ਸੱਤਿਆਪਾਲ ਦੀ ਵੀਡੀਓ ਨੂੰ ਲੈ ਕੇ ਹੰਗਾਮਾ, ਰਾਜਪਾਲ ਨੇ ਕਿਹਾ- PM ਜੇਕਰ ਕਹਿਣਗੇ ਤਾਂ ਮੈਂ ਅਸਤੀਫਾ ਦੇ ਦਿਆਂਗਾ

Wednesday, Nov 24, 2021 - 03:52 AM (IST)

ਨਵੀਂ ਦਿੱਲੀ - ਮੇਘਾਲਿਆ ਦੇ ਰਾਜਪਾਲ ਸੱਤਿਆਪਾਲ ਮਲਿਕ ਦਾ ਇਕ ਹੋਰ ਬਿਆਨ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਿਹਾ ਹੈ, ਜਿਸ ਵਿਚ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਿੱਖਾਂ ਅਤੇ ਜਾਟਾਂ ਵਿਚ ਸੁਲ੍ਹਾ ਕਰਨ ਦੀ ਸਲਾਹ ਦਿੰਦੇ ਨਜ਼ਰ ਆ ਰਹੇ ਹਨ ਜਾਂ ਫਿਰ ਨਤੀਜੇ ਭੁਗਤਣੇ ਦੀ ਸਲਾਹ ਦੇ ਰਹੇ ਹਨ। ਵੀਡੀਓ ਸਾਹਮਣੇ ਆਉਣ ਤੋਂ ਬਾਅਦ ਸੱਤਿਆਪਾਲ ਮਲਿਕ ਨੇ ਕਿਹਾ ਕਿ ਜੇਕਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਨ੍ਹਾਂ ਨੂੰ ਅਸਤੀਫ਼ਾ ਦੇਣ ਲਈ ਕਹਿੰਦੇ ਹਨ ਤਾਂ ਉਹ ਆਪਣਾ ਅਹੁਦਾ ਛੱਡ ਦੇਣਗੇ।

ਇਹ ਵੀ ਪੜ੍ਹੋ - ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਆ ਸਕਦੀ ਹੈ ਵੱਡੀ ਗਿਰਾਵਟ, ਭਾਰਤ ਸਰਕਾਰ ਨੇ ਲਿਆ ਇਹ ਵੱਡਾ ਫੈਸਲਾ

ਵੀਡੀਓ ’ਚ ਮਲਿਕ ਕਹਿ ਰਹੇ ਹਨ ਕਿ ਮੈਂ ਉਨ੍ਹਾਂ (ਮੋਦੀ) ਨੂੰ ਮਿਲਣ ਗਿਆ ਸੀ। ਮੈਂ ਉਨ੍ਹਾਂ ਨੂੰ ਕਿਹਾ ਕਿ ਤੁਸੀਂ ਗਲਤਫਹਿਮੀ ’ਚ ਹੋ। ਇਨ੍ਹਾਂ ਸਿੱਖਾਂ ਨੂੰ ਹਰਾਇਆ ਨਹੀਂ ਜਾ ਸਕਦਾ। ਇਕ ਨਿੱਜੀ ਟੀ. ਵੀ. ਸਤਿਆਪਾਲ ਮਲਿਕ ਚੈਨਲ ’ਤੇ ਕਿਸਾਨਾਂ ਦੇ ਮੁੱਦੇ ’ਤੇ ਗੱਲ ਕਰ ਰਹੇ ਸਨ। ਜਦੋਂ ਐਂਕਰ ਨੇ ਕਿਸਾਨਾਂ ਨੂੰ ਭੜਕਾਉਣ ਦਾ ਸਵਾਲ ਪੁੱਛਿਆ ਤਾਂ ਮਲਿਕ ਗੁੱਸੇ ’ਚ ਆ ਗਏ। ਉਨ੍ਹਾਂ ਨੇ ਐਂਕਰ ਨੂੰ ਕਿਹਾ ਕਿ ਤੁਹਾਡੇ ਇੰਟਰਵਿਊ ’ਚ ਆ ਕੇ ਮੈਂ ਗਲਤੀ ਕੀਤੀ ਹੈ। ਤੁਹਾਡੇ ਕੋਲ ਰਾਜਪਾਲ ਨਾਲ ਗੱਲ ਕਰਨ ਸਲੀਕਾ ਵੀ ਨਹੀਂ ਹੈ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Inder Prajapati

Content Editor

Related News