ਖਾੜੀ ਦੇਸ਼ਾਂ ਨੂੰ ਈਰਾਨ ਦੀ ਧਮਕੀ ਮਗਰੋਂ ਸਾਊਦੀ ਅਰਬ 'ਚ ਗੂੰਜੇ ਤੇਜ਼ ਧਮਾਕੇ
Thursday, Mar 19, 2026 - 09:06 AM (IST)
ਰਿਆਦ: ਮੱਧ ਪੂਰਬ 'ਚ ਵਧਦੇ ਤਣਾਅ ਦੇ ਵਿਚਕਾਰ, ਸਊਦੀ ਅਰਬ ਦੀ ਰਾਜਧਾਨੀ ਰਿਆਦ ਵਿੱਚ ਕਈ ਜ਼ਬਰਦਸਤ ਧਮਾਕੇ ਸੁਣੇ ਗਏ ਹਨ। ਅਧਿਕਾਰੀਆਂ ਅਨੁਸਾਰ, ਈਰਾਨ ਨੇ ਤੇਲ ਨਾਲ ਮਾਲਾਮਾਲ ਇਸ ਦੇਸ਼ 'ਤੇ ਆਪਣੇ ਹਮਲੇ ਤੇਜ਼ ਕਰ ਦਿੱਤੇ ਹਨ, ਜਿਸ ਨਾਲ ਖੇਤਰ 'ਚ ਜੰਗ ਦਾ ਖਤਰਾ ਹੋਰ ਵਧ ਗਿਆ ਹੈ।
ਇਸ ਦੇ ਨਾਲ ਹੀ ਸੋਸ਼ਲ ਮੀਡੀਆ 'ਤੇ ਕੁਝ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੇ ਹਨ, ਜਿਨ੍ਹਾਂ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਸਾਊਦੀ ਅਰਬ ਦੇ ਰਿਆਦ ਵਿਚ ਇਕ ਤੋਂ ਬਾਅਦ ਇਕ ਦੋ ਧਮਾਕੇ ਹੋਏ ਹਨ। ਇਨ੍ਹਾਂ ਨੂੰ ਈਰਾਨ ਵੱਲੋਂ ਕੀਤੇ ਗਏ ਮਿਜ਼ਾਈਲ ਹਮਲੇ ਦੱਸਿਆ ਜਾ ਰਿਹਾ ਹੈ। ਹਾਲਾਂਕਿ ਇਸ ਦੌਰਾਨ ਇਹ ਨਹੀਂ ਪਤਾ ਲੱਗ ਸਕਿਆ ਕਿ ਇਨ੍ਹਾਂ ਧਮਾਕਿਆਂ ਦੌਰਾਨ ਕਿੰਨਾ ਨੁਕਸਾਨ ਹੋਇਆ ਹੈ।
🇸🇦| Footage clearly shows 2 impacts, both with thick black smoke in Riyadh, following a missile attack from Iran.
— Arya Yadeghaar (@AryJeay) March 18, 2026
They are quite distanced from each other. https://t.co/Ckxt4Jimnh pic.twitter.com/uPI8WmL9lT
ਸਭ ਤੋਂ ਵੱਡਾ ਹਵਾਈ ਹਮਲਾ
ਸਊਦੀ ਰੱਖਿਆ ਮੰਤਰਾਲੇ ਨੇ ਜਾਣਕਾਰੀ ਦਿੱਤੀ ਹੈ ਕਿ ਸੋਮਵਾਰ ਨੂੰ ਦੇਸ਼ ਵੱਲ ਲਗਭਗ 100 ਡਰੋਨ ਲਾਂਚ ਕੀਤੇ ਗਏ, ਜੋ ਕਿ ਸੰਘਰਸ਼ ਸ਼ੁਰੂ ਹੋਣ ਤੋਂ ਬਾਅਦ ਇੱਕ ਦਿਨ ਵਿੱਚ ਹੋਇਆ ਸਭ ਤੋਂ ਵੱਡਾ ਹਵਾਈ ਹਮਲਾ ਹੈ। ਇਸ ਤੋਂ ਪਹਿਲਾਂ ਰੋਜ਼ਾਨਾ ਔਸਤਨ 25 ਤੋਂ ਘੱਟ ਡਰੋਨ ਦਾਗੇ ਜਾਂਦੇ ਸਨ। ਇਹ ਹਮਲੇ ਖਾਸ ਤੌਰ 'ਤੇ ਸਊਦੀ ਦੇ ਪੂਰਬੀ ਸੂਬੇ (Eastern Province) ਨੂੰ ਨਿਸ਼ਾਨਾ ਬਣਾ ਕੇ ਕੀਤੇ ਜਾ ਰਹੇ ਹਨ, ਜਿੱਥੇ ਦੇਸ਼ ਦਾ ਮੁੱਖ ਤੇਲ ਬੁਨਿਆਦੀ ਢਾਂਚਾ ਸਥਿਤ ਹੈ।
