ਬੈਲਗੱਡੀ ਰਾਹੀਂ ਵੋਟਾਂ ਮੰਗਣ ਨਿਕਲੇ ਨੇਤਾਜੀ, ਬੋਲੇ- ਬਿਜਲੀ ਅਤੇ ਖਾਦ ਫਰੀ, ਕਿਸਾਨਾਂ ਨੂੰ ਦੇਵਾਂਗੇ ਪੈਨਸ਼ਨ

Wednesday, May 15, 2024 - 10:35 AM (IST)

ਬੈਲਗੱਡੀ ਰਾਹੀਂ ਵੋਟਾਂ ਮੰਗਣ ਨਿਕਲੇ ਨੇਤਾਜੀ, ਬੋਲੇ- ਬਿਜਲੀ ਅਤੇ ਖਾਦ ਫਰੀ, ਕਿਸਾਨਾਂ ਨੂੰ ਦੇਵਾਂਗੇ ਪੈਨਸ਼ਨ

ਨੈਸ਼ਨਲ ਡੈਸਕ- ਦੇਸ਼ ਵਿਚ ਇਸ ਸਮੇਂ ਲੋਕ ਸਭਾ ਚੋਣਾਂ ਦਾ ਮਾਹੌਲ ਹੈ ਅਤੇ ਸਭ ਨੂੰ ਉਡੀਕ 4 ਜੂਨ ਦੀ ਹੈ, ਕਿਉਂਕਿ ਇਸ ਦਿਨ ਨਤੀਜੇ ਆਉਣੇ ਹਨ। ਇਸ ਤੋਂ ਪਹਿਲਾਂ ਦੇਸ਼ ਦੇ ਹਰ ਕੋਨੇ ਵਿਚ ਉਮੀਦਵਾਰ ਚੋਣ ਪ੍ਰਚਾਰ ਦੌਰਾਨ ਧਿਆਨ ਖਿੱਚਣ ਲਈ ਅਨੋਖੇ ਤਰੀਕੇ ਅਪਣਾ ਰਹੇ ਹਨ। ਦਰਅਸਲ ਉੱਤਰ ਪ੍ਰਦੇਸ਼ ਦੇ ਜੌਨਪੁਰ ਲੋਕ ਸਭਾ ਹਲਕੇ ਵਿਚ ਇਕ ਨੇਤਾ ਨੇ ਆਪਣੇ ਚੋਣ ਪ੍ਰਚਾਰ ਲਈ ਨਾ ਤਾਂ ਵਾਹਨਾਂ ਦੇ ਕਾਫਲੇ ਦੀ ਮਦਦ ਲਈ ਅਤੇ ਨਾ ਹੀ ਕਿਸੇ ਰੱਥ ਯਾਤਰਾ ਦੀ ਮਦਦ ਲਈ। ਇਕ ਰਿਪੋਰਟ ਮੁਤਾਬਕ ਇਨ੍ਹਾਂ ਆਲੀਸ਼ਾਨ ਸਵਾਰੀਆਂ ਨੂੰ ਛੱਡ ਕੇ ਉਸ ਨੇ ਬੈਲਗੱਡੀ ਨੂੰ ਆਪਣਾ ਵਾਹਨ ਬਣਾ ਲਿਆ ਅਤੇ ਜੌਨਪੁਰ ਦੀਆਂ ਸੜਕਾਂ ’ਤੇ ਪ੍ਰਚਾਰ ਕਰਨ ਲਈ ਨਿਕਲ ਪਏ। ਅਸ਼ੋਕ ਸਿੰਘ ਦਾ ਕਹਿਣਾ ਹੈ ਕਿ ਮੈਂ ਕਿਸਾਨ ਦਾ ਪੁੱਤਰ ਹਾਂ, ਕੋਈ ਵੀ ਪਾਰਟੀ ਕਿਸਾਨਾਂ ਦਾ ਦਰਦ ਨਹੀਂ ਸਮਝਦੀ। ਜੇਕਰ ਮੈਂ ਸੰਸਦ ਮੈਂਬਰ ਬਣਿਆ ਤਾਂ 100 ਯੂਨਿਟ ਬਿਜਲੀ ਅਤੇ ਖਾਦ ਮੁਫਤ ਦੇਵਾਂਗਾ। ਕਿਸਾਨਾਂ ਲਈ ਪੈਨਸ਼ਨ ਵੀ ਲਾਗੂ ਕਰਾਂਗਾ।

ਇਹ ਵੀ ਪੜ੍ਹੋ- ਹੁਣ ਦਿੱਲੀ ਦੀ ਤਿਹਾੜ ਜੇਲ੍ਹ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ

