ਮੇਰਠ ਦੇ ਨੌਜਵਾਨ ਨੂੰ ਸਾਊਦੀ ਅਰਬ 'ਚ ਸੁਣਾਈ ਗਈ ਸਜ਼ਾ-ਏ-ਮੌਤ, ਲੱਗਾ ਇਹ ਦੋਸ਼

Thursday, Dec 05, 2024 - 09:58 AM (IST)

ਮੇਰਠ (ਏਜੰਸੀ)- ਉੱਤਰ ਪ੍ਰਦੇਸ਼ ਦੇ ਮੇਰਠ ਜ਼ਿਲ੍ਹੇ ਦੇ ਰਹਿਣ ਵਾਲੇ ਇਕ ਵਿਅਕਤੀ ਨੂੰ ਸਾਊਦੀ ਅਰਬ ਦੀ ਅਦਾਲਤ ਵੱਲੋਂ ਨਸ਼ੀਲੇ ਪਦਾਰਥਾਂ ਦੀ ਕਥਿਤ ਤੌਰ ’ਤੇ ਸਮੱਗਲਿੰਗ ਦੇ ਦੋਸ਼ ਵਿਚ ਮੌਤ ਦੀ ਸਜ਼ਾ ਸੁਣਾਏ ਜਾਣ ਤੋਂ ਪ੍ਰੇਸ਼ਾਨ ਉਸਦੇ ਪਰਿਵਾਰਕ ਮੈਂਬਰਾਂ ਨੇ ਕੇਂਦਰ ਸਰਕਾਰ ਤੋਂ ਦਖ਼ਲ ਦੀ ਮੰਗ ਕੀਤੀ ਹੈ। ਮੇਰਠ ਦੇ ਸੀਨੀਅਰ ਪੁਲਸ ਸੁਪਰਡੈਂਟ ਵਿਪਿਨ ਤਾਡਾ ਨੇ ਬੁੱਧਵਾਰ ਨੂੰ ਜ਼ਿਲ੍ਹਾ ਪ੍ਰਸ਼ਾਸਨ ਦੇ ਰਾਹੀਂ ਸਾਊਦੀ ਅਰਬ ਵਿਚ ਭਾਰਤੀ ਦੂਤਘਰ ਤੋਂ ਇਕ ਪੱਤਰ ਪ੍ਰਾਪਤ ਹੋਣ ਦੀ ਪੁਸ਼ਟੀ ਕੀਤੀ। ਤਾਡਾ ਨੇ ਦੱਸਿਆ ਕਿ ਪੱਤਰ ਵਿਚ ਦੱਸਿਆ ਗਿਆ ਹੈ ਕਿ ਮੁੰਡਾਲੀ ਥਾਣੇ ਦੇ ਇਲਾਕੇ ਦੇ ਰਚੌਟੀ ਪਿੰਡ ਦੇ ਰਹਿਣ ਵਾਲੇ ਜ਼ੈਦ ਜੁਨੈਦ (35) ਨੂੰ ਮੱਕਾ ਦੀ ਇਕ ਅਦਾਲਤ ਨੇ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਦੇ ਦੋਸ਼ ’ਚ ਮੌਤ ਦੀ ਸਜ਼ਾ ਸੁਣਾਈ ਹੈ। ਪਰਿਵਾਰ ਨੂੰ ਰਹਿਮ ਦੀ ਅਪੀਲ ਦਾਇਰ ਕਰਨ ਦੇ ਬਦਲ ਦੇ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ। 

