ਦੁਖ਼ਦ ਖ਼ਬਰ; ਗਲੇ 'ਚ ਪੈਨਸਿਲ ਦਾ ਛਿਲਕਾ ਫਸਣ ਕਾਰਨ 6 ਸਾਲਾ ਬੱਚੀ ਦੀ ਮੌਤ

Saturday, Dec 24, 2022 - 01:41 PM (IST)

ਦੁਖ਼ਦ ਖ਼ਬਰ; ਗਲੇ 'ਚ ਪੈਨਸਿਲ ਦਾ ਛਿਲਕਾ ਫਸਣ ਕਾਰਨ 6 ਸਾਲਾ ਬੱਚੀ ਦੀ ਮੌਤ

ਹਮੀਰਪੁਰ- ਉੱਤਰ ਪ੍ਰਦੇਸ਼ ਦੇ ਹਮੀਰਪੁਰ ਤੋਂ ਇਕ ਦੁਖ਼ਦ ਘਟਨਾ ਸਾਹਮਣੇ ਆਈ ਹੈ। ਇੱਥੇ 6 ਸਾਲਾ ਬੱਚੀ ਦੇ ਗਲੇ ਵਿਚ ਪੈਨਸਿਲ ਦੀ ਸ਼ੇਵਿੰਗ (ਛਿਲਕਾ) ਫਸ ਜਾਣ ਕਾਰਨ ਮੌਤ ਹੋ ਗਈ। ਬੱਚੀ ਪਹਿਲੀ ਜਮਾਤ ਦੀ ਵਿਦਿਆਰਥਣ ਸੀ। ਬੱਚੀ ਆਰਕੀਤਾ ਆਪਣੇ ਭੈਣ-ਭਰਾਵਾਂ ਨਾਲ ਆਪਣੇ ਘਰ ਦੀ ਛੱਤ 'ਤੇ ਪੜ੍ਹ ਰਹੀ ਸੀ। ਉਹ ਸ਼ਾਰਪਨਰ (ਕਟਰ) ਨੂੰ ਮੂੰਹ ਵਿਚ ਦਬਾਅ ਕੇ ਪੈਨਸਿਲ ਛਿੱਲ ਰਹੀ ਸੀ। ਫਿਰ ਕਟਰ ਤੋਂ ਪੈਨਸਿਲ ਦੀ ਸ਼ੇਵ (ਛਿਲਕ) ਨਿਕਲੀ ਅਤੇ ਉਸ ਦੀ ਸਾਹ ਨਲੀ ਵਿਚ ਫਸ ਗਈ।

ਇਹ ਵੀ ਪੜ੍ਹੋ- ਪੁਲਸ ਨੂੰ ਝਾੜੀਆਂ 'ਚੋਂ ਭੁੱਖ ਨਾਲ ਤੜਫਦੀ ਮਿਲੀ ਨਵਜਨਮੀ ਬੱਚੀ, SHO ਦੀ ਪਤਨੀ ਨੇ ਆਪਣਾ ਦੁੱਧ ਪਿਲਾ ਬਚਾਈ ਜਾਨ

ਪੈਨਸਿਲ ਦੀ ਛਿਲਕ ਫਸ ਜਾਣ ਕਾਰਨ ਬੱਚੀ ਸਾਹ ਨਹੀਂ ਲੈ ਸਕੀ ਅਤੇ ਉਸ ਦੀ ਹਾਲਤ ਵਿਗੜਨ 'ਤੇ ਉਸਦੇ ਭੈਣ-ਭਰਾਵਾਂ ਨੇ ਆਪਣੇ ਮਾਪਿਆਂ ਨੂੰ ਜਾਣਕਾਰੀ ਦਿੱਤੀ। ਜਿਨ੍ਹਾਂ ਨੇ ਬੱਚੀ ਨੂੰ ਤੁਰੰਤ ਕਮਿਊਨਿਟੀ ਹੈਲਥ ਸੈਂਟਰ ਪਹੁੰਚਾਇਆ, ਜਿੱਥੇ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮਾਪਿਆਂ ਨੇ ਪੋਸਟਮਾਰਟਮ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਅਤੇ ਲਾਸ਼ ਲੈ ਕੇ ਘਰ ਪਰਤ ਗਏ।

ਇਹ ਵੀ ਪੜ੍ਹੋ- ਮਹਾਕਾਲੇਸ਼ਵਰ ਮੰਦਰ ਦੇ ਗਰਭ ਗ੍ਰਹਿ 'ਚ ਅੱਜ ਤੋਂ 5 ਜਨਵਰੀ ਤੱਕ ਸ਼ਰਧਾਲੂਆਂ ਦੀ ਐਂਟਰੀ 'ਤੇ ਲੱਗੀ ਪਾਬੰਦੀ, ਜਾਣੋ ਵਜ੍ਹਾ

 


author

Tanu

Content Editor

Related News