ਦਿਲ ਦਹਿਲਾ ਦੇਣ ਵਾਲੀ ਵਾਰਦਾਤ: ਆਪਣੇ ਮਾਸੂਮ ਬੱਚਿਆਂ ਦਾ ਕਤਲ ਕਰ ਮਾਂ ਨੇ ਕੀਤੀ ਖ਼ੁਦਕੁਸ਼ੀ

Thursday, Sep 30, 2021 - 03:08 PM (IST)

ਦਿਲ ਦਹਿਲਾ ਦੇਣ ਵਾਲੀ ਵਾਰਦਾਤ: ਆਪਣੇ ਮਾਸੂਮ ਬੱਚਿਆਂ ਦਾ ਕਤਲ ਕਰ ਮਾਂ ਨੇ ਕੀਤੀ ਖ਼ੁਦਕੁਸ਼ੀ

ਕੰਨੌਜ (ਭਾਸ਼ਾ)— ਉੱਤਰ ਪ੍ਰਦੇਸ਼ ਦੇ ਕੰਨੌਜ ਜ਼ਿਲ੍ਹੇ ’ਚ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਕੰਨੌਜ ਜ਼ਿਲ੍ਹੇ ਦੇ ਠਠੀਆ ਖੇਤਰ ਵਿਚ ਆਪਣੇ ਦੋ ਬੱਚਿਆਂ ਦਾ ਗ਼ਲ ਘੁੱਟ ਕੇ ਕਤਲ ਕਰਨ ਮਗਰੋਂ ਮਾਂ ਨੇ ਫਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ। ਐਡੀਸ਼ਨ ਪੁਲਸ ਸੁਪਰਡੈਂਟ ਡਾ. ਅਰਵਿੰਦ ਕੁਮਾਰ ਨੇ ਦੱਸਿਆ ਕਿ ਠਠੀਆ ਥਾਣਾ ਖੇਤਰ ਦੇ ਖਲਗਪੁਰਵਾ ਵਾਸੀ ਵਿਨੈ ਕੁਮਾਰ ਯਾਦਵ ਉਰਫ਼ ਗੋਵਿੰਦ ਦੀ ਪਤਨੀ ਵਿਨੀਤਾ (25) ਦੀ ਲਾਸ਼ ਅੱਜ ਸਵੇਰੇ ਸ਼ੱਕੀ ਹਾਲਾਤਾਂ ਵਿਚ ਫੰਦੇ ਨਾਲ ਲਟਕਦੀ ਮਿਲੀ। ਉੱਥੇ ਹੀ ਉਸ ਦੇ ਦੋ ਮਾਸੂਮ ਬੱਚੇ ਮਿ੍ਰਤਕ ਮਿਲੇ ਹਨ।

ਇਹ ਵੀ ਪੜ੍ਹੋ :  ਪਤਨੀ 'ਤੇ ਨਾਜਾਇਜ਼ ਸਬੰਧਾਂ ਦਾ ਸ਼ੱਕ, ਪਤੀ ਨੇ ਬੱਚਿਆਂ ਨੂੰ ਦਰੱਖ਼ਤ ਨਾਲ ਲਟਕਾ ਕੇ ਫਿਰ ਕੀਤੀ ਖ਼ੁਦਕੁਸ਼ੀ

