ਯੂ.ਪੀ. ਦੇ ਇਸ ਮੰਦਰ ''ਚ ਹੁੰਦੀ ਹੈ ਰਾਵਣ ਦੀ ਪੂਜਾ, ਦੁਸਹਿਰੇ ਦੇ ਦਿਨ ਹੀ ਖੁੱਲ੍ਹਦਾ ਹੈ ਇਹ ਮੰਦਰ

Tuesday, Oct 08, 2019 - 04:37 PM (IST)

ਯੂ.ਪੀ. ਦੇ ਇਸ ਮੰਦਰ ''ਚ ਹੁੰਦੀ ਹੈ ਰਾਵਣ ਦੀ ਪੂਜਾ, ਦੁਸਹਿਰੇ ਦੇ ਦਿਨ ਹੀ ਖੁੱਲ੍ਹਦਾ ਹੈ ਇਹ ਮੰਦਰ

ਕਾਨਪੁਰ— ਦੁਸਹਿਰੇ ਦੇ ਤਿਉਹਾਰ 'ਤੇ ਉਂਝ ਤਾਂ ਭਗਵਾਨ ਸ਼੍ਰੀਰਾਮ ਦੀ ਆਰਤੀ ਕੀਤੀ ਜਾਂਦੀ ਹੈ ਪਰ ਯੂ.ਪੀ. 'ਚ ਇਕ ਅਜਿਹਾ ਮੰਦਰ ਹੈ, ਜਿੱਥੇ ਰਾਵਣ ਦੀ ਪੂਜਾ ਕੀਤੀ ਜਾਂਦੀ ਹੈ। ਇਹ ਮੰਦਰ ਕਾਨਪੁਰ ਦੇ ਸ਼ਿਵਾਲਾ ਰੋਡ 'ਤੇ ਸਥਿਤ ਹੈ। ਖਾਸ ਗੱਲ ਇਹ ਹੈ ਕਿ ਇਹ ਮੰਦਰ ਸਿਰਫ਼ ਦੁਸਹਿਰੇ ਵਾਲੇ ਦਿਨ ਹੀ ਖੋਲ੍ਹਿਆ ਜਾਂਦਾ ਹੈ ਅਤੇ ਰਾਵਣ ਦਹਿਨ ਤੋਂ ਬਾਅਦ ਇਸ ਨੂੰ ਬੰਦ ਕਰ ਦਿੱਤਾ ਜਾਂਦਾ ਹੈ। ਰਾਵਣ ਦੀ ਪੂਜਾ ਕਰਨ ਵਾਲੇ ਲੋਕ ਮੰਨਦੇ ਹਨ ਕਿ ਰਾਵਣ ਇਕ ਮਹਾਨ ਵਿਦਵਾਨ ਵੀ ਸੀ, ਇਸ ਲਈ ਦੁਸਹਿਰੇ ਵਾਲੇ ਦਿਨ ਲੋਕ ਮੰਦਰ ਜਾ ਕੇ ਰਾਵਣ ਦੀ ਪੂਜਾ ਕਰਦੇ ਹਨ ਅਤੇ ਆਸ਼ੀਰਵਾਦ ਲੈਂਦੇ ਹਨ। ਇਸ ਮੰਦਰ ਦਾ ਨਾਂ ਦਸ਼ਾਨਨ ਮੰਦਰ ਹੈ। ਮੰਨਿਆ ਜਾਂਦਾ ਹੈ ਕਿ 1890 'ਚ ਗੁਰੂ ਪ੍ਰਸਾਦ ਸ਼ੁਕਲ ਨੇ ਮੰਦਰ ਦੀ ਸਥਾਪਨਾ ਕੀਤੀ ਸੀ। ਇਕ ਸਥਾਨਕ ਨੌਜਵਾਨ ਨੇ ਦੱਸਿਆ,''ਅਸੀਂ ਹਰ ਸਾਲ ਇੱਥੇ ਆ ਕੇ ਰਾਵਣ ਦੀ ਪੂਜਾ ਕਰਦੇ ਹਾਂ। ਉਨ੍ਹਾਂ ਦੀ ਆਰਤੀ ਉਤਾਰਨ ਤੋਂ ਬਾਅਦ ਸਾਡੀਆਂ ਇੱਛਾਵਾਂ ਪੂਰੀਆਂ ਹੁੰਦੀਆਂ ਹਨ।''PunjabKesariਸਾਲ 'ਚ ਇਕ ਵਾਰ ਸਿਰਫ਼ ਦੁਸਹਿਰੇ ਵਾਲੇ ਦਿਨ ਖੁੱਲ੍ਹਦਾ ਹੈ ਇਹ ਮੰਦਰ