ਡਰੋਨ ਬਣੇ ਈਰਾਨ ਦਾ ਨਵਾਂ ਹਥਿਆਰ
ਮਾਹਰਾਂ ਦਾ ਮੰਨਣਾ ਹੈ ਕਿ ਈਰਾਨ ਹੁਣ ਮਿਜ਼ਾਈਲਾਂ ਦੀ ਬਜਾਏ ਡਰੋਨਾਂ ਦੀ ਵਰਤੋਂ ਜ਼ਿਆਦਾ ਕਰ ਰਿਹਾ ਹੈ। ਹਾਲਾਂਕਿ ਡਰੋਨ ਮਿਜ਼ਾਈਲਾਂ ਦੇ ਮੁਕਾਬਲੇ ਘੱਟ ਨੁਕਸਾਨ ਕਰਦੇ ਹਨ, ਪਰ ਇਨ੍ਹਾਂ ਦੀ ਘੱਟ ਕੀਮਤ ਅਤੇ ਵੱਡੀ ਗਿਣਤੀ ਵਿੱਚ ਵਰਤੋਂ ਕਾਰਨ ਇਨ੍ਹਾਂ ਨੂੰ ਹਵਾਈ ਰੱਖਿਆ ਪ੍ਰਣਾਲੀਆਂ (Air Defence Systems) ਲਈ ਰੋਕਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ।
ਹਮਲੇ ਦਾ ਕਾਰਨ ਤੇ ਚਿਤਾਵਨੀ
ਇਹ ਕਾਰਵਾਈ ਈਰਾਨ ਦੇ 'ਸਾਊਥ ਪਾਰਸ' (South Pars) ਗੈਸ ਫੀਲਡ 'ਤੇ ਇਜ਼ਰਾਈਲੀ ਹਮਲੇ ਦੇ ਜਵਾਬ ਵਜੋਂ ਦੇਖੀ ਜਾ ਰਹੀ ਹੈ। ਈਰਾਨ ਦੀ ਤਸਨੀਮ ਨਿਊਜ਼ ਏਜੰਸੀ ਨੇ ਚਿਤਾਵਨੀ ਦਿੱਤੀ ਹੈ ਕਿ ਆਉਣ ਵਾਲੇ ਘੰਟਿਆਂ ਵਿੱਚ ਸਊਦੀ ਅਰਬ ਦੀ ਸੈਮਰੇਫ (SAMREF) ਰਿਫਾਇਨਰੀ, ਜੁਬੈਲ ਪੈਟਰੋਕੈਮੀਕਲ ਕੰਪਲੈਕਸ, ਯੂ.ਏ.ਈ. ਦੇ ਅਲ ਹੋਸਨ ਗੈਸ ਫੀਲਡ ਅਤੇ ਕਤਰ ਦੀਆਂ ਤੇਲ ਸਹੂਲਤਾਂ ਸਮੇਤ ਕੁੱਲ ਪੰਜ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਜਾਵੇਗਾ।
ਅਮਰੀਕਾ ਅਤੇ ਇਜ਼ਰਾਈਲ ਵੱਲੋਂ ਈਰਾਨੀ ਫੌਜੀ ਸੰਪਤੀਆਂ 'ਤੇ ਕੀਤੇ ਗਏ ਹਮਲਿਆਂ ਦੇ ਬਾਵਜੂਦ, ਤੇਹਰਾਨ ਅਜੇ ਵੀ ਅਜਿਹੇ ਵੱਡੇ ਹਮਲੇ ਜਾਰੀ ਰੱਖਣ ਦੀ ਸਮਰੱਥਾ ਰੱਖਦਾ ਹੈ। ਖੇਤਰ 'ਚ ਬਣੇ ਅਜਿਹੇ ਹਾਲਾਤਾਂ ਕਾਰਨ ਵਿਸ਼ਵ ਭਰ 'ਚ ਤੇਲ ਦੀਆਂ ਕੀਮਤਾਂ ਤੇ ਸੁਰੱਖਿਆ ਨੂੰ ਲੈ ਕੇ ਚਿੰਤਾ ਵਧ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
