ਈਰਾਨ ਦੀ ਖਾੜੀ ਦੇਸ਼ਾਂ ਨੂੰ ਵੱਡੀ ਧਮਕੀ! ਸਾਊਦੀ ਅਰਬ, ਕਤਰ ਤੇ UAE ਦੇ ਤੇਲ ਤੇ ਗੈਸ ਪਲਾਂਟਾਂ ਨੂੰ ਖਤਰਾ

Wednesday, Mar 18, 2026 - 07:45 PM (IST)

ਈਰਾਨ ਦੀ ਖਾੜੀ ਦੇਸ਼ਾਂ ਨੂੰ ਵੱਡੀ ਧਮਕੀ! ਸਾਊਦੀ ਅਰਬ, ਕਤਰ ਤੇ UAE ਦੇ ਤੇਲ ਤੇ ਗੈਸ ਪਲਾਂਟਾਂ ਨੂੰ ਖਤਰਾ

ਦੁਬਈ (ਏਜੰਸੀ): ਈਰਾਨ ਨੇ ਆਪਣੇ 'ਗੈਸ ਫੀਲਡ' 'ਤੇ ਹੋਏ ਹਮਲੇ ਤੋਂ ਬਾਅਦ ਸਖ਼ਤ ਰੁਖ਼ ਅਖਤਿਆਰ ਕਰਦਿਆਂ ਸਾਊਦੀ ਅਰਬ, ਕਤਰ ਅਤੇ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਦੇ ਤੇਲ ਅਤੇ ਗੈਸ ਦੇ ਬੁਨਿਆਦੀ ਢਾਂਚੇ 'ਤੇ ਹਮਲਾ ਕਰਨ ਦੀ ਧਮਕੀ ਦਿੱਤੀ ਹੈ। ਈਰਾਨ ਦੇ ਸਰਕਾਰੀ ਟੈਲੀਵਿਜ਼ਨ ਨੇ ਬੁੱਧਵਾਰ ਨੂੰ ਇਸ ਸਬੰਧੀ ਖ਼ਬਰ ਪ੍ਰਕਾਸ਼ਿਤ ਕੀਤੀ ਹੈ।

ਸੂਤਰਾਂ ਅਨੁਸਾਰ ਈਰਾਨ ਨੇ ਵਿਸ਼ੇਸ਼ ਤੌਰ 'ਤੇ ਸਾਊਦੀ ਅਰਬ ਦੀ 'ਸਮਰੇਫ ਰਿਫਾਇਨਰੀ' ਅਤੇ ਉਸ ਦੇ 'ਜੁਬੈਲ ਪੈਟਰੋਕੈਮੀਕਲ ਕੰਪਲੈਕਸ' ਨੂੰ ਨਿਸ਼ਾਨਾ ਬਣਾਉਣ ਦੀ ਚੇਤਾਵਨੀ ਦਿੱਤੀ ਹੈ। ਇਸ ਤੋਂ ਇਲਾਵਾ, ਸੰਯੁਕਤ ਅਰਬ ਅਮੀਰਾਤ ਦੇ 'ਅਲ ਹਸਨ ਗੈਸ ਫੀਲਡ' ਅਤੇ ਕਤਰ ਵਿੱਚ ਸਥਿਤ ਪੈਟਰੋਕੈਮੀਕਲ ਪਲਾਂਟਾਂ ਤੇ ਇੱਕ ਰਿਫਾਇਨਰੀ 'ਤੇ ਵੀ ਹਮਲੇ ਦੀ ਧਮਕੀ ਦਿੱਤੀ ਗਈ ਹੈ।

ਇਹ ਘਟਨਾ ਫਾਰਸ ਦੀ ਖਾੜੀ 'ਚ ਸਥਿਤ ਈਰਾਨ ਦੇ 'ਸਾਊਥ ਪਾਰਸ ਗੈਸ ਫੀਲਡ' ਅਤੇ ਉਸ ਨਾਲ ਜੁੜੇ ਬੁਨਿਆਦੀ ਢਾਂਚੇ 'ਤੇ ਹੋਏ ਹਮਲੇ ਦੀ ਰਿਪੋਰਟ ਤੋਂ ਬਾਅਦ ਸਾਹਮਣੇ ਆਈ ਹੈ। ਜ਼ਿਕਰਯੋਗ ਹੈ ਕਿ ਇਜ਼ਰਾਈਲ ਦੇ ਖਿਲਾਫ ਚੱਲ ਰਹੀ ਜੰਗ ਦੇ ਦੌਰਾਨ ਈਰਾਨ ਪਹਿਲਾਂ ਵੀ ਕਈ ਵਾਰ ਅਜਿਹੀਆਂ ਧਮਕੀਆਂ ਦੇ ਚੁੱਕਾ ਹੈ। ਖਾੜੀ ਖੇਤਰ ਵਿੱਚ ਵਧਦੇ ਤਣਾਅ ਕਾਰਨ ਤੇਲ ਅਤੇ ਗੈਸ ਦੀ ਸਪਲਾਈ ਨੂੰ ਲੈ ਕੇ ਚਿੰਤਾਵਾਂ ਵਧ ਗਈਆਂ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

Baljit Singh

Content Editor

Related News