UP ''ਚ ਸਾਰੇ ਨੇਤਾਵਾਂ ਦੇ ਘਰਾਂ ''ਚ ਲੱਗਣਗੇ ਬਿਜਲੀ ਦੇ ਪ੍ਰੀਪੇਡ ਮੀਟਰ, ਜਾਣੋ ਕਿਉਂ

Tuesday, Oct 29, 2019 - 03:30 PM (IST)

UP ''ਚ ਸਾਰੇ ਨੇਤਾਵਾਂ ਦੇ ਘਰਾਂ ''ਚ ਲੱਗਣਗੇ ਬਿਜਲੀ ਦੇ ਪ੍ਰੀਪੇਡ ਮੀਟਰ, ਜਾਣੋ ਕਿਉਂ

ਲਖਨਊ— ਉੱਤਰ ਪ੍ਰਦੇਸ਼ ਸਰਕਾਰ ਨੇਤਾਵਾਂ, ਸਰਕਾਰੀ ਅਧਿਕਾਰੀਆਂ ਅਤੇ ਸਰਕਾਰੀ ਦਫ਼ਤਰਾਂ ਦੇ ਬਜਿਲੀ ਦਾ ਬਿੱਲ ਨਹੀਂ ਜਮ੍ਹਾ ਕਰਨ ਦੀਆਂ ਆਦਤਾਂ ਤੋਂ ਪਰੇਸ਼ਾਨ ਹੋਗਈ ਹੈ। ਇਸ ਨੂੰ ਰੋਕਣ ਲਈ ਇਨ੍ਹਾਂ ਲੋਕਾਂ ਦੇ ਘਰਾਂ 'ਚ ਹੁਣ ਪ੍ਰੀਪੇਡ ਬਿਜਲੀ ਮੀਟਰ ਲਗਾਏ ਜਾਣਗੇ। ਸਰਕਾਰੀ ਅਧਿਕਾਰੀ, ਨੇਤਾਵਾਂ ਅਤੇ ਸਰਕਾਰੀ ਦਫ਼ਤਰਾਂ 'ਤੇ ਬਿਜਲੀ ਦਾ 13 ਹਜ਼ਾਰ ਕਰੋੜ ਰੁਪਏ ਬਕਾਇਆ ਹੈ। ਇਨ੍ਹਾਂ ਲੋਕਾਂ ਤੋਂ ਹਮੇਸ਼ਾ ਬਿਜਲੀ ਦਾ ਬਿੱਲ ਸਮੇਂ 'ਤੇ ਜਮ੍ਹਾ ਕਰਵਾਉਣ ਦੀ ਅਪੀਲ ਕੀਤੀ ਜਾਂਦੀ ਹੈ ਪਰ ਸਾਲ ਦਰ ਸਾਲ ਬਕਾਇਆ ਵਧਦਾ ਜਾ ਰਿਹਾ ਹੈ।

ਉੱਤਰ ਪ੍ਰਦੇਸ਼ ਦੇ ਬਿਜਲੀ ਮੰਤਰੀ ਸ਼੍ਰੀਕਾਂਤ ਸ਼ਰਮਾ ਨੇ ਮੰਗਲਵਾਰ ਨੂੰ ਕਿਹਾ ਕਿ ਨਿਰਮਾਤਾ ਕੰਪਨੀ ਨੂੰ ਇਕ ਲੱਖ ਮੀਟਰ ਦਾ ਆਰਡਰ ਦਿੱਤਾ ਜਾ ਚੁਕਿਆ ਹੈ। ਸਪਲਾਈ ਸ਼ੁਰੂ ਹੁੰਦੇ ਹੋਏ ਇਸ ਨੂੰ ਲਗਾਉਣ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਵੱਡੇ ਬਕਾਏਦਾਰਾਂ ਨੂੰ ਕਿਸ਼ਤ 'ਚ ਵੀ ਭੁਗਤਾਨ ਕਰਨ ਦੀ ਸਹੂਲਤ ਦਿੱਤੀ ਗਈ ਹੈ। ਇਸ ਤੋਂ ਇਲਾਵਾ ਉੱਚ ਵਰਗ ਦੇ ਲੋਕਾਂ ਨੂੰ ਵੀ ਪ੍ਰੀਪੇਡ ਮੀਟਰ ਲਗਾਉਣ ਦੀ ਅਪੀਲ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਰਾਜ ਦੇ 75 ਜ਼ਿਲਿਆਂ 'ਚੋਂ 68 'ਚ ਬਿਜਲੀ ਪੁਲਸ ਥਾਣੇ ਬਣਾਏ ਜਾ ਰਹੇ ਹਨ, ਜੋ ਬਿਜਲੀ ਚੋਰੀ ਰੋਕਣ ਦਾ ਕੰਮ ਕਰਨਗੇ। ਬਿਜਲੀ ਚੋਰਾਂ ਵਿਰੁੱਧ ਅਪਰਾਧਕ ਮਾਮਲੇ ਦਰਜ ਕੀਤੇ ਜਾਣਗੇ। ਇਸ ਲਈ 2050 ਅਹੁਦੇ ਮਨਜ਼ੂਰ ਕੀਤੇ ਗਏ ਹਨ, ਜਿਸ ਦਾ ਖਰਚ ਬਿਜਲੀ ਵਿਭਾਗ ਵਹਿਨ ਕਰੇਗਾ। ਹਰ ਥਾਣੇ 'ਚ ਇਕ ਇੰਸਪੈਕਟਰ, 5 ਦਰੋਗਾ, 2 ਹੈੱਡ ਕਾਂਸਟੇਬਲ ਅਤੇ 9 ਸਿਪਾਹੀ ਹੋਣਗੇ।


author

DIsha

Content Editor

Related News