ਇਕ ਹੋਰ ਸ਼ਰਧਾਲੂ ਨੇ ਦੱਸਿਆ,''ਇਹ ਮੰਦਰ ਸਾਲ 'ਚ ਇਕ ਵਾਰ ਸਿਰਫ਼ ਦੁਸਹਿਰੇ ਵਾਲੇ ਦਿਨ ਖੁੱਲ੍ਹਦਾ ਹੈ। ਰਾਵਣ ਇਕ ਮਹਾਨ ਵਿਦਵਾਨ ਸੀ। ਉਨ੍ਹਾਂ ਨੂੰ ਮੰਨਣ ਵਾਲੇ ਜ਼ਿਆਦਾਤਰ ਚੈਤਰੀ ਅਤੇ ਠਾਕੁਰ ਸਮਾਜ ਦੇ ਹਨ।'' ਦੁਸਹਿਰੇ ਵਾਲੇ ਦਿਨ ਰਾਵਣ ਦੀ ਮੂਰਤੀ ਨੂੰ ਫੁੱਲਾਂ ਨਾਲ ਸਜਾਇਆ ਜਾਂਦਾ ਹੈ ਅਤੇ ਆਰਤੀ ਉਤਾਰੀ ਜਾਂਦੀ ਹੈ। ਇਸ ਤੋਂ ਇਲਾਵਾ ਸ਼ਰਧਾਲੂ ਤੇਲ ਦੇ ਦੀਵੇ ਜਗਾਉਂਦੇ ਹਨ ਅਤੇ ਮੂਰਤੀ ਦੇ ਸਾਹਮਣੇ ਮੰਤਰਾਂ ਪੜ੍ਹਦੇ ਹਨ। ਰਾਵਣ ਦਾ ਪੁਤਲਾ ਸਾੜੇ ਜਾਣ ਤੋਂ ਬਾਅਦ ਮੰਦਰ ਬੰਦ ਕਰ ਦਿੱਤਾ ਜਾਂਦਾ ਹੈ।PunjabKesariਬੁਰਾਈ 'ਤੇ ਚੰਗਿਆਈ ਦੀ ਜਿੱਤ ਦਾ ਤਿਉਹਾਰ ਦੁਸਹਿਰਾ
ਜ਼ਿਕਰਯੋਗ ਹੈ ਕਿ ਅੱਜ ਯਾਨੀ ਮੰਗਲਵਾਰ ਨੂੰ ਪੂਰੇ ਦੇਸ਼ 'ਚ ਧੂਮਧਾਮ ਨਾਲ ਦੁਸਹਿਰੇ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਇਹ ਤਿਉਹਾਰ ਬੁਰਾਈ 'ਤੇ ਚੰਗਿਆਈ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਅਜਿਹੀ ਮਾਨਤਾ ਹੈ ਕਿ ਭਗਵਾਨ ਸ਼੍ਰੀਰਾਮ ਨੇ ਅੱਜ ਦੇ ਦਿਨ ਹੀ ਲੰਕਾ 'ਚ ਰਾਵਣ ਨੂੰ ਮਾਰਿਆ ਸੀ, ਉਦੋਂ ਤੋਂ ਦੁਸਹਿਰੇ ਦਾ ਤਿਉਹਾਰ ਮਨਾਉਂਦੇ ਆ ਰਹੇ ਹਨ।


author

DIsha

Content Editor

Related News