ਪ੍ਰਸ਼ਾਸਨ ਨੇ ਨਹੀਂ ਦਿੱਤੀ ਵਿਆਹ ਦੀ ਮਨਜ਼ੂਰੀ ਤਾਂ ਸਾਈਕਲ ''ਤੇ ਹੀ ਲੈਣ ਪਹੁੰਚ ਗਿਆ ਲਾੜੀ

05/01/2020 2:24:06 PM

ਹਮੀਰਪੁਰ- ਉੱਤਰ ਪ੍ਰਦੇਸ਼ ਦੇ ਹਮੀਰਪੁਰ ਜ਼ਿਲੇ 'ਚ ਲਾਕਡਾਊਨ ਕਾਰਨ ਪ੍ਰਸ਼ਾਸਨ ਤੋਂ ਵਿਆਹ ਦੀ ਮਨਜ਼ੂਰੀ ਨਾ ਮਿਲਣ ਤੋਂ ਬਾਅਦ 23 ਸਾਲਾ ਇਕ ਨੌਜਵਾਨ ਨੇ ਹਿੰਮਤ ਨਹੀਂ ਹਾਰੀ ਅਤੇ ਆਪਣੀ ਲਾੜੀ ਨੂੰ ਵਿਆਹੁਣ ਇਕੱਲਾ ਸਾਈਕਲ 'ਤੇ ਹੀ ਉਸ ਦੇ ਘਰ ਪਹੁੰਚ ਗਿਆ। ਪੌਥੀਆ ਪਿੰਡ ਦੇ ਕੱਲਕੂ ਪ੍ਰਜਾਪਤੀ ਦਾ ਵਿਆਹ 25 ਅਪ੍ਰੈਲ ਨੂੰ ਤੈਅ ਹੋਇਆ ਸੀ ਅਤੇ ਉਹ ਪ੍ਰਸ਼ਾਸਨ ਤੋਂ ਆਖਰੀ ਸਮੇਂ ਤੱਕ ਇਜ਼ਾਜਤ ਦਾ ਇੰਤਜ਼ਾਰ ਕਰਦਾ ਰਿਹਾ ਪਰ ਜਦੋਂ ਮਨਜ਼ੂਰੀ ਨਹੀਂ ਮਿਲੀ ਤਾਂ ਉਸ ਨੇ ਇਕੱਲੇ ਸਾਈਕਲ 'ਤੇ ਮਹੋਬਾ ਜ਼ਿਲੇ ਦੇ ਪੁਨੀਆ ਪਿੰਡ 'ਚ ਆਪਣੀ ਲਾੜੀ ਦੇ ਘਰ ਜਾਣ ਦਾ ਫੈਸਲਾ ਕਰ ਲਿਆ।

ਪਿੰਡ ਦੇ ਮੰਦਰ 'ਚ ਹੋਇਆ ਵਿਆਹ
10ਵੀਂ ਪਾਸ ਕਿਸਾਨ ਕੱਲਕੂ ਨੇ ਦੱਸਿਆ,''ਸਾਨੂੰ ਸਥਾਨਕ ਪੁਲਸ ਤੋਂ ਵਿਆਹ ਕਰਨ ਦੀ ਮਨਜ਼ੂਰੀ ਨਹੀਂ ਮਿਲੀ। ਉਦੋਂ ਮੈਂ ਇਕੱਲੇ ਹੀ ਸਾਈਕਲ ਤੋਂ ਉੱਥੇ ਪਹੁੰਚਣ ਦਾ ਫੈਸਲਾ ਲਿਆ। ਕੁੜੀ ਦੇ ਘਰਵਾਲਿਆਂ ਨੇ ਵਿਆਹ ਦੇ ਕਾਰਡ ਛਪਵਾ ਲਏ ਸਨ ਅਤੇ ਵਿਆਹ ਦੀਆਂ ਸਾਰੀਆਂ ਤਿਆਰੀਆਂ ਕਰ ਚੁਕੇ ਸਨ।'' ਉਸ ਨੇ ਦੱਸਿਆ,''ਮੇਰੇ ਕੋਲ ਮੋਟਰਸਾਈਕਲ ਹੈ ਪਰ ਡਰਾਈਵਿੰਗ ਲਾਇਸੈਂਸ ਨਹੀਂ ਹੈ। ਇਸ ਲਈ ਮੈਂ ਸਵੇਰੇ ਜੀਨਜ਼ ਸ਼ਰਟ ਪਾ ਕੇ ਮੂੰਹ 'ਤੇ ਕੱਪੜਾ ਬੰਨ ਕੇ ਰਵਾਨਾ ਹੋ ਗਿਆ। ਵਿਆਹ ਪਿੰਡ ਦੇ ਮੰਦਰ 'ਚ ਹੋਇਆ।''

