ਭੋਜਨ ਦੀ ਥਾਲੀ ਦਿਖਾ ਕੇ ਭੁੱਬਾਂ ਮਾਰ ਰੋਇਆ ਫਿਰੋਜ਼ਾਬਾਦ ਦਾ ਸਿਪਾਹੀ, ਬੋਲਿਆ-ਇਹ ਰੋਟੀਆਂ ਕੁੱਤੇ ਵੀ ਨਾ ਖਾਣ

08/12/2022 2:02:21 PM

ਫਿਰੋਜ਼ਾਬਾਦ (ਭਾਸ਼ਾ)– ਯੂ. ਪੀ. ਪੁਲਸ ਵਿਭਾਗ ਵਿਚ ਮਿਲ ਰਹੇ ਖਾਣੇ ਦੀ ਗੁਣਵੱਤਾ ਦੀ ਪੋਲ ਉਸ ਸਮੇਂ ਖੁੱਲ੍ਹ ਗਈ ਜਦੋਂ ਇਕ ਸਿਪਾਹੀ ਭੋਜਨ ਦੀ ਥਾਣੀ ਦੇਖ ਕੇ ਭੁੱਬਾਂ ਮਾਰ ਕੇ ਰੋਣ ਲੱਗਾ। ਉਸ ਨੇ ਕਿਹਾ ਕਿ ਉਹ 2 ਦਿਨਾਂ ਤੋਂ ਭੁੱਖਾ ਹੈ ਅਤੇ ਕੋਈ ਅਧਿਕਾਰੀ ਧਿਆਨ ਨਹੀਂ ਦੇ ਰਿਹਾ ਹੈ। ਭੋਜਨ ਦੀ ਥਾਲੀ ਨੂੰ ਲੈ ਕੇ ਸਿਪਾਹੀ ਨੇ ਖੂਬ ਹੰਗਾਮਾ ਕੀਤਾ।

ਇਹ ਵੀ ਪੜ੍ਹੋ– ਜੰਮੂ-ਕਸ਼ਮੀਰ ਤੇ ਹਿਮਾਚਲ ’ਚ ਭਾਰੀ ਮੀਂਹ, ਬੱਦਲ ਫਟਣ ਤੇ ਢਿਗਾਂ ਡਿੱਗਣ ਨਾਲ ਤਬਾਹੀ; 7 ਦੀ ਮੌਤ

PunjabKesari

ਇਹ ਵੀ ਪੜ੍ਹੋ– ਬਾਲਗਾਂ ਨੂੰ ਮਿਲੇਗੀ ਕੋਰਬੇਵੈਕਸ ਦੀ ਬੂਸਟਰ ਖੁਰਾਕ, ਕੇਂਦਰ ਨੇ ਦਿੱਤੀ ਮਨਜ਼ੂਰੀ

ਪੂਰਾ ਮਾਮਲਾ ਰਿਜ਼ਰਵ ਪੁਲਸ ਲਾਈਨ ਜ਼ਿਲਾ ਹੈੱਡਕੁਆਰਟਰ ਫਿਰੋਜ਼ਾਬਾਦ ਦਬਰਈ ਨਾਲ ਜੁੜਿਆ ਹੋਇਆ ਹੈ। ਜ਼ਿਲਾ ਹੈੱਡਕੁਆਰਟਰ ਦੇ ਬਾਹਰ ਹਾਈਵੇ ’ਤੇ ਸਿਪਾਹੀ ਹੱਥ ਵਿਚ ਭੋਜਨ ਦੀ ਥਾਲੀ ਲੈ ਕੇ ਪੁੱਜਾ। ਸਿਪਾਹੀ ਹਾਈਵੇ ਦੇ ਵਿਡਾਈਡਰ ’ਤੇ ਬੈਠ ਕੇ ਥਾਲੀ ਤੋਂ ਰੋਟੀ ਚੁੱਕ ਕੇ ਉਸ ਦੀ ਗੁਣਵੱਤਾ ’ਤੇ ਸਵਾਲ ਉਠਾਉਣ ਲੱਗਾ। ਲੋਕਾਂ ਨੂੰ ਰੋਟੀ ਦਿਖਾਉਂਦੇ ਹੋਏ ਸਿਪਾਹੀ ਨੇ ਕਿਹਾ ਕਿ ਇਸ ਰੋਟੀ ਨੂੰ ਕੁੱਤੇ ਵੀ ਨਹੀਂ ਖਾ ਸਕਦੇ ਹਨ, ਅਜਿਹੀ ਰੋਟੀ ਸਾਨੂੰ ਪਰੋਸੀ ਜਾ ਰਹੀ ਹੈ। ਜਦੋਂ ਭਰ ਪੇਟ ਖਾਣਾ ਹੀ ਨਹੀਂ ਮਿਲੇਗਾ ਤਾਂ ਕਿਵੇਂ ਡਿਊਟੀ ਹੋਵੇਗੀ। ਉਥੇ ਮੌਜੂਦ ਕਿਸੇ ਸ਼ਖਸ ਨੇ ਇਸ ਦੀ ਵੀਡੀਓ ਬਣਾ ਲਈ।

ਇਹ ਵੀ ਪੜ੍ਹੋ– ਜੰਮੂ-ਕਸ਼ਮੀਰ: ਰਾਜੌਰੀ ’ਚ ਆਰਮੀ ਕੈਂਪ ’ਤੇ ਅੱਤਵਾਦੀ ਹਮਲਾ, 3 ਜਵਾਨ ਸ਼ਹੀਦ


Rakesh

Content Editor

Related News