UP ''ਚ ਸਪਾ ਨੇਤਾ ਅਤੇ ਉਸ ਦੇ ਪੁੱਤਰ ਦੀ ਗੋਲੀ ਮਾਰ ਕੇ ਹੱਤਿਆ

05/19/2020 3:39:10 PM

ਸੰਭਲ-ਲਾਕਡਾਊਨ 4.0 ਦੌਰਾਨ ਅਪਰਾਧ ਰੁਕਣ ਦਾ ਨਾਂ ਲੈ ਰਹੇ ਹਨ। ਤਾਜ਼ਾ ਮਾਮਲਾ ਉੱਤਰ ਪ੍ਰਦੇਸ਼ ਦੇ ਸੰਭਲ ਜ਼ਿਲੇ ਤੋਂ ਸਾਹਮਣੇ ਆਇਆ ਹੈ, ਜਿੱਥੇ ਸਮਾਜਵਾਦੀ ਪਾਰਟੀ ਦੇ ਨੇਤਾ ਅਤੇ ਉਸ ਦੇ ਪੁੱਤਰ ਦੀ ਦਿਨ-ਦਿਹਾੜੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ । ਇਹ ਹੱਤਿਆ ਪਿੰਡ 'ਚ ਬਣ ਰਹੀ ਸੜਕ ਨੂੰ ਲੈ ਕੇ ਹੋਏ ਵਿਵਾਦ 'ਤੇ ਕੀਤੀ ਗਈ। ਹੱਤਿਆ ਦਾ ਲਾਈਵ ਵੀਡੀਓ ਵੀ ਕੈਮਰੇ 'ਚ ਕੈਦ ਹੈ। ਦੋਸ਼ੀ ਹਮਲਾ ਕਰਨ ਤੋਂ ਬਾਅਦ ਫਰਾਰ ਹੋ ਗਏ। ਸੰਭਲ ਐੱਸ.ਪੀ ਯੁਮਨਾ ਪ੍ਰਸਾਦ ਨੇ ਦੱਸਿਆ ਹੈ ਕਿ ਮਾਮਲੇ 'ਚ ਐੱਫ.ਆਈ.ਆਰ ਦਰਜ ਕੀਤੀ ਗਈ ਹੈ। 3 ਟੀਮਾਂ ਗਠਿਤ ਕੀਤੀਆਂ ਗਈਆਂ ਹਨ। ਕੁਝ ਲੋਕਾਂ ਨੂੰ ਹਿਰਾਸਤ 'ਚ ਲਿਆ ਗਿਆ ਅਤੇ ਜਾਂਚ ਜਾਰੀ ਹੈ।

ਦੱਸਣਯੋਗ ਹੈ ਕਿ ਇਹ ਮਾਮਲਾ ਸੰਭਲ ਜ਼ਿਲੇ ਦੇ ਬਹਿਜੋਈ ਥਾਣਾ ਖੇਤਰ ਦਾ ਹੈ। ਇੱਥੇ ਸ਼ਮਸੋਈ ਪਿੰਡ 'ਚ ਸੜਕ ਨੂੰ ਲੈ ਕੇ ਦੋ ਪੱਖਾਂ 'ਚ ਲੜਾਈ ਹੋ ਗਈ। ਸਪਾ ਨੇਤਾ ਦੀ ਪਤਨੀ ਪਿੰਡ ਦੀ ਸਰਪੰਚ ਹੈ। ਪਿੰਡ 'ਚ ਇਕ ਸੜਕ ਬਣਾਉਣ ਦਾ ਕੰਮ ਚੱਲ ਰਿਹਾ ਸੀ। ਜਿਸ ਦਾ ਕੁਝ ਲੋਕ ਵਿਰੋਧ ਕਰ ਰਹੇ ਸੀ, ਜਿਸ ਤੋਂ ਬਾਅਦ ਦੋਵਾਂ ਪੱਖਾਂ 'ਚ ਲੜਾਈ ਹੋ ਗਈ। ਲੜਾਈ ਇੰਨੀ ਵੱਧ ਗਈ ਕਿ ਮੌਕੇ 'ਤੇ ਗੋਲੀ ਚੱਲ ਗਈ, ਜਿਸ ਕਾਰਨ ਸਪਾ ਨੇਤਾ ਛੋਟੇ ਲਾਲ ਦਿਵਾਕਰ ਅਤੇ ਉਸ ਦੇ ਪੁੱਤਰ ਦੀ ਗੋਲੀ ਵੱਜਣ 'ਤੇ ਮੌਕੇ 'ਤੇ ਹੀ ਮੌਤ ਹੋ ਗਈ। ਜਦੋਂ ਇਹ ਘਟਨਾ ਵਾਪਰੀ ਤਾਂ ਉਸ ਸਮੇ ਲੋਕਾਂ ਨੇ ਇਸ ਦੀ ਵੀਡੀਓ ਮੋਬਾਇਲ ਸ਼ੂਟ ਕਰ ਲਿਆ।  


Iqbalkaur

Content Editor

Related News