ਅਮਰੀਕਾ ਨੇ ਅਫਗਾਨਿਸਤਾਨ ਸ਼ਾਂਤੀ ਵਾਰਤਾ ਲਈ ਭਾਰਤ ਨੂੰ ਕੀਤਾ ਸਾਈਡ, ਪਾਕਿ ਨੂੰ ਦਿੱਤੀ ਜ਼ਿੰਮੇਵਾਰੀ

07/15/2019 9:04:41 PM

ਵਾਸ਼ਿੰਗਟਨ/ਨਵੀਂ ਦਿੱਲੀ - ਭਾਰਤ ਪਿਛਲੇ 18 ਸਾਲਾਂ ਤੋਂ ਅਫਗਾਨਿਸਤਾਨ ਦਾ ਭਵਿੱਖ ਬਦਲਣ 'ਚ ਲੱਗਾ ਹੋਇਆ ਹੈ ਪਰ ਹੁਣ ਜਦੋਂ ਅਮਰੀਕਾ ਉਥੋਂ ਨਿਕਲਣ ਲਈ ਤਾਲਿਬਾਨ ਦੇ ਨਾਲ ਸ਼ਾਂਤੀ ਵਾਰਤਾ ਕਰਨਾ ਚਾਹੁੰਦਾ ਹੈ ਤਾਂ ਭਾਰਤ ਨੂੰ ਸਾਈਡ ਕੀਤਾ ਜਾ ਰਿਹਾ ਹੈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਤਾਲਿਬਾਨ ਦਾ ਪ੍ਰਮੁੱਖ ਸਪਾਂਸਰ ਪਾਕਿਸਤਾਨ ਇਸ ਸ਼ਾਂਤੀ ਪ੍ਰਕਿਰਿਆ 'ਚ ਅਹਿਮ ਜ਼ਿੰਮੇਵਾਰੀ ਨਿਭਾਅ ਰਿਹਾ ਹੈ। ਪਾਕਿਸਤਾਨ ਨੇ ਮੌਕੇ ਦਾ ਫਾਇਦਾ ਚੁੱਕ ਕੇ ਖੁਦ ਨੂੰ ਇਲਾਕੇ ਦੇ ਜਿਓਪਾਲਿਟਿਕਸ ਦੇ ਕੇਂਦਰ 'ਚ ਸਥਾਪਿਤ ਕਰ ਲਿਆ ਹੈ।

ਪਿਛਲੇ ਹਫਤੇ ਤਾਲਿਬਾਨ ਦੇ ਨਾਲ ਸ਼ਾਂਤੀ ਸਮਝੌਤੇ ਦਾ ਸਵਰੂਪ ਤਿਆਰ ਕਰਨ 'ਚ ਅਮਰੀਕਾ, ਰੂਸ ਅਤੇ ਚੀਨ ਦੇ ਨਾਲ ਪਾਕਿਸਤਾਨ ਨੇ ਵੀ ਭੂਮਿਕਾ ਨਿਭਾਈ ਸੀ। 12 ਜੁਲਾਈ ਨੂੰ ਪੇਇਚਿੰਗ 'ਚ 4-ਪੱਖੀ ਸਾਂਝਾ ਬਿਆਨ ਜਾਰੀ ਕਰਨ ਨੂੰ ਲੈ ਕੇ ਚਾਰਾਂ ਦੇਸ਼ਾਂ ਵਿਚਾਲੇ ਚਰਚਾ ਹੋਈ। ਇਸ ਬੈਠਕ ਤੋਂ ਪਤਾ ਲੱਗਦਾ ਹੈ ਕਿ ਅਫਗਾਨਿਸਤਾਨ ਦੇ ਚੰਗੇ ਭਵਿੱਖ ਲਈ ਭਾਰਤ ਦਾ ਲੰਬਾ ਯਤਨ ਕਿਸ ਤਰ੍ਹਾਂ ਬੇਅਸਰ ਹੁੰਦਾ ਜਾ ਰਿਹਾ ਹੈ।

ਭਾਰਤ 'ਚ ਸਾਬਕਾ ਅਫਗਾਨੀ ਰਾਜਦੂਤ ਅਤੇ ਰਾਸ਼ਟਰਪਤੀ ਅਹੁਦੇ ਦੇ ਉਮੀਦਾਰ ਸ਼ਾਇਦਾ ਅਬਦਾਲੀ ਨੇ ਕਿਹਾ ਕਿ ਅਫਗਾਨਿਸਤਾਨ ਦੇ ਨਾਲ ਰਿਸ਼ਤਿਆਂ ਨੂੰ ਮਜ਼ਬੂਤੀ ਪ੍ਰਦਾਨ ਕਰਨ ਦੀ 18 ਸਾਲਾਂ ਦੀਆਂ ਭਾਰਤੀ ਕੋਸ਼ਿਸ਼ਾਂ ਇਸ ਮੋੜ 'ਤੇ ਅਸਫਲ ਨਹੀਂ ਹੋਣੀਆਂ ਚਾਹੀਦੀਆਂ। ਉਨ੍ਹਾਂ ਕਿਹਾ ਕਿ ਅਫਗਾਨਿਸਤਾਨ ਨੂੰ ਵਿਕਸਤ ਹੁੰਦੀ ਸਥਿਤੀ ਦੇ ਪ੍ਰਤੀ ਭਾਰਤ ਨੂੰ ਬੇਰੁੱਖੀ ਕਾਰਨ ਭਵਿੱਖ 'ਚ ਕੀਮਤ ਚੁਕਾਉਣੀ ਪੈ ਸਕਦੀ ਹੈ। ਇਸ ਸ਼ਾਂਤੀ ਪ੍ਰਕਿਰਿਆ 'ਚ ਭਾਰਤ ਕਿਤੇ ਨਹੀਂ ਹੈ ਅਤੇ ਨਾ ਹੀ ਭਾਰਤ ਦੀਆਂ ਚਿੰਤਾਵਾਂ ਦਾ ਅਸਲ 'ਚ ਕੁਝ ਪਤਾ ਲੱਗ ਸਕਿਆ ਹੈ।

