ਤਾਲਾਬੰਦੀ ਦੌਰਾਨ ਦੁਬਈ ਤੋਂ ਪਰਤੇ ਨੌਜਵਾਨ ਨੇ ਫਾਂਸੀ ਲਾ ਕੇ ਕੀਤੀ ਖੁਦਕੁਸ਼ੀ

Wednesday, Jun 03, 2020 - 01:56 PM (IST)

ਤਾਲਾਬੰਦੀ ਦੌਰਾਨ ਦੁਬਈ ਤੋਂ ਪਰਤੇ ਨੌਜਵਾਨ ਨੇ ਫਾਂਸੀ ਲਾ ਕੇ ਕੀਤੀ ਖੁਦਕੁਸ਼ੀ

ਬਾਂਦਾ (ਭਾਸ਼ਾ)— ਉੱਤਰ ਪ੍ਰਦੇਸ਼ ਦੇ ਬਾਂਦਾ ਜ਼ਿਲੇ ਦੇ ਸ਼ਹਿਰ ਕੋਤਵਾਲੀ ਖੇਤਰ ਦੇ ਸਵਰਾਜ ਕਾਲੋਨੀ 'ਚ ਦੁਬਈ ਤੋਂ ਪਰਤੇ ਇਕ ਨੌਜਵਾਨ ਨੇ ਫਾਂਸੀ ਲਾ ਕੇ ਖੁਦਕੁਸ਼ੀ ਕਰ ਲਈ। ਪੁਲਸ ਨੇ ਇਸ ਦੀ ਜਾਣਕਾਰੀ ਦਿੱਤੀ। ਸ਼ਹਿਰ ਕੋਤਵਾਲੀ ਦੇ ਐੱਸ. ਐੱਚ. ਓ. ਨੇ ਬੁੱਧਵਾਰ ਨੂੰ ਦੱਸਿਆ ਕਿ ਸਵਰਾਜ ਕਾਲੋਨੀ ਗਲੀ ਨੰਬਰ-5 'ਚ ਮੰਗਲਵਾਰ ਦੁਪਹਿਰ ਮਨੋਜ ਗੁਪਤਾ, ਜਿਸ ਦੀ ਉਮਰ 26 ਸਾਲ ਸੀ, ਨੇ ਮਕਾਨ ਦੇ ਵਿਹੜੇ 'ਚ ਪੱਖੇ ਦੀ ਹੁਕ 'ਚ ਫਾਂਸੀ ਦਾ ਫੰਦਾ ਲਾ ਕੇ ਖੁਦਕੁਸ਼ੀ ਕਰ ਲਈ ਹੈ।

ਘਟਨਾ ਦੇ ਸਮੇਂ ਪਰਿਵਾਰ ਦੇ ਹੋਰ ਮੈਂਬਰ ਮਕਾਨ ਦੀ ਉੱਪਰੀ ਮੰਜ਼ਲ 'ਚ ਸਨ। ਉਨ੍ਹਾਂ ਨੇ ਦੱਸਿਆ ਕਿ ਮਨੋਜ ਰਾਜਸਥਾਨ ਦੇ ਕੋਟਾ ਵਿਚ ਮੈਨੇਜਮੈਂਟ ਕੋਰਸ ਕਰਨ ਤੋਂ ਬਾਅਦ ਦੁਬਈ ਚੱਲਾ ਗਿਆ ਸੀ ਅਤੇ ਉੱਥੋਂ ਹੋਟਲ ਮੈਨੇਜਮੈਂਟ ਦਾ ਕੰਮ ਦੇਖ ਰਿਹਾ ਸੀ। ਉਹ ਤਾਲਾਬੰਦੀ ਦੌਰਾਨ ਇਕ ਮਹੀਨੇ ਪਹਿਲਾਂ ਹੀ ਆਪਣੇ ਘਰ ਪਰਤਿਆ ਸੀ। ਐੱਸ. ਐੱਚ. ਓ. ਨੇ ਦੱਸਿਆ ਕਿ ਪਰਿਵਾਰ ਦੇ ਮੈਂਬਰ ਖੁਦਕੁਸ਼ੀ ਦੇ ਪਿੱਛੇ ਦੀ ਵਜ੍ਹਾ ਨਹੀਂ ਦੱਸ ਸਕੇ। ਮ੍ਰਿਤਕ ਨੌਜਵਾਨ ਦਾ ਪੋਸਟਮਾਰਟਮ ਕਰਾਉਣ ਤੋਂ ਬਾਅਦ ਲਾਸ਼ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਗਈ ਅਤੇ ਮਾਮਲੇ ਦੀ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ।


author

Tanu

Content Editor

Related News