ਕਸ਼ਮੀਰ ਘਾਟੀ ਦੇ ਪੰਚਾਇਤ ਘਰਾਂ ਦਾ ਹੋ ਰਿਹਾ ਹੈ ਨਵੀਨੀਕਰਨ
Sunday, Jul 11, 2021 - 02:11 PM (IST)
 
            
            ਬਡਗਾਮ- ਜੰਮੂ ਅਤੇ ਕਸ਼ਮੀਰ ਸਰਕਾਰ ਗ੍ਰਾਮੀਣ ਖੇਤਰ ਨੂੰ ਮਜ਼ਬੂਤ ਬਣਾਉਣ ਦੀਆਂ ਕੋਸ਼ਿਸ਼ਾਂ ਦੇ ਅਧੀਨ ਬਡਗਾਮ ਦੇ ਸ਼ੇਖਪੋਰਾ ਸਮੇਤ ਕਸ਼ਮੀਰ ਘਾਟੀ ਦੇ ਪੰਚਾਇਤ ਘਰਾਂ ਦਾ ਨਵੀਨੀਕਰਨ ਕਰ ਰਹੀ ਹੈ। ਸ਼ੇਖਪੋਰਾ ਪੰਚਾਇਤ ਘਰ ਦੀਆਂ ਕੰਧਾਂ ਅਤੇ ਜ਼ਮੀਨ ਨੂੰ ਪੱਕਾ ਕਰਨ ਦਾ ਕੰਮ ਪਹਿਲਾਂ ਹੀ ਸ਼ੁਰੂ ਹੋ ਚੁਕਿਆ ਹੈ ਤਾਂ ਕਿ ਮੈਂਬਰਾਂ ਨੂੰ ਲੋਕਾਂ ਦੇ ਵਿਕਾਸ ਲਈ ਕੰਮ ਕਰਨ ਲਈ ਇਕ ਆਰਾਮਦਾਇਕ ਜਗ੍ਹਾ ਮਿਲ ਸਕੇ। ਸਰਕਾਰ ਇਹ ਵੀ ਕਲਪਣਾ ਕਰਦੀ ਹੈ ਕਿ ਭਵਿੱਖ 'ਚ ਵੱਡੇ ਜਨਤਕ ਸਮਾਰੋਹਾਂ ਲਈ ਮੈਦਾਨ ਦਾ ਉਪਯੋਗ ਕੀਤਾ ਜਾ ਸਕਦਾ ਹੈ।
ਸਰਕਾਰੀ ਅਧਿਕਾਰੀਆਂ ਨੂੰ ਜਲਦ ਤੋਂ ਜਲਦ ਕੰਮ ਪੂਰਾ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ ਤਾਂ ਕਿ ਨਵੇਂ ਅਪਗਰੇਡ ਕੀਤੇ ਗਏ ਪੰਚਾਇਤ ਘਰ ਜਨਤਕ ਕੰਮਾਂ 'ਚ ਇਸਤੇਮਾਲ ਕੀਤੇ ਜਾ ਸਕਣ। ਖੇਤਰ ਦੇ ਸਥਾਨਕ ਲੋਕ ਸਰਕਾਰ ਦੇ ਇਸ ਕਦਮ ਦੀ ਸ਼ਲਾਘਾ ਕਰਦੇ ਹਨ, ਕਿਉਂਕਿ ਪੁਰਾਣੀ ਇਮਾਰਤ ਅਸੁਰੱਖਿਅਤ ਸੀ। ਨਵੀਨੀਕਰਨ ਤੋਂ ਬਾਅਦ, ਭਵਨ ਵਿਸ਼ਾਲ ਦਿਖਾਈ ਦੇਵੇਗਾ ਅਤੇ ਜਨਤਾ ਇਸ ਨੂੰ ਜ਼ਰੂਰਤ ਅਤੇ ਜਨਤਕ ਬੈਠਕਾਂ ਲਈ ਉਪਯੋਗ ਕਰ ਸਕਦੀ ਹੈ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            