ਲੋਕਸਭਾ ਉਪ-ਚੋਣਾਂ : ਬੀ.ਐੈੱਸ.ਪੀ.-ਐੈੱਸ.ਪੀ. ''ਤੇ ਰਾਜ ਬੱਬਰ ਨੇ ਕੱਸਿਆ ਨਿਸ਼ਾਨਾ
Tuesday, Mar 06, 2018 - 11:40 AM (IST)

ਗੋਰਖਪੁਰ— ਯੂ.ਪੀ. ਲੋਕਸਭਾ ਉਪ-ਚੋਣਾਂ 'ਚ ਬੀ.ਐੈੱਸ.ਪੀ.-ਐੈੱਸ.ਪੀ. ਵਿਚਕਾਰ ਹੋਏ ਗਠਜੋੜ 'ਤੇ ਨਿਸ਼ਾਨਾ ਕੱਸਿਆ ਹੈ ਕਿ ਯੂ.ਪੀ. ਕਾਂਗਰਸ ਪ੍ਰਧਾਨ ਰਾਜ ਬੱਬਰ ਨੇ ਇਸ ਨੂੰ ਸਵਾਰਥੀ-ਬੰਧਨ ਦੱਸਿਆ ਹੈ। ਨਾਲ ਹੀ ਭਾਜਪਾ 'ਤੇ ਹਮਲਾ ਕਰਦੇ ਹੋਏ ਉਨ੍ਹਾਂ ਨੇ ਇਸ਼ਾਰਿਆਂ 'ਚ ਕਿਹਾ ਹੈ ਕਿ ਅਯੋਗਤਾ ਨੂੰ ਸੰਪਰਦਾਇਕਤਾ ਨਾਲ ਢੰਕਣਾ ਚਾਹੁੰਦੇ ਹਨ।
जिनको मौके मिले उन्होंने धोखे दिए - अब अक्षमता को सांप्रदायिकता से ढकना चाहतेे हैं। दूसरी तरफ दो दलों का 'स्वार्थबंधन'- जनता को नहीं, पदों को निहारा जा रहा है
— Raj Babbar (@RajBabbarMP) March 6, 2018
कांग्रेस इन चालबाजियों के बीच जनता जनार्दन से गठबंधन के लिए खडी़ है pic.twitter.com/Of2BfY02DB
ਅਕਾਉਂਟ 'ਚ ਰੈਲੀ ਦਾ ਵੀਡੀਓ ਸ਼ੇਅਰ ਕਰਦੇ ਹੋਏ ਰਾਜ ਬੱਬਰ ਨੇ ਲਿਖਿਆ, ਜਿਨ੍ਹਾਂ ਨੂੰ ਮੌਕੇ ਮਿਲੇ ਉਨਾਂ ਨੇ ਧੋਖੇ ਦਿੱਤੇ-ਹੁਣ ਅਯੋਗਤਾ ਨੂੰ ਸੰਪਰਦਾਇਕਤਾ ਨਾਲ ਢੱਕਣਾ ਚਾਹੁੰਦੇ ਹਨ। ਦੂਜੇ ਪਾਸੇ ਦੋ ਦਲਾਂ ਦਾ ਸਵਾਰਥੀ ਬੰਧਨ-ਜਨਤਾ ਨੂੰ ਨਹੀਂ, ਅਹੁਦਿਆਂ ਦੀ ਪਰਖ ਕੀਤੀ ਜਾ ਰਹੀ ਹੈ। ਕਾਂਗਰਸ ਇਨ੍ਹਾਂ ਚਾਲਬਾਜੀਆਂ ਵਿਚਕਾਰ ਜਨਤਾ ਜਨਾਰਦਨ ਨਾਲ ਗੰਠਜੋੜ ਲਈ ਖੜੀ ਹੈ।'' ਇਸ ਨੂੰ ਭਾਜਪਾ ਅਤੇ ਐੈਸ.ਪੀ. ਬੀ.ਐੈੱਸ.ਪੀ. ਗੰਠਜੋੜ 'ਤੇ ਹਮਲੇ ਦੇ ਰੂਪ 'ਚ ਦੇਖਿਆ ਜਾ ਰਿਹਾ ਹੈ।
ਸੋਮਵਾਰ ਨੂੰ ਗੋਰਖਪੁਰ ਲੋਕਸਭਾ ਸੀਟ ਤੋਂ ਕਾਂਗਰਸ ਉਮੀਦਵਾਰ ਡਾ. ਸੁਰਹੀਤਾ ਕਰੀਮ ਦੇ ਸਮਰਥਨ 'ਚ ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਰਾਜ ਬੱਬਰ ਗੋਰਖਪੁਰ 'ਚ ਚੋਣ ਰੈਲੀ ਸੰਬੋਧਿਤ ਕਰ ਰਹੇ ਸਨ। ਉਥੇ ਉਨ੍ਹਾਂ ਨੂੰ ਕਿਹਾ, ''ਕਾਂਗਰਸ ਗਰੀਬਾਂ ਦੀ ਆਵਾਜ਼ ਚੁੱਕ ਰਹੀ ਹੈ ਅਤੇ ਉਹ ਉੱਤਰ ਪ੍ਰਦੇਸ਼ ਅਤੇ ਹੋਰ ਰਾਜਾਂ 'ਚ ਇਹ ਕਰਦੀ ਰਹੇਗੀ। ਜਦੋਂ ਵੀ ਕਾਂਗਰਸ ਕਮਜ਼ੋਰ ਹੋਈ ਹੈ। ਗਰੀਬਾਂ ਦੀ ਆਵਾਜ ਕਮਜੋਰ ਹੋਈ ਹੈ।''
ਸੂਤਰਾਂ ਨੇ ਕਿਹਾ ਹੈ ਕਿ ਕਾਂਗਰਸ ਫੁਲਪੂਰ ਅਤੇ ਗੋਰਖਪੁਰ ਲੋਕਸਭਾ ਉਪ-ਚੋਣਾਂ 'ਚ ਇਕਜੁੱਟ ਹੋ ਕੇ ਚੋਣ ਲੜਨ ਲਈ ਤਿਆਰ ਹੈ।