UP ਪੁਲਸ-ਥਾਣਾ ਇੰਚਾਰਜ ਭਰਤੀ 2017 ਦਾ ਚੋਣ ਨਤੀਜਾ ਰੱਦ, HC ਵੱਲੋਂ ਨਵੀਂ ਲਿਸਟ ਜਾਰੀ ਕਰਨ ਦੇ ਆਦੇਸ਼
Wednesday, Sep 11, 2019 - 09:17 PM (IST)

ਪ੍ਰਯਾਗਰਾਜ— ਇਲਹਾਬਾਦ ਹਾਈ ਕੋਰਟ ਨੇ ਥਾਣਾ ਇੰਚਾਰਜ 2017 ਦਾ ਫਾਇਨਲ ਰਿਜ਼ਲਟ ਰੱਦ ਕਰ ਦਿੱਤਾ ਹੈ। ਹਾਈ ਕੋਰਟ ਨੇ ਇਸ ਭਰਤੀ ਦਾ ਰਿਜ਼ਲਟ ਫਿਰ ਨਵੇਂ ਸਿਰੇ ਤੋਂ ਤਿਆਰ ਕਰਨ ਤੋਂ ਬਾਅਦ ਜਾਰੀ ਕਰਨ ਦਾ ਆਦੇਸ਼ ਦਿੱਤਾ ਹੈ। ਜ਼ਿਕਰਯੋਗ ਹੈ ਕਿ ਇਸ ਭਰਤੀ 'ਚ ਚੁਣੇ ਗਏ ਉਮੀਦਵਾਰ ਸਿਖਲਾਈ ਲੈ ਕੇ ਨਿਯੁਕਤ ਵੀ ਹੋ ਚੁੱਕੇ ਹਨ। ਹੁਣ ਅਜਿਹੇ 'ਚ ਨਤੀਜਿਆਂ ਨੂੰ ਰੱਦ ਕਰਨ ਤੋਂ ਬਾਅਦ ਉਨ੍ਹਾਂ ਦੀ ਨੌਕਰੀ ਖਤਰੇ 'ਚ ਆ ਸਕਦੀ ਹੈ।
ਜ਼ਿਕਰਯੋਗ ਹੈ ਕਿ 2017 'ਚ ਥਾਣਾ ਇੰਚਾਰਜ ਲਈ 2707 ਅਹੁਦਿਆਂ ਦਾ ਵਿਗਿਆਪਨ ਜਾਰੀ ਕੀਤਾ ਗਿਆ ਸੀ। ਇਸ ਦੀ ਪ੍ਰੀਖਿਆ ਤੋਂ ਬਾਅਦ ਕਈ ਵਾਰ ਸੋਧ ਕੀਤੇ ਨਤੀਜੇ ਜਾਰੀ ਕੀਤੇ ਗਏ। ਆਖਰੀ ਵਾਰ 28 ਫਰਵਰੀ 2019 ਨੂੰ ਇਸ ਦੇ ਨਤੀਜੇ ਜਾਰੀ ਕੀਤੇ ਗਏ ਸਨ। ਨਿਯੁਕਤੀ ਤੋਂ ਬਾਅਧ ਵੀ ਨਤੀਜਿਆਂ ਖਿਲਾਫ 130 ਪਟੀਸ਼ਨ ਦਾਖਲ ਹੋਏ। ਸੁਣਵਾਈ ਕਰਦੇ ਹੋਏ ਅਦਾਲਤ ਨੇ ਬੁੱਧਵਾਰ ਨੂੰ ਸਾਰੀਆਂ ਸ਼ਿਕਾਇਤਾਂ ਦਾ ਨਿਪਟਾਰਾ ਕਰਕੇ ਮੁੜ ਨਤੀਜੇ ਜਾਰੀ ਕਰਨ ਦੇ ਆਦੇਸ਼ ਦਿੱਤੇ।