ਭਾਰਤ ਨੂੰ ਝੱਟਕਾ ਉਦੋਂ ਲੱਗਾ ਜਦੋਂ ਅਫਗਾਨਿਸਤਾਨ 'ਚ ਅਮਰੀਕਾ ਦਾ ਰਾਜਦੂਤ ਜਾਨ ਬਾਸ ਨੇ ਵੀਰਵਾਰ ਨੂੰ ਆਖਿਆ ਕਿ ਅਫਗਾਨਿਸਤਾਨ 'ਚ 28 ਸਤੰਬਰ ਨੂੰ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਤਾਲਿਬਾਨ ਦੇ ਨਾਲ ਸ਼ਾਂਤੀ ਵਾਰਤਾ ਹੋਣ ਤੱਕ ਰੱਦ ਕੀਤੀਆਂ ਜਾ ਸਕਦੀਆਂ ਹਨ ਪਰ ਭਾਰਤ ਇਸ ਦੇ ਖਿਲਾਫ ਹੈ। ਰਾਸ਼ਟਰੀ ਸੁਰੱਖਿਆ ਸਲਾਹਕਾਰ (ਐੱਨ. ਐੱਸ. ਏ.) ਅਜੀਤ ਡੋਭਾਲ ਨੇ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪੀਓ ਦੇ ਨਵੀਂ ਦਿੱਲੀ ਆਉਣ ਦੌਰਾਨ ਉਨ੍ਹਾਂ ਨੂੰ ਕਿਹਾ ਸੀ ਕਿ ਤਾਲਿਬਾਨ ਨਾਲ ਸ਼ਾਂਤੀ ਪ੍ਰਕਿਰਿਆ ਦੌਰਾਨ ਵੀ ਅਫਗਾਨਿਸਤਾਨ ਦੀਆਂ ਰਾਸ਼ਟਰਪਤੀ ਚੋਣਾਂ ਕਰਾਈਆਂ ਜਾ ਸਕਦੀਆਂ ਹਨ।

ਭਾਰਤ ਨੇ ਅਮਰੀਕਾ ਦੇ ਵਿਸ਼ੇਸ਼ ਨੁਮਾਇੰਦੇ ਜਲਮੇ ਖਾਲਿਜ਼ਾਦ ਅਤੇ ਰੂਸ ਸਾਹਮਣੇ ਅਫਗਾਨਿਸਤਾਨ 'ਚ ਆਖਰੀ ਸਰਕਾਰ ਦੇ ਗਠਨ ਦੇ ਪ੍ਰਸਤਾਵ ਦਾ ਵੀ ਵਿਰੋਧ ਕੀਤਾ। ਹਾਲਾਂਕਿ ਭਾਰਤ ਦੀਆਂ ਚਿੰਤਾਵਾਂ 'ਤੇ ਅਫਗਾਨਿਸਤਾਨ ਦੇ ਪ੍ਰਮੁੱਖ ਪੱਖਾਂ ਨੇ ਕੋਈ ਧਿਆਨ ਨਹੀਂ ਦਿੱਤਾ। ਪਿਛਲੇ ਹਫਤੇ ਅਮਰੀਕਾ ਅਤੇ ਤਾਲਿਬਾਨ ਨੇ ਅਸਥਾਈ ਸਮਝੌਤੇ ਦੇ ਤਹਿਤ 8 ਬਿੰਦੂ ਤਹਿ ਕੀਤੇ ਸਨ। ਖਾਲਿਜ਼ਾਦ ਭਾਵੇਂ ਹੀ ਇਸ ਨੂੰ ਫੌਜ ਦੀ ਨਿਕਾਸੀ ਨਹੀਂ ਸ਼ਾਂਤੀ ਸਮਝੌਤਾ ਆਖ ਰਹੇ ਹੋਣ ਪਰ ਤਾਲਿਬਾਨ ਦੇ ਨਾਲ-ਨਾਲ ਹੋਰ ਪੱਖ ਇਸ ਨੂੰ ਅਮਰੀਕਾ ਦੀ ਚਾਲ ਦੱਸ ਰਹੇ ਹਨ।


Khushdeep Jassi

Content Editor

Related News