੋਵਿਡ-19 ਖਿਲਾਫ ਲੜਾਈ ਵਿਚ ਸਹਾਇਤਾ ਲਈ ਅਤਿਆਧੁਨਿਕ ਵੈਂਟੀਲੇਟਰ ਦੇ ਤੋਹਫ਼ੇ ਲਈ ਅਮਰੀਕੀ ਸਰਕਾਰ ਦਾ ਧੰਨਵਾਦ ਕਰਦੇ ਹਨ। ਇਸ ਨਾਲ ਗੰਭੀਰ ਹਾਲਤ ਵਾਲੇ ਮਰੀਜ਼ਾਂ ਨੂੰ ਕਾਫ਼ੀ ਫਾਇਦਾ ਪਹੁੰਚੇਗਾ। ਯੂ.ਐੱਸ.ਏ.ਆਈ.ਡੀ. (ਕੌਮਾਂਤਰੀ ਵਿਕਾਸ ਲਈ ਅਮਰੀਕੀ ਏਜੰਸੀ) ਨੇ ਇਹ ਵੈਂਟੀਲੇਟਰ ਉਪਲੱਬਧ ਕਰਾਏ ਹਨ। ਏਜੰਸੀ ਨੇ ਦੱਸਿਆ ਕਿ ਵੈਂਟੀਲੇਟਰ ਦੀ ਪਹਿਲੀ ਖੇਪ ਸੋਮਵਾਰ ਨੂੰ ਇੱਥੇ ਪਹੁੰਚੀ। 


cherry

Content Editor

Related News