ਇਹ ਵੀ ਪੜ੍ਹੋ: ਦੋ ਕੁੜੀਆਂ ਨੇ ਕਰਵਾਇਆ ਵਿਆਹ; ਇਕ ਮਹੀਨੇ ਬਾਅਦ ਦਿੱਤੀ ਪ੍ਰੈਗਨੈਂਸੀ ਦੀ ਖਬਰ

ਉਨ੍ਹਾਂ ਕਿਹਾ ਕਿ ਜੁਨੈਦ ਦੇ ਘਰ 'ਤੇ ਇਕ ਨੋਟਿਸ ਚਿਪਕਾਇਆ ਗਿਆ ਤਾਂ ਜੋ ਪਰਿਵਾਰਕ ਮੈਂਬਰਾਂ ਨੂੰ ਸਥਿਤੀ ਦਾ ਪਤਾ ਲੱਗ ਸਕੇ। ਜੁਨੈਦ ਦੇ ਪਿਤਾ ਜ਼ੁਬੈਰ ਇੱਕ ਕਿਸਾਨ ਹਨ ਅਤੇ ਮਾਂ ਰੇਹਾਨਾ ਇਹ ਖਬਰ ਸੁਣ ਕੇ ਬੇਸੁੱਧ ਹੋ ਗਈ ਹੈ। ਜੁਨੈਦ ਦੇ ਵੱਡੇ ਭਰਾ ਸੁਹੇਲ ਨੇ ਕਿਹਾ ਕਿ ਮੇਰੇ ਪਿਤਾ ਨੇ ਪਹਿਲਾਂ ਹੀ ਭਾਰਤ ਸਰਕਾਰ ਨੂੰ ਸਾਊਦੀ ਅਧਿਕਾਰੀਆਂ ਅੱਗੇ ਰਹਿਮ ਦੀ ਅਪੀਲ ਦਾਇਰ ਕਰਨ ਦੀ ਬੇਨਤੀ ਕੀਤੀ ਹੈ। ਅਰਜ਼ੀ ਮੰਗਲਵਾਰ ਨੂੰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਜੁਨੈਦ ਸਾਲ 2018 ਵਿੱਚ ਇੱਕ ਕੰਪਨੀ ਵਿੱਚ ਡਰਾਈਵਰ ਵਜੋਂ ਕੰਮ ਕਰਨ ਲਈ ਸਾਊਦੀ ਅਰਬ ਗਿਆ ਸੀ। ਪਰਿਵਾਰ ਮੁਤਾਬਕ ਪਹਿਲਾਂ ਤਾਂ ਉਹ ਇਕ ਕੰਪਨੀ 'ਚ ਕੰਮ ਕਰਦਾ ਸੀ ਪਰ ਬਾਅਦ 'ਚ ਦੂਜੀ ਕੰਪਨੀ 'ਚ ਕੰਮ ਕਰਨ ਲੱਗਾ। ਉਸ ਨੇ ਦੱਸਿਆ ਕਿ ਜੁਨੈਦ ਦੀ ਗੱਡੀ ਚੋਰੀ ਹੋ ਗਈ ਸੀ, ਹਾਲਾਂਕਿ ਪੁਲਸ ਨੇ 3 ਦਿਨਾਂ ਬਾਅਦ ਇਸ ਨੂੰ ਬਰਾਮਦ ਕਰ ਲਿਆ ਸੀ ਪਰ ਸੜਕ ਹਾਦਸੇ ਵਿੱਚ ਗੱਡੀ ਨੁਕਸਾਨੀ ਗਈ ਅਤੇ ਉਸ ਦੇ ਮਾਲਕ ਨੇ ਜੁਨੈਦ ਖ਼ਿਲਾਫ਼ ਆਪਣੀ ਗੱਡੀ ਦੀ ਕੀਮਤ ਵਸੂਲਣ ਲਈ ਮੁਕੱਦਮਾ ਕਰ ਦਿੱਤਾ।

ਇਹ ਵੀ ਪੜ੍ਹੋ: ਗੂਗਲ 'ਤੇ ਸਰਚ ਕੀਤਾ ਕੁਝ ਅਜਿਹਾ, ਚੁੱਕ ਕੇ ਲੈ ਗਈ ਪੁਲਸ, ਤੁਸੀਂ ਵੀ ਹੋ ਜਾਓ ਸਾਵਧਾਨ

ਸੁਹੇਲ ਨੇ ਕਿਹਾ ਕਿ ਵਿੱਤੀ ਬੋਝ ਨੂੰ ਝੱਲਣ ਵਿੱਚ ਅਸਮਰੱਥ, ਜੁਨੈਦ ਨੇ ਕੰਪਨੀ ਛੱਡ ਦਿੱਤੀ ਅਤੇ ਇੱਕ ਸਾਊਦੀ ਪੁਲਸ ਅਧਿਕਾਰੀ ਲਈ ਨਿੱਜੀ ਡਰਾਈਵਰ ਵਜੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ। ਨਵੀਂ ਨੌਕਰੀ ਕਰਦੇ ਹੋਏ 3 ਮਹੀਨੇ ਲੰਘੇ ਸਨ ਕਿ ਜੁਨੈਦ ਨੂੰ ਨਸ਼ਾ ਤਸਕਰੀ ਦੇ ਦੋਸ਼ਾਂ ਵਿੱਚ ਫਸਾ ਦਿੱਤਾ ਗਿਆ। ਸਾਊਦੀ ਪੁਲਸ ਨੇ ਦਾਅਵਾ ਕੀਤਾ ਹੈ ਕਿ ਜੁਨੈਦ ਜਿਸ ਗੱਡੀ ਨੂੰ ਚਲਾ ਰਿਹਾ ਸੀ, ਉਸ 'ਚੋਂ 700 ਗ੍ਰਾਮ ਨਸ਼ੀਲਾ ਪਦਾਰਥ ਮਿਲਿਆ ਅਤੇ ਉਸ ਨੂੰ 15 ਜਨਵਰੀ 2023 ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਉਦੋਂ ਤੋਂ ਜੁਨੈਦ ਜੇਦਾਹ ਦੀ ਕੇਂਦਰੀ ਜੇਲ੍ਹ ਵਿੱਚ ਬੰਦ ਹੈ ਅਤੇ ਮੁਕੱਦਮੇ ਤੋਂ ਬਾਅਦ ਉਸ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ। ਸੁਹੇਲ ਨੇ ਕਿਹਾ ਕਿ ਮੇਰੇ ਭਰਾ ਨੂੰ ਫਸਾਇਆ ਗਿਆ ਹੈ। ਅਸੀਂ ਉਮੀਦ ਕਰਦੇ ਹਾਂ ਕਿ ਭਾਰਤ ਸਰਕਾਰ ਦਖਲ ਦੇਵੇਗੀ ਅਤੇ ਉਸਦੀ ਜਾਨ ਬਚਾਏਗੀ। 

ਇਹ ਵੀ ਪੜ੍ਹੋ: ਬੇਰਹਿਮ ਮਾਂ, ਪੈਦਾ ਹੁੰਦੇ ਹੀ ਬੱਚੀ ਨੂੰ 3 ਸਾਲ ਤੱਕ ਬੈੱਡ ਦੇ ਦਰਾਜ਼ 'ਚ ਲੁਕਾਇਆ, ਇੰਝ ਹੋਇਆ ਖ਼ੁਲਾਸਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


cherry

Content Editor

Related News