ਅਰਵਿੰਦ ਨੇ ਦੱਸਿਆ ਕਿ ਵਿਨੈ ਬੁੱਧਵਾਰ ਨੂੰ ਡੇਂਗੂ ਤੋਂ ਪੀੜਤ ਆਪਣੀ ਭੈਣ ਸਰਿਤਾ ਨੂੰ ਇਲਾਜ ਲਈ ਕਾਨਪੁਰ ਲੈ ਗਿਆ ਸੀ। ਘਰ ’ਚ ਉਸ ਦੀ ਪਤਨੀ ਵਿਨੀਤਾ, ਦੋਵੇਂ ਬੱਚੇ ਅਤੇ ਪਰਿਵਾਰ ਦੇ ਹੋਰ ਮੈਂਬਰ ਸਨ। ਰਾਤ ਨੂੰ ਵਿਨੀਤਾ ਆਪਣੇ ਬੱਚਿਆਂ ਨੂੰ ਲੈ ਕੇ ਕਮਰੇ ਵਿਚ ਚਲੀ ਗਈ। ਪਰਿਵਾਰ ਦੇ ਲੋਕ ਵੀ ਸੌਂ ਗਏ। ਵੀਰਵਾਰ ਦੀ ਸਵੇਰ ਨੂੰ ਵਿਨੀਤਾ ਨਹੀਂ ਉਠੀ। ਨਨਾਣ ਕਲਪਨਾ ਅਤੇ ਪਿ੍ਰਅੰਕਾ ਨੇ ਖਿੜਕੀ ’ਚੋਂ ਵੇਖਿਆ ਤਾਂ ਬਿਸਤਰੇ ’ਤੇ ਬੱਚਿਆਂ ਦੀਆਂ ਲਾਸ਼ਾਂ ਦਿੱਸੀਆਂ ਅਤੇ ਵਿਨੀਤਾ ਫੰਦੇ ਨਾਲ ਲਟਕੀ ਵਿਖਾਈ ਦਿੱਤੀ। 

ਇਹ ਵੀ ਪੜ੍ਹੋ :  ਹਰਿਆਣਾ ’ਚ ਖ਼ੌਫਨਾਕ ਵਾਰਦਾਤ: 3 ਬੱਚਿਆਂ ਸਣੇ ਮਾਂ-ਬਾਪ ਨੇ ਕੀਤੀ ਖ਼ੁਦਕੁਸ਼ੀ

 

ਕੁਮਾਰ ਨੇ ਦੱਸਿਆ ਕਿ ਰੌਲਾ-ਰੱਪਾ ਸੁਣ ਕੇ ਆਲੇ-ਦੁਆਲੇ ਦੇ ਲੋਕ ਵੀ ਇਕੱਠੇ ਹੋ ਗਏ ਅਤੇ ਖਿੜਕੀ ਤੋੜ ਕੇ ਅੰਦਰ ਦਾਖ਼ਲ ਹੋਏ ਇਕ ਵਿਅਕਤੀ ਨੇ ਦਰਵਾਜ਼ਾ ਖੋਲ੍ਹਿਆ ਅਤੇ ਲਾਸ਼ਾਂ ਨੂੰ ਬਾਹਰ ਕੱਢਿਆ। ਇਸ ਘਟਨਾ ਮਗਰੋਂ ਮੌਕੇ ’ਤੇ ਪਹੁੰਚੇ ਪੁਲਸ ਖੇਤਰ ਅਧਿਕਾਰੀ ਦੀਪਕ ਦੁਬੇ ਦਾ ਕਹਿਣਾ ਹੈ ਕਿ ਇੰਝ ਜਾਪਦਾ ਹੈ ਕਿ ਵਿਨੀਤਾ ਘਰੇਲੂ ਕਲੇਸ਼ ਤੋਂ ਦੁਖੀ ਸੀ ਅਤੇ ਇਸ ਤੋਂ ਤੰਗ ਆ ਕੇ ਉਸ ਨੇ ਪਹਿਲਾਂ ਆਪਣੇ ਬੱਚਿਆਂ ਦਾ ਗ਼ਲ ਘੁੱਟ ਕੇ ਕਤਲ ਕਰ ਦਿੱਤਾ ਅਤੇ ਖ਼ੁਦ ਫਾਹਾ ਲਾ ਲਿਆ। ਫ਼ਿਲਹਾਲ ਘਟਨਾ ਦੇ ਕਾਰਨਾਂ ਦਾ ਪਤਾ ਲਾਇਆ ਜਾ ਰਿਹਾ ਹੈ। ਲਾਸ਼ਾਂ ਨੂੰ ਪੋਸਟਮਾਰਟਮ ਕਰਵਾਇਆ ਗਿਆ ਹੈ।

ਇਹ ਵੀ ਪੜ੍ਹੋ :  ਪੁੱਤਾਂ ਨੂੰ ਮਾਂ ਦੀ ਜੁਦਾਈ ਬਰਦਾਸ਼ਤ ਨਹੀਂ, ਘਰ ਦੇ ਬਾਹਰ ਪਤੀ ਨੇ ਬਣਵਾਇਆ ‘ਪਤਨੀ ਦਾ ਮੰਦਰ’


author

Tanu

Content Editor

Related News