ਕੋਰੋਨਾ ਦਾ ਅਸਰ: ਪੜ੍ਹਾਈ ਦਾ ਬੋਝ ਹੋਵੇਗਾ ਘੱਟ, UP ਬੋਰਡ ਨੇ ਵੀ 30% ਸਿਲੇਬਸ ਘਟਾਇਆ

07/16/2020 8:08:05 PM

ਨਵੀਂ ਦਿੱਲੀ - ਸ਼ਾਸਨ ਨੇ ਬੋਰਡ ਦੇ ਪ੍ਰਸਤਾਵ 'ਤੇ ਮੋਹਰ ਲਗਾ ਦਿੱਤੀ ਹੈ। ਹੁਣ ਬਚਿਆ ਹੋਇਆ 70 ਫ਼ੀਸਦੀ ਕੋਰਸ 3 ਭਾਗ 'ਚ ਪੜ੍ਹਾਇਆ ਜਾਵੇਗਾ। ਇਸ ਦੇ ਪਹਿਲੇ ਭਾਗ 'ਚ ਉਹ ਕੋਰਸ ਹੋਣਗੇ ਜਿਸ ਨੂੰ ਸ਼੍ਰੇਣੀ-ਅਧਾਰਤ, ਵਿਸ਼ੇ ਅਨੁਸਾਰ ਅਤੇ ਚੈਪਟਰ-ਵਾਈਜ਼ ਵੀਡੀਓ ਬਣਾ ਕੇ ਆਨਲਾਈਨ ਪੜ੍ਹਾਇਆ ਜਾਵੇਗਾ। ਇਸ ਪੂਰੇ ਕੋਰਸ ਨੂੰ ਟੀ.ਵੀ. ਚੈਨਲ 'ਤੇ ਵੀ ਪ੍ਰਸਾਰਿਤ ਕੀਤਾ ਜਾਵੇਗਾ। ਦੂਜੇ ਭਾਗ 'ਚ ਉਹ ਕੋਰਸ ਲਿਆ ਜਾਵੇਗਾ, ਜਿਸ ਨੂੰ ਵਿਦਿਆਰਥੀ ਖੁਦ ਪੜ੍ਹ ਸਕਣ। ਇਸ ਤੋਂ ਬਾਅਦ ਤੀਜਾ ਭਾਗ ਪ੍ਰੋਜੈਕਟ ਆਧਾਰਿਤ ਹੋਵੇਗਾ। ਇਸ ਦੇ ਲਈ ਤਿਆਰ ਅਕਾਦਮਿਕ ਕੈਲੰਡਰ ਜਲਦ ਜਾਰੀ ਹੋਵੇਗਾ।

ਉਥੇ ਹੀ ਬੀਤੇ ਹਫ਼ਤੇ ਸਰਕਾਰ ਨੇ ਸੀ.ਬੀ.ਐੱਸ.ਈ. ਦੇ ਸਿਲੇਬਸ ਨੂੰ 30 ਫ਼ੀਸਦੀ ਤੱਕ ਘਟਾਉਣ ਦਾ ਫ਼ੈਸਲਾ ਲਿਆ ਹੈ, ਜਿਸ ਤੋਂ ਬਾਅਦ ਸੀ.ਬੀ.ਐੱਸ.ਈ. ਨੇ ਨਵੇਂ ਸੈਸ਼ਨ 2020-21 ਦਾ ਨਵਾਂ ਪਾਠਕ੍ਰਮ ਵਿਦਿਆਰਥੀਆਂ ਲਈ ਜਾਰੀ ਕਰ ਦਿੱਤਾ ਹੈ। ਦੱਸ ਦਈਏ ਕਿ ਸਿਲੇਬਸ 'ਚ ਇਹ ਬਦਲਾਅ ਸਿਰਫ 9ਵੀਂ ਤੋਂ 12ਵੀਂ ਤੱਕ ਦੀਆਂ ਜਮਾਤਾਂ ਲਈ ਕੀਤਾ ਗਿਆ ਹੈ।

ਵਿਦਿਆਰਥੀ ਸੀ.ਬੀ.ਐੱਸ.ਈ. ਦੀ ਅਧਿਕਾਰਕ ਵੈੱਬਸਾਈਟ ਜਾਂ ਇੱਥੇ ਦਿੱਤੇ ਗਏ ਲਿੰਕ ਦੇ ਜ਼ਰੀਏ ਪੂਰਾ ਪਾਠਕ੍ਰਮ ਦੇਖ ਸਕਦੇ ਹਨ। ਇਸ ਬਾਰੇ ਮਨੁੱਖ ਸਰੋਤ ਵਿਕਾਸ ਮੰਤਰੀ ਡਾ. ਰਮੇਸ਼ ਪੋਖਰਿਆਲ ਨਿਸ਼ੰਕ ਨੇ ਟਵੀਟ ਕਰਕੇ ਕਿਹਾ ਕਿ ਲਰਨਿੰਗ ਅਚੀਵਮੈਂਟ ਦੇ ਮਹੱਤਵ ਨੂੰ ਧਿਆਨ 'ਚ ਰੱਖਦੇ ਹੋਏ ਅਤੇ ਮੁੱਖ ਧਾਰਨਾਵਾਂ ਨੂੰ ਬਰਕਰਾਰ ਰੱਖਦੇ ਹੋਏ ਸਿਲੇਬਸ ਨੂੰ 30% ਤੱਕ ਤਰਕਸ਼ੀਲ ਬਣਾਉਣ ਦਾ ਫ਼ੈਸਲਾ ਲਿਆ ਗਿਆ ਹੈ।

ਉਨ੍ਹਾਂ ਕਿਹਾ ਕਿ ਇਹ ਫ਼ੈਸਲਾ ਲੈਣ ਲਈ ਕੁੱਝ ਹਫਤੇ ਪਹਿਲਾਂ ਮੈਂ ਸਾਰੇ ਅਧਿਆਪਕਾਂ ਨਾਲ #SyllabusForStudents2020 'ਤੇ ਸੁਝਾਅ ਮੰਗੇ ਸੀ। ਮੈਨੂੰ ਇਹ ਸਾਂਝਾ ਕਰਣ 'ਚ ਖੁਸ਼ੀ ਹੋ ਰਹੀ ਹੈ ਕਿ ਪੂਰੇ ਦੇਸ਼ ਤੋਂ ਸਾਨੂੰ 1.5K ਤੋਂ ਜ਼ਿਆਦਾ ਸੁਝਾਅ ਮਿਲੇ। ਭਾਰੀ ਪ੍ਰਤੀਕਿਰਿਆ ਲਈ, ਤੁਹਾਨੂੰ ਸਾਰੀਆਂ ਨੂੰ ਧੰਨਵਾਦ। ਉਨ੍ਹਾਂ ਇਹ ਵੀ ਦੱਸਿਆ ਕਿ ਸੀ.ਬੀ.ਐੱਸ.ਈ. ਵੱਲੋਂ ਜਮਾਤ 9ਵੀਂ ਤੋਂ 12ਵੀਂ ਦੇ ਵਿਦਿਆਰਥੀਆਂ 'ਤੇ ਕੋਰਸ ਭਾਰ ਨੂੰ ਘੱਟ ਕਰਣ ਲਈ ਕੋਰਸ ਸੰਸ਼ੋਧਨ ਕੀਤਾ ਜਾ ਰਿਹਾ ਹੈ।


Inder Prajapati

Content Editor

Related News