ਭੋਲੇ ਬਾਬਾ ਦੇ ਸਤਿਸੰਗ ਦੌਰਾਨ ਮਚੀ ਭਾਜੜ, ਬੱਚਿਆਂ ਸਮੇਤ 122 ਲੋਕਾਂ ਦੀ ਮੌਤ

Tuesday, Jul 02, 2024 - 05:40 PM (IST)

ਭੋਲੇ ਬਾਬਾ ਦੇ ਸਤਿਸੰਗ ਦੌਰਾਨ ਮਚੀ ਭਾਜੜ, ਬੱਚਿਆਂ ਸਮੇਤ 122 ਲੋਕਾਂ ਦੀ ਮੌਤ

ਹਾਥਰਸ- ਉੱਤਰ ਪ੍ਰਦੇਸ਼ ਦੇ ਹਾਥਰਸ ਵਿਚ ਇੱਕ ਵੱਡਾ ਹਾਦਸਾ ਵਾਪਰ ਗਿਆ ਹੈ। ਇੱਥੇ ਸਤਿਸੰਗ ਦੌਰਾਨ ਭਾਜੜ ਮਚ ਗਈ। ਹਾਥਰਸ ਦੇ ਸਿਕੰਦਰਰਾਊ ਥਾਣਾ ਖੇਤਰ ਦੇ ਪਿੰਡ ਫੁੱਲਰਾਈ 'ਚ ਆਯੋਜਿਤ ਭੋਲੇ ਬਾਬਾ ਦੇ ਸਤਿਸੰਗ 'ਚ ਭਾਜੜ ਮਚ ਗਈ। ਇਸ ਹਾਦਸੇ 'ਚ 122 ਲੋਕਾਂ ਦੀ ਮੌਤ ਹੋ ਗਈ ਹੈ। ਮਰਨ ਵਾਲਿਆਂ ਵਿਚ ਜ਼ਿਆਦਾਤਰ ਔਰਤਾਂ ਅਤੇ ਬੱਚੇ ਸ਼ਾਮਲ ਹਨ। ਇਸ ਤੋਂ ਇਲਾਵਾ ਇਸ ਹਾਦਸੇ 'ਚ 100 ਤੋਂ ਵੱਧ ਸ਼ਰਧਾਲੂ ਜ਼ਖ਼ਮੀ ਵੀ ਹੋਏ ਹਨ। ਇਨ੍ਹਾਂ ਵਿਚ ਜ਼ਿਆਦਾਤਰ ਔਰਤਾਂ ਅਤੇ ਬੱਚੇ ਹਨ। ਸੀ. ਐਮ. ਓ ਨੇ ਇਸ ਦੀ ਪੁਸ਼ਟੀ ਕੀਤੀ ਹੈ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਉੱਚ ਅਧਿਕਾਰੀ ਵੀ ਮੌਕੇ 'ਤੇ ਪਹੁੰਚ ਗਏ ਹਨ। ਜਾਣਕਾਰੀ ਮੁਤਾਬਕ ਜ਼ਖਮੀਆਂ ਨੂੰ ਬੱਸ-ਟੈਂਟਾਂ 'ਚ ਲੱਦ ਕੇ ਜ਼ਿਲਾ ਹਸਪਤਾਲ ਲਿਜਾਇਆ ਗਿਆ। ਜ਼ਿਲ੍ਹਾ ਮੈਜਿਸਟ੍ਰੇਟ ਅਤੇ ਐਸ.ਪੀ ਮੌਕੇ 'ਤੇ ਪਹੁੰਚ ਗਏ ਹਨ। ਇਸ ਤੋਂ ਇਲਾਵਾ ਕਈ ਥਾਣਿਆਂ ਦੀ ਫੋਰਸ ਨੂੰ ਵੀ ਮੌਕੇ 'ਤੇ ਬੁਲਾਇਆ ਗਿਆ ਹੈ।

ਇਹ ਵੀ ਪੜ੍ਹੋ- ਆਸਾਮ 'ਚ ਹੜ੍ਹ ਦੀ ਸਥਿਤੀ ਹੋਈ ਹੋਰ ਗੰਭੀਰ, ਭਾਰਤੀ ਹਵਾਈ ਫ਼ੌਜ ਨੇ 13 ਲੋਕਾਂ ਨੂੰ ਬਚਾਇਆ

ਮੁੱਖ ਮੰਤਰੀ ਯੋਗੀ ਨੇ ਅਧਿਕਾਰੀਆਂ ਨੂੰ ਦਿੱਤੇ ਨਿਰਦੇਸ਼

ਇਸ ਮਾਮਲੇ ਦਾ ਨੋਟਿਸ ਲੈਂਦਿਆਂ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਅਧਿਕਾਰੀਆਂ ਨੂੰ ਰਾਹਤ ਕਾਰਜਾਂ ਵਿੱਚ ਜੁਟਣ ਲਈ ਕਿਹਾ ਹੈ। ਉਨ੍ਹਾਂ ਨੇ ਅਧਿਕਾਰੀਆਂ ਨੂੰ ਤੁਰੰਤ ਮੌਕੇ 'ਤੇ ਪਹੁੰਚ ਕੇ ਰਾਹਤ ਕਾਰਜ ਤੇਜ਼ ਕਰਨ ਦੇ ਨਿਰਦੇਸ਼ ਵੀ ਦਿੱਤੇ ਹਨ।

ਇਹ ਵੀ ਪੜ੍ਹੋ-  ਅਖਿਲੇਸ਼ ਬੋਲੇ- ਮੈਂ 80 ਦੀਆਂ 80 ਸੀਟਾਂ ਜਿੱਤ ਜਾਵਾਂ ਤਾਂ ਵੀ EVM 'ਤੇ ਭਰੋਸਾ ਨਹੀਂ ਹੋਵੇਗਾ

ਹਾਦਸੇ ਦੀ ਜਾਂਚ ਲਈ ਟੀਮ ਬਣਾਈ

ਸੂਤਰਾਂ ਮੁਤਾਬਕ ਘਟਨਾ ਦੇ ਕਾਰਨਾਂ ਦੀ ਜਾਂਚ ਲਈ ਏ. ਡੀ. ਜੀ ਆਗਰਾ ਅਤੇ ਅਲੀਗੜ੍ਹ ਕਮਿਸ਼ਨਰ ਦੀ ਟੀਮ ਬਣਾਈ ਗਈ ਹੈ।

ਇਹ ਵੀ ਪੜ੍ਹੋ- ਰਾਹੁਲ ਗਾਂਧੀ ਨੇ ਸੰਸਦ 'ਚ ਆਖ ਦਿੱਤੀ ਅਜਿਹੀ ਗੱਲ, ਭੜਕੇ PM ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ


author

Tanu

Content Editor

Related News