ਅਤੀਕ-ਅਸ਼ਰਫ਼ ਕਤਲਕਾਂਡ ਦੀ ਜਾਂਚ ਲਈ ਉੱਤਰ ਪ੍ਰਦੇਸ਼ ਪੁਲਸ ਨੇ ਗਠਿਤ ਕੀਤੀ SIT
Monday, Apr 17, 2023 - 02:04 PM (IST)

ਲਖਨਊ (ਭਾਸ਼ਾ)- ਮਾਫ਼ੀਆ ਅਤੇ ਸਾਬਕਾ ਸੰਸਦ ਮੈਂਬਰ ਅਤੀਕ ਅਹਿਮਦ ਅਤੇ ਉਸ ਦੇ ਭਰਾ ਅਸ਼ਰਫ਼ ਦਾ ਪੁਲਸ ਹਿਰਾਸਤ 'ਚ ਗੋਲੀ ਮਾਰ ਕੇ ਕਤਲ ਕੀਤੇ ਜਾਣ ਦੇ ਮਾਮਲੇ ਦੀ ਜਾਂਚ ਲਈ ਉੱਤਰ ਪ੍ਰਦੇਸ਼ ਪੁਲਸ ਨੇ ਤਿੰਨ ਮੈਂਬਰ ਵਿਸ਼ੇਸ਼ ਜਾਂਚ ਦਲ (ਐੱਸ.ਆਈ.ਟੀ.) ਦਾ ਗਠਨ ਕੀਤਾ। ਵਿਸ਼ੇਸ਼ ਪੁਲਸ ਜਨਰਲ ਡਾਇਰੈਕਟਰ ਪ੍ਰਸ਼ਾਂਤ ਕੁਮਾਰ ਨੇ ਸੋਮਵਾਰ ਨੂੰ ਇਕ ਬਿਆਨ 'ਚ ਦੱਸਿਆ ਕਿ ਪ੍ਰਯਾਗਰਾਜ ਦੇ ਪੁਲਸ ਕਮਿਸ਼ਨਰ ਆਰ.ਕੇ. ਵਿਸ਼ਵਕਰਮਾ ਦੇ ਆਦੇਸ਼ 'ਤੇ ਐਡੀਸ਼ਨਲ ਪੁਲਸ ਡਿਪਟੀ ਕਮਿਸ਼ਨਰ, ਅਪਰਾਧ ਦੀ ਅਗਵਾਈ 'ਚ ਤਿੰਨ ਮੈਂਬਰੀ ਐੱਸ.ਆਈ.ਟੀ. ਗਠਿਤ ਕੀਤੀ ਗਈ ਹੈ।
ਇਹ ਵੀ ਪੜ੍ਹੋ : ਅਤੀਕ-ਅਸ਼ਰਫ ਦੇ ਕਤਲ ਮਗਰੋਂ ਐਕਸ਼ਨ 'ਚ ਯੋਗੀ ਸਰਕਾਰ, ਨਿਆਂਇਕ ਜਾਂਚ ਕਮਿਸ਼ਨ ਦਾ ਕੀਤਾ ਗਠਨ
ਉਨ੍ਹਾਂ ਦੱਸਿਆ ਕਿ ਗੁਣਵੱਤਾਪੂਰਨ ਅਤੇ ਸਮੇਂਬੱਧ ਜਾਂਚ ਯਕੀਨੀ ਕਰਨ ਲਈ ਤਿੰਨ ਮੈਂਬਰ ਨਿਗਰਾਨੀ ਟੀਮ ਦਾ ਵੀ ਗਠਨ ਕੀਤਾ ਗਿਆ ਹੈ। ਬਿਆਨ 'ਚ ਕਿਹਾ ਗਿਆ ਹੈ ਕਿ ਇਸ ਟੀਮ ਦੇ ਮੁੱਖੀ ਪ੍ਰਯਾਗਰਾਜ ਦੇ ਐਡੀਸ਼ਨਲ ਪੁਲਸ ਜਨਰਲ ਡਾਇਰੈਕਟਰ ਹੋਣਗੇ ਅਤੇ ਪ੍ਰਯਾਗਰਾਜ ਦੇ ਪੁਲਸ ਕਮਿਸ਼ਨਰ ਅਤੇ ਲਖਨਊ ਸਥਿਤ ਕਾਨੂੰਨ ਵਿਗਿਆਨ ਪ੍ਰਯੋਗਸ਼ਾਲਾ ਦੇ ਡਾਇਰੈਕਟਰ ਇਸ ਦੇ ਮੈਂਬਰ ਹੋਣਗੇ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