ਇਨਸਾਨ ਬਣਿਆ ਹੈਵਾਨ; ਤਰਲੇ-ਮਿੰਨਤਾਂ ਕਰਦੀ ਰਹੀ ਜਨਾਨੀ, ਦਰਖ਼ਤ ਨਾਲ ਬੰਨ੍ਹ ਕੇ ਬੁਰੀ ਤਰ੍ਹਾਂ ਕੁੱਟਿਆ

Tuesday, Oct 13, 2020 - 11:43 AM (IST)

ਇਨਸਾਨ ਬਣਿਆ ਹੈਵਾਨ; ਤਰਲੇ-ਮਿੰਨਤਾਂ ਕਰਦੀ ਰਹੀ ਜਨਾਨੀ, ਦਰਖ਼ਤ ਨਾਲ ਬੰਨ੍ਹ ਕੇ ਬੁਰੀ ਤਰ੍ਹਾਂ ਕੁੱਟਿਆ

ਹਮੀਰਪੁਰ— ਉੱਤਰ ਪ੍ਰਦੇਸ਼ ਦੇ ਹਮੀਰਪੁਰ ਜ਼ਿਲ੍ਹੇ ਵਿਚ ਇਕ ਜਨਾਨੀ ਨਾਲ ਬੇਰਹਿਮੀ ਨਾਲ ਕੁੱਟਮਾਰ ਕੀਤੇ ਜਾਣ ਦੀ ਘਟਨਾ ਸਾਹਮਣੇ ਆਈ ਹੈ। ਇਸ ਘਟਨਾ ਦੀ ਵੀਡੀਓ ਵੀ ਵਾਇਰਲ ਹੋਈ ਹੈ। ਜਨਾਨੀ ਨੂੰ ਕਿਰਾਏ ਦੇ ਘਰ 'ਚ ਰਹਿੰਦੀ ਹੈ ਅਤੇ ਘਰ ਖਾਲੀ ਕਰਵਾਉਣ ਲਈ ਉਸ ਨੂੰ ਦਰਖ਼ਤ ਨਾਲ ਬੰਨ੍ਹ ਕੇ ਬੁਰੀ ਤਰ੍ਹਾਂ ਕੁੱਟਿਆ ਗਿਆ। ਉਸ ਦਾ ਸਾਰਾ ਸਾਮਾਨ ਬਾਹਰ ਸੜਕ 'ਤੇ ਸੁੱਟ ਦਿੱਤਾ ਗਿਆ। ਘਟਨਾ ਦੀ ਜਾਣਕਾਰੀ ਮਿਲਦੇ ਹੀ ਮੌਕੇ 'ਤੇ ਪੁੱਜੀ ਪੁਲਸ ਨੇ ਬੰਧਕ ਬਣਾਈ ਗਈ ਜਨਾਨੀ ਨੂੰ ਮੁਕਤ ਕਰਵਾਇਆ। ਪੁਲਸ ਨੇ ਇਸ ਮਾਮਲੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 

PunjabKesari

ਇਸ ਘਟਨਾ ਦਾ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਦੋਸ਼ ਹੈ ਕਿ ਇਲਾਕੇ ਦੀ ਭਗੀਰਥ ਪ੍ਰਜਾਪਤੀ ਨੇ ਇਕ ਜਨਾਨੀ ਨੂੰ ਆਪਣਾ ਮਕਾਨ ਕਿਰਾਏ 'ਤੇ ਦਿੱਤਾ ਸੀ। ਜਨਾਨੀ ਨੇ ਕੁਝ ਮਹੀਨਿਆਂ ਬਾਅਦ ਹੀ ਮਕਾਨ ਦਾ ਕਿਰਾਇਆ ਦੇਣਾ ਬੰਦ ਕਰ ਦਿੱਤਾ ਸੀ। ਇਸ ਗੱਲ ਤੋਂ ਨਾਰਾਜ਼ ਹੋ ਕੇ ਭਗੀਰਥ ਪ੍ਰਜਾਪਤੀ ਦੇ ਪਰਿਵਾਰਕ ਮੈਂਬਰਾਂ ਨੇ ਜਨਾਨੀ ਨੂੰ ਘਰ ਦੇ ਬਾਹਰ ਦਰਖ਼ਤ ਨਾਲ ਬੰਨ੍ਹ ਦਿੱਤਾ ਅਤੇ ਉਸ ਨੂੰ ਬੁਰੀ ਤਰ੍ਹਾਂ ਨਾਲ ਕੁੱਟਿਆ। ਇਸ ਦੌਰਾਨ ਜਨਾਨੀ ਤਰਲੇ-ਮਿੰਨਤਾਂ ਕਰਦੀ ਰਹੀ ਪਰ ਕਿਸੇ ਦਾ ਦਿਲ ਨਹੀਂ ਪਸੀਜਿਆ। ਘਟਨਾ ਦੀ ਜਾਣਕਾਰੀ ਮਿਲਦੇ ਹੀ ਮੌਕੇ 'ਤੇ ਪੁੱਜੀ ਪੁਲਸ ਨੇ ਬੰਧਕ ਬਣਾਈ ਗਈ ਜਨਾਨੀ ਨੂੰ ਮੁਕਤ ਕਰਵਾਉਂਦੇ ਹੋਏ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਏ. ਐੱਸ. ਪੀ. ਸੰਤੋਸ਼ ਕੁਮਾਰ ਨੇ ਕਿਹਾ ਕਿ ਘਟਨਾ ਵਿਚ ਜੋ ਵੀ ਦੋਸ਼ੀ ਹੈ, ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ: UP 'ਚ ਦਰਦਨਾਕ ਘਟਨਾ: 3 ਦਲਿਤ ਭੈਣਾਂ 'ਤੇ ਤੇਜ਼ਾਬੀ ਹਮਲਾ, ਇਕ ਦਾ ਚਿਹਰਾ ਝੁਲਸਿਆ


author

Tanu

Content Editor

Related News