ਮੁੰਬਈ ਦੇ ਵੱਡੇ ਕਾਰੋਬਾਰੀ ਹਨ ਉਮੀਦਵਾਰ

ਆਗੂ ਦਾ ਨਾਂ ਅਸ਼ੋਕ ਸਿੰਘ ਹੈ ਜੋ ਜੌਨਪੁਰ ਸੀਟ ਤੋਂ ਉਮੀਦਵਾਰ ਹਨ। ਅਸ਼ੋਕ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਚੋਣ ਮੁਹਿੰਮ ਦਾ ਇਹ ਅੰਦਾਜ਼ ਲੋਕਾਂ ਨੂੰ ਆਕਰਸ਼ਿਤ ਕਰ ਰਿਹਾ ਹੈ। ਅਸ਼ੋਕ ਸਿੰਘ ਦਾ ਮੁੰਬਈ ਵਿਚ ਵੱਡਾ ਕਾਰੋਬਾਰ ਹੈ। ਉਹ ਬੈਲਗੱਡੀ ਦੀ ਵਰਤੋਂ ਕਰ ਕੇ ਇਲਾਕੇ ਵਿਚ ਚੋਣ ਪ੍ਰਚਾਰ ਕਰ ਰਹੇ ਹਨ। ਉਹ ਜਿੱਥੇ ਵੀ ਜਾ ਰਿਹਾ ਹੈ, ਉਨ੍ਹਾਂ ਨੂੰ ਦੇਖਣ ਲਈ ਲੋਕਾਂ ਦੀ ਭੀੜ ਇਕੱਠੀ ਹੋ ਰਹੀ ਹੈ। ਅਸ਼ੋਕ ਸਿੰਘ ਦਾ ਚੋਣ ਨਿਸ਼ਾਨ ਗੰਨਾ ਕਿਸਾਨ ਹੈ। ਉਹ ਬੈਲਗੱਡੀ ’ਤੇ ਗੰਨੇ ਬੰਨ੍ਹ ਕੇ ਤੁਰ ਰਹੇ ਹਨ। ਉਨ੍ਹਾਂ ਦੀ ਪਤਨੀ ਵੀ ਉਨ੍ਹਾਂ ਦੇ ਨਾਲ ਹੈ।

ਇਹ ਵੀ ਪੜ੍ਹੋ- ਕਾਲ ਭੈਰਵ ਦਾ ਆਸ਼ੀਰਵਾਦ ਲੈ ਕੇ PM ਮੋਦੀ ਨੇ ਵਾਰਾਣਸੀ ਤੋਂ ਤੀਜੀ ਵਾਰ ਭਰਿਆ ਨਾਮਜ਼ਦਗੀ ਪੱਤਰ

ਬਸਪਾ ਤੋਂ ਚੋਣ ਲੜਨ ਤੋਂ ਬਾਅਦ ਬਣਾਈ ਪਾਰਟੀ

ਅਸ਼ੋਕ ਸਿੰਘ ਇਸ ਤੋਂ ਪਹਿਲਾਂ ਕਾਂਗਰਸ ਪਾਰਟੀ ਦੀ ਟਿਕਟ ’ਤੇ ਮੁੰਬਈ ਤੋਂ ਚੋਣ ਲੜ ਚੁੱਕੇ ਹਨ। ਉਹ ਉੱਤਰ ਪ੍ਰਦੇਸ਼ ਵਿਚ ਬਸਪਾ ਤੋਂ ਚੋਣ ਵੀ ਲੜ ਚੁੱਕੇ ਹਨ। ਹੁਣ ਉਨ੍ਹਾਂ ਨੇ ਆਪਣੀ ਪਾਰਟੀ ਬਣਾ ਲਈ ਹੈ। ਜਿਸ ਦਾ ਨਾਂ ਸਮਾਜ ਵਿਕਾਸ ਕ੍ਰਾਂਤੀ ਪਾਰਟੀ ਹੈ। ਅਸ਼ੋਕ ਸਿੰਘ ਇਸ ਪਾਰਟੀ ਦੇ ਕੌਮੀ ਪ੍ਰਧਾਨ ਹਨ।

ਇਹ ਵੀ ਪੜ੍ਹੋ- ਸਲਮਾਨ ਖਾਨ ਦੇ ਘਰ ਦੇ ਬਾਹਰ ਗੋਲੀਬਾਰੀ ਦਾ ਮਾਮਲਾ : ਲਾਰੈਂਸ ਬਿਸ਼ਨੋਈ ਗੈਂਗ ਦਾ ਇਕ ਹੋਰ ਮੈਂਬਰ ਗ੍ਰਿਫ਼ਤਾਰ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇       

https://whatsapp.com/channel/0029Va94hsaHAdNVur4L170e


author

Tanu

Content Editor

Related News