ਯੂ.ਪੀ. ਪੁਲਸ ਦਾ ਦਾਅਵਾ, ਪ੍ਰਦਰਸ਼ਨਕਾਰੀਆਂ ਤੋਂ 700 ਕਾਰਤੂਸ ਬਰਾਮਦ

Monday, Dec 23, 2019 - 11:29 PM (IST)

ਯੂ.ਪੀ. ਪੁਲਸ ਦਾ ਦਾਅਵਾ, ਪ੍ਰਦਰਸ਼ਨਕਾਰੀਆਂ ਤੋਂ 700 ਕਾਰਤੂਸ ਬਰਾਮਦ

ਲਖਨਊ — ਉੱਤਰ ਪ੍ਰਦੇਸ਼ ਪੁਲਸ ਨੇ ਸੋਮਵਾਰ ਨੂੰ ਦਾਅਵਾ ਕੀਤਾ ਕਿ ਸੂਬੇ 'ਚ ਨਾਗਰਿਕਤਾ ਸੋਧ ਕਾਨੂੰਨ ਖਿਲਾਫ ਵਿਰੋਧ ਪ੍ਰਦਰਸ਼ਨ ਦੌਰਾਨ 700 ਤੋਂ ਜ਼ਿਆਦਾ ਕਾਰਤੂਸ ਬਰਾਮਦ ਕੀਤੇ ਗਏ। ਪੁਲਸ ਨੇ ਇਹ ਯਕੀਨੀ ਕੀਤਾ ਕਿ ਪੁਲਸ ਵੱਲੋਂ ਇਨ੍ਹਾਂ ਦਾ ਇਸਤੇਮਾਲ ਨਹੀਂ ਕੀਤਾ ਗਿਆ ਸੀ। ਸੋਮਵਾਰ ਨੂੰ ਕਿਸੇ ਅਣਸੁਖਾਵੀਂ ਘਟਨਾ ਦੀ ਰਿਪੋਰਟ ਨਹੀਂ ਮਿਲਣ ਨਾਲ ਸੂਬਾ ਸ਼ਾਂਤੀਪੂਰਨ ਰਿਹਾ। ਪੁਲਸ ਨੇ ਕਿਹਾ, 'ਕਾਨੂੰਨ ਵਿਵਸਥਾ ਕੰਟਰੋਲ 'ਚ ਹੈ, ਯੂ.ਪੀ. 'ਚ ਸਥਿਤੀ ਆਮ ਹੈ। ਸੂਬੇ 'ਚ ਨਾਗਰਿਕਤਾ ਕਾਨੂੰਨ ਦੇ ਵਿਰੋਧ ਪ੍ਰਦਰਸ਼ਨਾਂ ਦੇ ਸਬੰਧ 'ਚ 213 ਐਫ.ਆਈ.ਆਰ. ਦਰਜ ਕਰਵਾਈ ਗਈ ਹੈ। ਹੁਣ ਤਕ 925 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। 288 ਪੁਲਸ ਕਰਮਚਾਰੀਆਂ ਨੂੰ ਸੱਟਾਂ ਲੱਗੀਆਂ ਹਨ, ਜਿਸ 'ਚ 62 ਫਾਇਰ ਆਰਮ ਦੀਆਂ ਸੱਟਾਂ ਹਨ। ਪੁਲਸ ਨੇ ਟਵੀਟ ਕੀਤਾ, '700 ਤੋਂ ਜ਼ਿਆਦਾ ਪੁਲਸ ਵੱਲੋਂ ਇਸਤੇਮਾਲ ਨਹੀਂ ਕੀਤੇ ਗਏ ਕਾਰਤੂਸ 'ਸ਼ਾਂਤੀਪੂਰਨ ਢੰਗ ਨਾਲ ਵਿਰੋਧ ਕਰਨ ਵਾਲੇ' ਨਾਗਰਿਕਾਂ ਤੋਂ ਬਰਾਮਦ ਕੀਤੇ ਗਏ ਹਨ।'


author

Inder Prajapati

Content Editor

Related News