ਪਤਨੀ ਨੂੰ ਸਾਈਕਲ 'ਤੇ ਬਿਠਾ ਕੇ ਲਿਆਂਦਾ ਪਿੰਡ ਵਾਪਸ
ਵਿਆਹ ਤੋਂ ਬਾਅਦ ਜੋ ਫੋਟੋ ਆਈ, ਉਸ 'ਚ ਲਾੜਾ-ਲਾੜੀ ਚਿਹਰੇ ਨੂੰ ਪੂਰੀ ਤਰਾਂ ਨਾਲ ਢੱਕੇ ਨਜ਼ਰ ਆਏ। ਵਿਆਹ ਦੀਆਂ ਕੁਝ ਜ਼ਰੂਰੀ ਰਸਮਾਂ ਹੀ ਅਦਾ ਕੀਤੀਆਂ ਗਈਆਂ। ਹੁਣ ਉਹ ਨਵਵਿਆਹਿਆ ਜੋੜਾ ਲਾਕਡਾਊਨ ਹਟਣ ਦਾ ਇੰਤਜ਼ਾਰ ਕਰ ਰਿਹਾ ਹੈ ਤਾਂ ਕਿ ਬਾਕੀ ਪ੍ਰੋਗਰਾਮ ਕਰ ਕੇ ਪਿੰਡ ਵਾਲਿਆਂ ਨੂੰ ਇਕ ਸ਼ਾਨਦਾਰ ਦਾਵਤ ਦਿੱਤੀ ਜਾ ਸਕੇ। ਵਿਆਹ ਤੋਂ ਬਾਅਦ ਕੱਲਕੂ ਆਪਣੀ ਪਤਨੀ ਨੂੰ ਸਾਈਕਲ 'ਤੇ ਬਿਠਾ ਕੇ ਪਿੰਡ ਵਾਪਸ ਆਇਆ। ਕੱਲਕੂ ਨੇ ਦੱਸਿਆ,''ਮੈਨੂੰ ਆਉਂਦੇ ਸਮੇਂ ਸਾਈਕਲ ਚਲਾਉਣ 'ਚ ਪਰੇਸ਼ਾਨੀ ਤਾਂ ਹੋ ਰਹੀ ਸੀ ਪਰ ਵਿਆਹ ਦੀ ਖੁਸ਼ੀ 'ਚ ਕਿਸੇ ਤਰਾਂ ਘਰ ਪਹੁੰਚ ਗਿਆ। ਮੇਰੇ ਪੈਰਾਂ 'ਚ ਬਹੁਤ ਦਰਦ ਸੀ, ਜਿਸ ਨੂੰ ਦਰ ਲਈ ਲਈ ਮੈਨੂੰ ਦਰਦ ਵਾਲੀ ਦਵਾਈ ਲੈਣੀ ਪਈ।''

4-5 ਮਹੀਨੇ ਪਹਿਲਾਂ ਹੀ ਤੈਅ ਹੋ ਚੁਕਿਆ ਸੀ ਵਿਆਹ
ਉਨਾਂ ਤੋਂ ਪੁੱਛਿਆ ਗਿਆ ਕਿ ਉਨਾਂ ਨੇ ਲਾਕਡਾਊਨ ਹਟਣ ਦਾ ਇੰਤਜ਼ਾਰ ਕਿਉਂ ਨਹੀਂ ਕੀਤਾ ਤਾਂ ਕੱਲਕੂ ਨੇ ਦੱਸਿਆ ਕਿ ਸਾਡੇ ਘਰ 'ਚ ਮਾਂ ਦੀ ਸਿਹਤ ਖਰਾਬ ਸੀ ਅਤੇ ਉਹ ਖਾਣਾ ਨਹੀਂ ਬਣਾ ਸਕਦੀ ਸੀ। ਇਸ ਤੋਂ ਇਲਾਵਾ ਇਹ ਵੀ ਨਹੀਂ ਪਤਾ ਸੀ ਕਿ ਇਹ ਲਾਕਡਾਊਨ ਕਦੋਂ ਤੱਕ ਰਹੇਗਾ।'' ਕੱਲਕੂ ਦੇ ਪਿਤਾ ਛੋਟੇ ਲਾਲ ਪ੍ਰਜਾਪਤੀ ਨੇ ਦੱਸਿਆ ਕਿ ਵਿਆਹ 4 ਤੋਂ 5 ਮਹੀਨੇ ਪਹਿਲਾਂ ਹੀ ਤੈਅ ਹੋ ਚੁੱਕਿਆ ਸੀ। ਕੁੜੀ ਦੇ ਪਰਿਵਾਰ ਵਾਲੇ ਵਿਆਹ ਕਰਨ ਨੂੰ ਕਹਿ ਰਹੇ ਸਨ, ਇਸ ਲਈ ਕੱਲਕੂ ਵਿਆਹ ਕਰਨ ਚੱਲਾ ਗਿਆ।


DIsha

Content Editor

Related News