''ਵਨ ਟ੍ਰਿਲੀਅਨ ਡਾਲਰ'' ਦੀ ਅਰਥਵਿਵਸਥਾ ਬਣੇਗਾ ਉੱਤਰ ਪ੍ਰਦੇਸ਼: CM ਯੋਗੀ

Saturday, Jan 25, 2025 - 11:21 AM (IST)

''ਵਨ ਟ੍ਰਿਲੀਅਨ ਡਾਲਰ'' ਦੀ ਅਰਥਵਿਵਸਥਾ ਬਣੇਗਾ ਉੱਤਰ ਪ੍ਰਦੇਸ਼: CM ਯੋਗੀ

ਲਖਨਊ- ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਸ਼ੁੱਕਰਵਾਰ ਨੂੰ ਦਾਅਵਾ ਕੀਤਾ ਕਿ ਅਗਲੇ 4 ਸਾਲਾਂ ਵਿਚ ਉੱਤਰ ਪ੍ਰਦੇਸ਼ 'ਵਨ ਟ੍ਰਿਲੀਅਨ ਡਾਲਰ' ਦੀ ਅਰਥਵਿਵਸਥਾ ਬਣਨ ਦਾ ਟੀਚਾ ਹਾਸਲ ਕਰ ਲਵੇਗਾ। ਅਵਧ ਸ਼ਿਲਪਗ੍ਰਾਮ ਵਿਚ ਉੱਤਰ ਪ੍ਰਦੇਸ਼ ਦਿਵਸ ਮੌਕੇ ਉਨ੍ਹਾਂ ਨੇ ਕਿਹਾ ਕਿ 2016-17 ਵਿਚ ਉੱਤਰ ਪ੍ਰਦੇਸ਼ ਦੀ ਅਰਥਵਿਵਸਥਾ 12 ਲੱਖ ਕਰੋੜ ਰੁਪਏ ਸੀ, ਜੋ ਹੁਣ 27 ਲੱਖ ਕਰੋੜ ਰੁਪਏ ਤੋਂ ਵੱਧ ਹੋ ਗਈ ਹੈ। ਅਗਲੇ 4 ਸਾਲਾਂ ਦੇ ਅੰਦਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਜ਼ਨ ਮੁਤਾਬਕ ਉੱਤਰ ਪ੍ਰਦੇਸ਼ ਵਨ ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਦੇ ਰੂਪ ਵਿਚ ਆਪਣੇ ਆਪ ਨੂੰ ਸਥਾਪਿਤ ਕਰੇਗਾ।

ਉੱਤਰ ਪ੍ਰਦੇਸ਼ ਦੀ ਗੌਰਵਸ਼ਾਲੀ ਯਾਤਰਾ ਅਤੇ ਪ੍ਰਾਪਤੀਆਂ ਨੂੰ ਸਮਰਪਿਤ ਉੱਤਰ ਪ੍ਰਦੇਸ਼ ਦਿਵਸ ਦਾ ਖ਼ਾਸ ਸ਼ੁੱਭ ਆਰੰਭ ਲਖਨਊ ਦੇ ਅਵਧ ਸ਼ਿਲਪ ਗ੍ਰਾਮ ਵਿਚ ਹੋਇਆ। 24 ਜਨਵਰੀ ਤੋਂ 26 ਜਨਵਰੀ ਤੱਕ ਚੱਲਣ ਵਾਲੇ ਇਸ ਤਿੰਨ ਦਿਨਾਂ ਸਮਾਰੋਹ ਦਾ ਉਦਘਾਟਨ ਦੇਸ਼ ਦੇ ਉੱਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਕੀਤਾ। 

ਇਸ ਇਤਿਹਾਸਕ ਮੌਕੇ 'ਤੇ ਰਾਜਪਾਲ ਆਨੰਦੀਬੇਨ ਪਟੇਲ ਅਤੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਵੀ ਮੌਜੂਦ ਰਹੇ। ਇਸ ਪ੍ਰੋਗਰਾਮ ਵਿਚ ਮੁੱਖ ਮੰਤਰੀ ਯੁਵਾ ਉਦਮੀ ਵਿਕਾਸ ਅਭਿਆਨ (ਸੀ.ਐਮ ਯੁਵਾ) ਦਾ ਈ-ਪੋਰਟਲ ਲਾਂਚ ਕੀਤਾ ਗਿਆ ਅਤੇ 25 ਹਜ਼ਾਰ ਨੌਜਵਾਨ ਉੱਦਮੀਆਂ ਨੂੰ ਆਪਣੇ ਉਦਯੋਗ ਸਥਾਪਤ ਕਰਨ ਲਈ ਕਰਜ਼ੇ ਅਤੇ ਮਨਜ਼ੂਰੀ ਪੱਤਰ ਵੰਡੇ ਗਏ। ਇਸ ਤੋਂ ਇਲਾਵਾ ਸੂਬੇ ਦੇ ਛੇ ਵਿਅਕਤੀਆਂ ਨੂੰ ਉੱਤਰ ਪ੍ਰਦੇਸ਼ ਗੌਰਵ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ।


author

Tanu

Content Editor

Related News