ਅਮਰੀਕਾ ਦੀ ਆਪਣੇ ਨਾਗਰਿਕਾਂ ਨੂੰ ਸਲਾਹ- ਭਾਰਤ ਦੀ ਯਾਤਰਾ ਕਰਦੇ ਸਮੇਂ ਰਹੋ ‘ਜ਼ਿਆਦਾ ਚੌਕਸ’

Thursday, Mar 31, 2022 - 09:31 AM (IST)

ਵਾਸ਼ਿੰਗਟਨ (ਭਾਸ਼ਾ)- ਅਮਰੀਕਾ ਨੇ ਮੰਗਲਵਾਰ ਨੂੰ ਇਕ ਨਵੀਂ ਯਾਤਰਾ ਸਲਾਹ ਵਿਚ ਆਪਣੇ ਨਾਗਰਿਕਾਂ ਨੂੰ ਭਾਰਤ ਦੀ ਯਾਤਰਾ ਕਰਦੇ ਸਮੇਂ ‘ਜ਼ਿਆਦਾ ਚੌਕਸ’ ਰਹਿਣ ਦੀ ਅਪੀਲ ਕੀਤੀ ਅਤੇ ਉਨ੍ਹਾਂ ਨੂੰ ਜੰਮੂ-ਕਸ਼ਮੀਰ ਅਤੇ ਭਾਰਤ-ਪਾਕਿ ਸਰਹੱਦ ਦੇ 10 ਕਿਲੋਮੀਟਰ ਦੇ ਘੇਰੇ ਵਿਚ ਨਾ ਜਾਣ ਦੀ ਸਲਾਹ ਵੀ ਦਿੱਤੀ ਹੈ। ਅਮਰੀਕਾ ਦੇ ਵਿਦੇਸ਼ ਮੰਤਰਾਲਾ ਨੇ ਇਕ ਨਵੀਂ ਯਾਤਰਾ ਸਲਾਹ ਵਿਚ ਕਿਹਾ ਕਿ ਅਪਰਾਧ ਅਤੇ ਅੱਤਵਾਦ ਕਾਰਨ ਭਾਰਤ ਨੂੰ ਲੈ ਕੇ ਚੌਕਸੀ ਵਧਾਈ ਗਈ ਹੈ।

ਇਹ ਵੀ ਪੜ੍ਹੋ: ਇਮਰਾਨ ਖਾਨ ਨੂੰ ਇਕ ਹੋਰ ਵੱਡਾ ਝਟਕਾ, ਸਹਿਯੋਗੀ ਪਾਰਟੀ MQM ਨੇ ਵਿਰੋਧੀ ਧਿਰ ਨਾਲ ਕੀਤਾ ਸਮਝੌਤਾ

ਮੰਤਰਾਲਾ ਨੇ ਕਿਹਾ ਕਿ ਭਾਰਤ ਦੀ ਯਾਤਰਾ ਦੇ ਜ਼ੋਖਿਮ ਪੱਧਰ ਨੂੰ ਘੱਟ ਕਰਦੇ ਹੋਏ ਪੱਧਰ-3 ਤੋਂ ਪੱਧਰ-2 ਕੀਤਾ ਜਾ ਰਿਹਾ ਹੈ। ਅਮਰੀਕਾ ਵਲੋਂ ਆਖ਼ਰੀ ਯਾਤਰਾ ਸਲਾਹ 25 ਜਨਵਰੀ ਨੂੰ ਜਾਰੀ ਕੀਤੀ ਗਈ ਸੀ। ਰੋਗ ਕੰਟਰੋਲ ਅਤੇ ਰੋਕਥਾਮ ਕੇਂਦਰ (ਸੀ. ਡੀ. ਸੀ.) ਨੇ ਇਕ ਦਿਨ ਪਹਿਲਾਂ ਹੀ ਭਾਰਤ ਵਿਚ ਕੋਵਿਡ-19 ਦੇ ਘੱਟ ਹੁੰਦੇ ਮਾਮਲਿਆਂ ਦੇ ਮੱਦੇਨਜ਼ਰ ਉਸ ਦੇ ਲਈ ਪੱਧਰ-1 ਦਾ ‘ਟਰੈਵਲ ਹੈਲਥ ਨੋਟਿਸ’ ਜਾਰੀ ਕੀਤਾ ਸੀ। ਦੋਵੇਂ ਸਲਾਹਾਂ ਇਸ ਗੱਲ ਵੱਲ ਇਸ਼ਾਰਾ ਕਰਦੀਆਂ ਹਨ ਕਿ ਅਮਰੀਕਾ ਨੂੰ ਲਗਦਾ ਹੈ ਕਿ ਭਾਰਤ ਵਿਚ ਹਾਲਾਤ ਹੁਣ ਆਮ ਹੋ ਰਹੇ ਹਨ। ਜੰਮੂ-ਕਸ਼ਮੀਰ ਅਤੇ ਭਾਰਤ-ਪਾਕਿਸਤਾਨ ਸਰਹੱਦ 'ਤੇ ਉਸ ਦਾ ਸਟੈਂਡ ਹਾਲਾਂਕਿ ਉਹੀ ਬਣਿਆ ਹੋਇਆ ਹੈ, ਜਿੱਥੇ ਉਹ ਆਪਣੇ ਨਾਗਰਿਕਾਂ ਨੂੰ ਯਾਤਰਾ ਨਾ ਕਰਨ ਦੀ ਸਲਾਹ ਦੇ ਰਿਹਾ ਹੈ।

ਇਹ ਵੀ ਪੜ੍ਹੋ: ਸ਼੍ਰੀਲੰਕਾ 'ਚ ਦਵਾਈਆਂ ਦੀ ਘਾਟ ਕਾਰਨ ਹਸਪਤਾਲ ਨੇ ਮੁਲਤਵੀ ਕੀਤੇ ਆਪ੍ਰੇਸ਼ਨ, ਜੈਸ਼ੰਕਰ ਨੇ ਕੀਤੀ ਮਦਦ ਦੀ ਪੇਸ਼ਕਸ਼

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


cherry

Content Editor

Related News